ਸ਼੍ਰੋਮਣੀ ਕਮੇਟੀ ਮੈਂਬਰ ਗਰੇਵਾਲ ਦਾ ਸਨਮਾਨ

03/26/2019 5:10:59 AM

ਖੰਨਾ (ਮਾਲਵਾ)-ਲੰਬੇ ਸਮੇਂ ਤੋਂ ਪੰਥਕ ਸੇਵਾਵਾਂ ਨਿਭਾ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਗੁਰਦੁਆਰਾ ਗੋਬਿੰਦਪੁਰਾ (ਮਾਈ ਦਾ ਗੁਰਦੁਆਰਾ) ਵਿਖੇ ਧਾਰਮਕ ਕਮੇਟੀਆਂ ਤੇ ਕਈ ਸਿੱਖ ਜਥੇਬੰਦੀਆਂ ਵਲੋਂ ਉਨ੍ਹਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਮੁੱਖ ਰਖਦਿਆਂ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਗੋਬਿੰਦਪੁਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਨੇ ਆਖਿਆ ਕਿ ਭਾਈ ਗਰੇਵਾਲ ਦਾ ਸਾਰਾ ਜੀਵਨ ਸੰਘਰਸ਼ਮਈ ਰਿਹਾ। ਸਿੱਖ ਸਟੂਡੈਂਟ ਫੈੈੱਡਰੇਸ਼ਨ ਦੇ ਵਰਕਰ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਨ ਤੱਕ ਉਨ੍ਹਾਂ ਨੇ ਪੰਥਕ ਸੰਕਟ ਸਮੇਂ ਉਸਾਰੂ ਭੂਮਿਕਾ ਨਿਭਾਉਣ ਦੇ ਨਾਲ-ਨਾਲ ਜੀਵਨ ’ਚ ਆਏ ਕਈ ਸੰਕਟਾਂ ਦਾ ਬਡ਼ੀ ਚਡ਼੍ਹਦੀ ਕਲਾ ਨਾਲ ਮੁਕਾਬਲਾ ਕੀਤਾ, ਜਵਾਨੀ ਦੇ ਦਿਨਾਂ ’ਚ ਉਹ ਜੋਧਪੁਰ ਜੇਲ ’ਚ ਬੰਦ ਰਹੇ ਪਰ ਸਿਦਕ ਤੋਂ ਡੋਲੇ ਨਹੀਂ, ਜਿਸ ਕਰਕੇ ਉਨ੍ਹਾਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ, ਜੋ ਉਨ੍ਹਾਂ ਨੇ ਬਾਖੂਬੀ ਨਿਭਾਈਆਂ ਤੇ ਨਿਭਾਅ ਰਹੇ ਹਨ। ਇਸ ਮੌਕੇ ਭਾਈ ਗਰੇਵਾਲ ਨੇ ਕਿਹਾ ਕਿ ਇਹ ਇਲਾਕਾ ਮੇਰਾ ਪਰਿਵਾਰ ਹੈ ਤੇ ਆਪਣੇ ਪਰਿਵਾਰ ’ਚ ਆ ਕੇ ਮੈਨੂੰ ਬਹੁਤ ਖੁਸ਼ੀ ਤੇ ਨਿੱਘ ਮਿਲਦਾ ਹੈ। ਉਨ੍ਹਾਂ ਆਖਿਆ ਕਿ ਉਹ ਪੰਥ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਨ ਤੇ ਉਹ ਤੁਹਾਡੇ ਵਰਗੀਆਂ ਸੰਗਤਾਂ ਦੇ ਸਹਿਯੋਗ ਨਾਲ ਪੰਥਕ ਸੇਵਾਵਾਂ ਤਨਦੇਹੀ ਨਾਲ ਨਿਭਾਉਣ ਦੀ ਪੂਰੀ-ਪੂਰੀ ਕੋਸ਼ਿਸ਼ ਕਰਦੇ ਰਹਿਣਗੇ। ਇਸ ਮੌਕੇ ਸਰਪ੍ਰਸਤ ਜਗਰਾਜ ਸਿੰਘ, ਸੁਰਿੰਦਰ ਸਿੰਘ ਫ਼ੌਜੀ, ਬਾਬਾ ਮੋਹਣ ਸਿੰਘ ਸੱਗੂ, ਖਜ਼ਾਨਚੀ ਗੁਰਮੀਤ ਸਿੰਘ ਮੀਤਾ, ਜਨਰਲ ਸਕੱਤਰ ਗੁਰਵਿੰਦਰ ਸਿੰਘ ਸਾਹਨੀ, ਸਹਾਇਕ ਖਜ਼ਾਨਚੀ ਚਰਨਜੀਤ ਸਿੰਘ, ਕੌਂਸਲਰ ਅਜੀਤ ਸਿੰਘ ਠੁਕਰਾਲ, ਯੂਥ ਅਕਾਲੀ ਆਗੂ ਦੀਪਇੰਦਰ ਸਿੰਘ ਭੰਡਾਰੀ, ਜਗਤਾਰ ਸਿੰਘ ਚਾਵਲਾ, ਪ੍ਰਭਦਿਆਲ ਸਿੰਘ ਬਾਜਾਜ, ਭਾਗ ਸਿੰਘ ਭਸੀਣ, ਸ਼ਿਵਚਰਨ ਸਿੰਘ ਸੰਨੀ, ਹੈੱਡ ਗ੍ਰੰਥੀ ਭੋਲਾ ਸਿੰਘ, ਡਾ. ਦਿਲਪ੍ਰੀਤ ਸਿੰਘ ਰਾਜਪਾਲ, ਰਾਜੂ ਬਿਜਲੀ ਵਾਲਾ, ਸੁਖਵੰਤ ਸਿੰਘ ਢਿੱਲੋਂ, ਇੰਦਰਜੀਤ ਸਿੰਘ, ਕੁਲਵੰਤ ਸਿੰਘ ਸੱਗੂ, ਰੋਜੀ ਰਾਜਪਾਲ, ਭੁਪਿੰਦਰ ਸਿੰਘ, ਸੁਖਮਨੀ ਸਾਹਿਬ ਸੋਸਾਇਟੀ ਦੀ ਪ੍ਰਧਾਨ ਬੀਬੀ ਭੁਪਿੰਦਰ ਕੌਰ, ਪ੍ਰੀਤਮ ਕੌਰ, ਜਸਬੀਰ ਕੌਰ, ਮਹਿੰਦਰ ਸਿੰਘ ਆਦਿ ਹਾਜ਼ਰ ਸਨ।