ਸਮਾਜ ਸੇਵਾ ਸੋਸਾਇਟੀ ਵਲੋਂ 6ਵਾਂ ਰਾਸ਼ਨ ਵੰਡ ਸਮਾਰੋਹ ਆਯੋਜਤ

04/22/2019 4:43:04 AM

ਖੰਨਾ (ਇਰਫਾਨ, ਪੁਰੀ)-ਸਮਾਜ ਸੇਵਾ ਸੋਸਾਇਟੀ ਅਹਿਮਦਗਡ਼੍ਹ ਵਲੋਂ ਪ੍ਰਧਾਨ ਰਛਪਾਲ ਸਿੰਘ ਦੀ ਅਗਵਾਈ ਹੇਠ 6ਵਾਂ ਰਾਸ਼ਨ ਵੰਡ ਸਮਾਰੋਹ ਸਾਈਂ ਮੰਦਰ ਵਿਖੇ ਆਯੋਜਤ ਕੀਤਾ ਗਿਆ। ਸਮਾਰੋਹ ’ਚ ਨਗਰ ਕੌਂਸਲ ਪ੍ਰਧਾਨ ਸਿਰਾਜ ਮੁਹੰਮਦ, ਸਮਾਜ ਸੇਵੀ ਨਿਧੀ ਨੰਦ ਚਹਿਲ, ਕੌਂਸਲਰ ਈਸਾ ਮੁਹੰਮਦ ਤੇ ਦੀਪਕ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਰੋਹ ਦੀ ਸ਼ੁਰੂਆਤ ਪੰਡਿਤ ਦਸ਼ਰਥ ਪਾਠਕ ਵਲੋਂ ਕੀਤੇ ਗਏ ਮੰਤਰਾਂ ਦੇ ਉਚਾਰਨ ਬਾਅਦ ਕੀਤੀ ਗਈ, ਜਿਸ ਉਪਰੰਤ ਸ਼ਹਿਰ ਦੇ 15 ਲੋਡ਼ਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਪਹੁੰਚੇ ਪਤਵੰਤਿਆਂ ਨੇ ਸੋਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਭੁੱਖੇ ਪਰਿਵਾਰ ਨੂੰ ਰਾਸ਼ਨ ਦੇਣਾ ਬਹੁਤ ਹੀ ਪੁੰਨ ਦਾ ਕਾਰਜ ਹੈ ਕਿਉਂਕਿ ਅੱਜ ਦੇ ਮਹਿੰਗੇ ਯੁੱਗ ’ਚ ਕਈ ਪਰਿਵਾਰ ਆਪਣਾ ਪੇਟ ਭਰਨ ’ਚ ਅਸਮਰੱਥ ਹਨ। ਉਨ੍ਹਾਂ ਸੋਸਾਇਟੀ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਵੀ ਦਿਵਾਇਆ। ਇਸ ਦੇ ਨਾਲ ਪ੍ਰਧਾਨ ਸਿਰਾਜ ਮੁਹੰਮਦ ਤੇ ਨਿਧੀ ਨੰਦ ਚਹਿਲ ਵਲੋਂ ਸੋਸਾਇਟੀ ਨੂੰ ਵਿੱਤੀ ਮਦਦ ਵੀ ਦਿੱਤੀ ਗਈ। ਪ੍ਰਧਾਨ ਰਛਪਾਲ ਸਿੰਘ ਨੇ ਦੱਸਿਆ ਕਿ ਸਾਡੀ ਕਲੱਬ ਇਸ ਤੋਂ ਇਲਾਵਾਂ ਕਈ ਸਮਾਜ ਭਲਾਈ ਕੰਮਾਂ ’ਚ ਅਹਿਮ ਰੋਲ ਅਦਾ ਕਰਦੀ ਹੈ, ਜਿਸ ਤਰ੍ਹਾਂ ਗਰੀਬ ਸਕੂਲੀ ਬੱਚਿਆਂ ਦੀ ਫੀਸ, ਕਿਤਾਬਾਂ, ਬੈਗ ਆਦਿ ’ਚ ਮਦਦ ਕਰਦੀ ਹੈ। ਇਹ ਸਭ ਸ਼ਹਿਰ ਵਾਸੀਆਂ ਦੇ ਮਿਲ ਰਹੇ ਪੂਰਨ ਸਹਿਯੋਗ ਸਦਕਾ ਹੀ ਸੰਭਵ ਹੋ ਪਾਇਆ ਹੈ। ਇਸ ਮੌਕੇ ਜਸਪਾਲ ਸਿੰਘ, ਕੁਲਵਿੰਦਰ ਸਿੰਘ, ਅਰੁਣ ਸ਼ੈਲੀ, ਮੁਹੰਮਦ ਅਸ਼ਰਫ, ਵਿੱਕੀ ਠੁਕਰਾਲ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਸ਼ੁਭਦੀਪ ਸਿੰਘ, ਜਸਦੀਪ ਸਿੰਘ, ਰਜਨੀਸ਼ ਕੁਮਾਰ, ਕਪਿਲ ਵਰਮਾ, ਅਰਵਿੰਦ ਕੁਮਾਰ, ਰਕੇਸ਼ ਜੋਸ਼ੀ, ਰੌਕੀ ਰਤਨ, ਵਰਿੰਦਰ ਵਰਮਾ, ਬਲਵਿੰਦਰ ਸਿੰਘ, ਧੀਰਜ ਸਿੰਘ, ਵਰਿੰਦਰ ਸਿੰਘ, ਰੁਪਿੰਦਰ ਸਿੰਘ, ਤਜਿੰਦਰ ਬਿਰਦੀ, ਬਲਵੀਰ ਸਿੰਘ ਆਦਿ ਹਾਜ਼ਰ ਸਨ।