ਵਿਸ਼ਾਲ ਭਗਵਤੀ ਜਗਰਾਤਾ ਕਰਵਾਇਆ

04/16/2019 4:43:39 AM

ਖੰਨਾ (ਸੁਖਵਿੰਦਰ ਕੌਰ)-ਸ਼੍ਰੀ ਵੈਸ਼ਨੋ ਮਹਾਕਾਲੀ ਦਰਬਾਰ ਖੰਨਾ ਖੁਰਦ ਵਿਖੇ ਨਰਾਤਿਆਂ ਦੇ ਸਬੰੰਧ ਵਿਚ ਪੂਜਨੀਕ ਮਾਤਾ ਰਮਾ ਦੇਵੀ ਜੀ ਦੀ ਯੋਗ ਅਗਵਾਈ ਹੇਠ ਮਾਤਾ ਰਾਣੀ ਜੀ ਦਾ ਵਿਸ਼ਾਲ ਭਗਵਤੀ ਜਗਰਾਤਾ, ਹਵਨ, ਕੰਜਕ ਪੂਜਨ ਅਤੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਮੁੱਖ ਪ੍ਰਬੰਧਕ ਦੀਪਕ ਜੇਠੀ ਨੇ ਦੱਸਿਆ ਕਿ ਮਾਤਾ ਰਾਣੀ ਦੇ ਜਗਰਾਤੇ ਦੌਰਾਨ ਪ੍ਰਸਿੱਧ ਲੋਕ ਗਾਇਕ ਪੱਪੂ ਪਟਾਕਾ ਦੀ ਭਜਨ ਮੰਡਲੀ ਵਲੋਂ ਮਾਤਾ ਦਾ ਗੁਣਗਾਣ ਕਰਕੇ ਸ਼ਰਧਾਲੂਆਂ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ’ਚ ਦੂਰੋਂ-ਨੇਡ਼ਿਓਂ ਆਈਆਂ ਸੰਗਤਾਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਮਾਤਾ ਰਮਾ ਦੇਵੀ ਅਤੇ ਦੀਪਕ ਜੇਠੀ ਨੇ ਆਏ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਸਨਮਾਨਤ ਕੀਤਾ। ਇਸ ਸਮੇਂ ਹੰਸ ਰਾਜ ਵਿਰਾਨੀ, ਓਂਕਾਰ ਸਿੰਘ ਸੱਤੂ, ਲਲਿਤ ਸ਼ਰਮਾ, ਸੰਜੀਵ ਵਰਮਾ, ਕਮਲ ਕਪੂਰ, ਵੀ. ਕੇ. ਤਿਵਾਡ਼ੀ, ਰਾਜੇਸ਼ ਰਾਜਾ, ਕਿਰਨ ਜੇਠੀ, ਲੱਕੀ ਜੇਠੀ, ਜਾਨਵੀ ਜੇਠੀ, ਦੂਸ਼ਾਲ ਜੇਠੀ, ਬਲਵੀਰ ਕੌਰ, ਗਗਨਦੀਪ ਕੌਰ, ਚਰਨਜੀਤ ਕੌਰ, ਕੁਲਦੀਪ ਕੌਰ, ਰਮਨਦੀਪ ਕੌਰ ਅਤੇ ਸੋਨੂੰ ਸਮੇਤ ਵੱਡੀ ਗਿਣਤੀ ’ਚ ਪਤਵੰਤੇ ਅਤੇ ਸ਼ਰਧਾਲੂ ਹਾਜ਼ਰ ਸਨ।

Related News