ਬੀ. ਐੱਡ ਕਾਲਜ ਸਿੱਧਵਾਂ ਦੀ ਟੀਮ ਬਣੀ ਅੰਤਰ ਕਾਲਜ ਖੋ-ਖੋ ਮੁਕਾਬਲਿਆਂ ਦੀ ਚੈਂਪੀਅਨ

03/27/2019 4:51:57 AM

ਖੰਨਾ (ਮਾਲਵਾ)-ਜੀ. ਐੱਚ. ਜੀ. ਹਰਿ ਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਸਿੱਧਵਾਂ ਖੁਰਦ ਦੀ ਟੀਮ ਨੇ ਪੰਜਾਬ ਯੂਨੀਵਰਸਿਟੀ ਵਲੋਂ ਕਰਵਾਏ ਸਿੱਖਿਆ ਕਾਲਜਾਂ ਦੇ ਅੰਤਰ ਕਾਲਜ ਖੇਡ ਮੁਕਾਬਲਿਆਂ ’ਚ ਭਾਗ ਲੈਂਦਿਆਂ ਕਾਲਜ ਦੀ ਖੋ-ਖੋ ਟੀਮ ਨੇ ਅੰਤਰ ਕਾਲਜ ਖੋ-ਖੋ ਮੁਕਾਬਲਿਆਂ ਦੀ ਚੈਂਪੀਅਨਸ਼ਿਪ ਜਿੱਤੀ ਹੈ। ਕਾਲਜ ਦੀ ਟੀਮ ਨੇ ਸੈਮੀਫਾਈਨਲ ’ਚ ਗੌਰਮਿੰਟ ਕਾਲਜ ਆਫ ਐਜੂਕੇਸ਼ਨ ਸੈਕਟਰ 23 (ਚੰਡੀਗਡ਼੍ਹ) ਦੀ ਟੀਮ ਨੂੰ 15-1 ਦੇ ਅੰਤਰ ਨਾਲ ਹਰਾਇਆ ਅਤੇ ਫਾਈਨਲ ਮੁਕਾਬਲੇ ’ਚ ਦੋਰਾਹਾ ਕਾਲਜ ਆਫ ਐਜੂਕੇਸ਼ਨ ਦੋਰਾਹਾ ਨੂੰ 4-2 ਦੇ ਅੰਤਰ ਨਾਲ ਹਰਾ ਕੇ ਖੋ-ਖੋ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਜੇਤੂ ਟੀਮ ਦੀਆਂ ਖਿਡਾਰਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜਿੱਤ ਖਿਡਾਰਨਾਂ ਦੀ ਮਿਹਨਤ ਅਤੇ ਪ੍ਰੋ. ਗੁਰਪ੍ਰੀਤ ਕੌਰ (ਸਹਾਇਕ ਪ੍ਰੋਫੈਸਰ ਫਿਜ਼ੀਕਲ ਐਜੂਕੇਸ਼ਨ) ਦੀ ਅਗਵਾਈ ਸਦਕਾ ਪ੍ਰਾਪਤ ਹੋਈ ਹੈ। ਸਿੱਧਵਾਂ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸੁਰਜੀਤ ਸਿੰਘ ਸਿੱਧੂ ਅਤੇ ਮੈਨੇਜਰ ਡਾ. ਹਰਮੇਲ ਸਿੰਘ ਨੇ ਖਿਡਾਰਨਾਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਭਵਿੱਖ ’ਚ ਵੀ ਉਹ ਇਸੇ ਤਰ੍ਹਾਂ ਆਪਣੀ ਮਿਹਨਤ ਤੇ ਲਗਨ ਸਦਕਾ ਕਾਲਜ, ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂ ਰੌਸ਼ਨ ਕਰਦੀਆਂ ਰਹਿਣ। ਇਸ ਮੌਕੇ ਕਾਲਜ ਦੀ ਖੇਡ ਕਮੇਟੀ ਦੇ ਮੈਂਬਰ ਡਾ. ਜਗਮਿੰਦਰ ਕੌਰ ਤੇ ਪ੍ਰੋ. ਗੁਰਪ੍ਰੀਤ ਕੌਰ ਧਾਲੀਵਾਲ ਵੀ ਹਾਜ਼ਰ ਸਨ।

Related News