ਵਿਦਿਆਰਥਣ ਸੁਖਵਿੰਦਰ ਕੌਰ ਨੂੰ ਕੀਤਾ ਸਨਮਾਨਤ

03/26/2019 5:11:32 AM

ਖੰਨਾ (ਸੁਖਵੀਰ)- ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਵਲੋਂ ਐੱਮ. ਏ. (ਰਾਜਨੀਤੀ ਸ਼ਾਸਤਰ) ਸਮੈਸਟਰ ਪਹਿਲਾ ਅਤੇ ਸਮੈਸਟਰ ਤੀਜਾ ਦੇ ਨਤੀਜਿਆਂ ’ਚ ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਦੀ ਵਿਦਿਆਰਥਣ ਸੁਖਵਿੰਦਰ ਕੌਰ ਸਪੁੱਤਰੀ ਦਰਸ਼ਨ ਸਿੰਘ ਨੇ ਯੂਨੀਵਰਸਿਟੀ ’ਚੋਂ ਨੌਵੀਂ ਪੁਜ਼ੀਸ਼ਨ ਅਤੇ ਕਾਲਜ ’ਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ, ਜਿਸ ਨੂੰ ਦੇਖਦਿਆਂ ਅੱਜ ਇਲਾਕੇ ਦੇ ਨਿਧਡ਼ਕ ਆਗੂ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਪਾਇਲ ਨੇ ਉਨ੍ਹਾਂ ਦੇ ਗ੍ਰਹਿ ਪਿੰਡ ਕੱਦੋਂ ਵਿਖੇ ਪੁੱਜ ਕੇ ਸੁਖਵਿੰਦਰ ਕੌਰ ਦਾ ਜਿੱਥੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਸੁਖਵਿੰਦਰ ਕੌਰ ਦੀ ਹੌਸਲਾ ਅਫਜ਼ਾਈ ਕਰਦਿਆਂ ਸਨਮਾਨਤ ਕੀਤਾ। ਇਸ ਸਮੇਂ ਪ੍ਰਧਾਨ ਚੀਮਾ ਨੇ ਕਿਹਾ ਕਿਹਾ ਸੁਖਵਿੰਦਰ ਕੌਰ ਨੇ ਜਿੱਥੇ ਆਪਣੇ ਕਾਲਜ, ਸਟਾਫ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਹੀ ਉਨ੍ਹਾਂ ਆਪਣੇ ਪਿੰਡ ਕੱਦੋਂ ਅਤੇ ਇਲਾਕੇ ਦਾ ਵੀ ਨਾਂ ਰੌਸ਼ਨ ਕੀਤਾ ਹੈ, ਜਿਸ ਕਰ ਕੇ ਸਾਰੇ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਲਡ਼ਕੀਆਂ ਅੱਜ ਦੇ ਲਡ਼ਕਿਆਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਹਨ ਅਤੇ ਹਰ ਪਾਸੇ ਸਮਾਜ ਅੰਦਰ ਲਡ਼ਕਿਆਂ ਦੇ ਬਰਾਬਰ ਲਡ਼ਕੀਆਂ ਅੱਗੇ ਹੋ ਕੇ ਦੇਸ਼ ਦੇ ਹਰ ਕੋਨੇ ’ਚ ਆਪਣੀ ਭੂਮਿਕਾ ਨਿਭਾਅ ਰਹੀਆਂ ਹਨ ਅਤੇ ਅੱਜ ਉਨ੍ਹਾਂ ਲੋਕਾਂ ਨੂੰ ਆਪਣੀ ਮਾਡ਼ੀ ਸੋਚ ਨੂੰ ਬਦਲਣ ਦੀ ਲੋਡ਼ ਹੈ ਜੋ ਧੀਆਂ ਨੂੰ ਅਜੇ ਵੀ ਸਮਾਜ ’ਚ ਬੋਝ ਸਮਝਦੇ ਹਨ। ਇਸ ਮੌਕੇ ਜਗਤਾਰ ਸਿੰਘ ਕੁੱਕਾ ਕੱਦੋਂ, ਸਰਬਜੀਤ ਸਿੰਘ, ਅਟੱਲ ਕੁਮਾਰ, ਬਾਬਾ ਭਿੰਦਰ ਸਿੰਘ, ਪ੍ਰੋ. ਗੁਰਬਖਸ਼ ਸਿੰਘ ਕੱਦੋਂ, ਤਰਸੇਮ ਵਰਮਾ, ਹਨੀ, ਸਤਵੀਰ ਸਿੰਘ, ਬੀਬੀ ਪਰਮਜੀਤ ਕੌਰ, ਜਸਵਿੰਦਰ ਕੌਰ, ਚਰਨਜੀਤ ਕੌਰ, ਭਿੰਦਰ ਕੌਰ, ਰਾਜੂ ਕੱਦੋਂ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।