ਪੇਸ਼ੀ ਦੌਰਾਨ ਫਰਾਰ ਹੋਇਆ ਭਗੌਡ਼ਾ ਗ੍ਰਿਫ਼ਤਾਰ

03/26/2019 5:11:25 AM

ਖੰਨਾ (ਮਾਲਵਾ)-ਪੀ.ਓ. ਸਟਾਫ਼ ਜਗਰਾਓਂ ਦੀ ਪੁਲਸ ਨੇ ਕਾਰਵਾਈ ਕਰਦਿਆਂ ਪੇਸ਼ੀ ਭੁਗਤਣ ਆਉਣ ’ਤੇ ਅਦਾਲਤ ’ਚੋਂ ਭੱਜ ਜਾਣ ਵਾਲੇ ਭਗੌਡ਼ੇ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਜਗਰਾਓਂ ਦੇ ਇੰਚਾਰਜ ਜਸਪਾਲ ਸਿੰਘ ਚੋਪਡ਼ਾ ਨੇ ਦੱਸਿਆ ਕਿ ਮੁਕੱਦਮਾ ਨੰਬਰ 233 ਮਿਤੀ 13 ਅਕਤੂਬਰ 2014 ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿੱਧਵਾਂ ਬੇਟ ’ਚ ਦਰਜ ਲਈ ਥਾਣਾ ਸਿੱਧਵਾਂ ਬੇਟ ਦੇ ਮੁਲਾਜ਼ਮ ਮਨਜੀਤ ਸਿੰਘ ਨੂੰ ਅਦਾਲਤ ’ਚ ਪੇਸ਼ ਕਰਨ ਲਈ ਨਾਲ ਲੈ ਕੇ ਆਏ ਸਨ ਤਾਂ ਅਦਾਲਤ ’ਚ ਭੀਡ਼ ਜ਼ਿਆਦਾ ਹੋਣ ਕਰਕੇ ਕਥਿਤ ਦੋਸ਼ੀ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਭੱਜਣ ’ਚ ਕਾਮਯਾਬ ਹੋ ਗਿਆ, ਜਿਸ ਖ਼ਿਲਾਫ਼ ਮੁਕੱਦਮਾ ਥਾਣਾ ਸਿਟੀ ਜਗਰਾਓਂ ਵਿਖੇ ਦਰਜ ਕੀਤਾ ਗਿਆ। ਕਥਿਤ ਦੋਸ਼ੀ ਦੋਵੇਂ ਮੁਕੱਦਮਿਆਂ ’ਚ ਭਗੌਡ਼ਾ ਚੱਲਿਆ ਆ ਰਿਹਾ ਸੀ, ਨੂੰ ਕਾਰਵਾਈ ਕਰਦਿਆਂ ਹੈੱਡ ਕਾਂਸਟੇਬਲ ਕਰਮਜੀਤ ਸਿੰਘ, ਹੈੱਡ ਕਾਂਸਟੇਬਲ ਬਲਵਿੰਦਰ ਪਾਲ ਤੇ ਸਿਪਾਹੀ ਹਰਦੀਪ ਸਿੰਘ ਨੇ ਪਿੰਡ ਢੇਰੀ ਠੇਕੇ ਨੇਡ਼ਿਓਂ ਮੁਖਬਰੀ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ।