ਧਾਰਮਕ ਅਸਥਾਨ ਬੇਗਮਪੁਰਾ ਤੇ ਕੁਟੀਆ ਬਾਬਾ ਚਰਨ ਦਾਸ ਦੇ ਨੀਂਹ ਪੱਥਰ ’ਤੇ ਸਮਾਗਮ ਆਯੋਜਤ

Tuesday, Mar 26, 2019 - 05:10 AM (IST)

ਖੰਨਾ (ਸੁਖਵਿੰਦਰ ਕੌਰ) - ਅੱਜ ਇੱਥੋਂ ਦੇ ਮੁਹੱਲਾ ਕਰਤਾਰ ਨਗਰ ਸਥਿਤ ਬਾਬਾ ਚਰਨਦਾਸ ਚੈਰੀਟੇਬਲ ਸੋਸਾਇਟੀ ਪੰਜਾਬ ਦੇ ਮੁੱਖ ਅਸਥਾਨ ਵਿਖੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸੰਚਾਲਕ ਚੇਅਰਮੈਨ ਬਾਵਾ ਬਲਵੀਰ ਦਾਸ ਦੀ ਸਰਪ੍ਰਸਤੀ ਹੇਠ ਰਵਿਦਾਸੀਆ ਧਰਮ ਨੂੰ ਸਮਰਪਤ ਖੰਨਾ ਦੇ ਧਾਰਮਕ ਅਸਥਾਨ ਬੇਗਮਪੁਰਾ ਤੇ ਕੁਟੀਆ ਬਾਵਾ ਚਰਨਦਾਸ ਦੇ ਨੀਂਹ ਪੱਥਰ ਦੀ ਰਸਮ ਮੌਕੇ ਸਤਿਸੰਗ ਕੀਰਤਨ ਕਰਵਾਇਆ ਗਿਆ। ਇਸ ਦੌਰਾਨ ਅੰਮ੍ਰਿਤ ਬਾਣੀ ਗ੍ਰੰਥ ਦੇ ਸੰਪੂਰਨ ਭੋਗ ਪਾਏ ਗਏ, ਉਪਰੰਤ ਮਿਸ਼ਨਰੀ ਜਥਾ ਬੰਗਡ਼ ਬ੍ਰਦਰਜ਼ ਰਾਏਪੁਰੀ ਜਲੰਧਰ ਤੇ ਜੀਵਨ ਸੋਹਲ ਵਲੋਂ ਕੀਰਤਨ ਅਤੇ ਧਾਰਮਕ ਰਚਨਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਵੱਖ-ਵੱਖ ਧਾਰਮਕ ਅਸਥਾਨਾਂ ਤੋਂ ਪਹੁੰਚੇ ਮਹਾਪੁਰਸ਼ 108 ਸੰਤ ਸੁਰਿੰਦਰ ਦਾਸ ਬਾਵਾ ਜੀ ਕਾਹਨਪੁਰ ਜਲੰਧਰ, 108 ਸੰਤ ਸੱਤਿਆਪਾਲ ਚੰਡੀਗਡ਼੍ਹ ਅਤੇ 108 ਸੰਤ ਅਵਤਾਰ ਦਾਸ ਡੇਰਾ ਪਿੰਡ ਚਹੇਡ਼ੂ ਫਗਵਾਡ਼ਾ ਵਲੋਂ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਸਤਿਗੁਰੂ ਰਵਿਦਾਸ, ਸਤਿਗੁਰੂ ਵਾਲਮੀਕਿ ਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਅਤੇ ਸੰਤਾਂ ਮਹਾਪੁਰਸ਼ਾਂ ਵਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਉਪਦੇਸ਼ ਦਿੱਤਾ। ਸਮਾਗਮ ਦੌਰਾਨ ਕੌਂਸਲਰ ਪਾਲ ਸਿੰਘ, ਕੌਂਸਲਰ ਰਵਿੰਦਰ ਸਿੰਘ ਬੱਬੂ, ਸਾਬਕਾ ਕੌਂਸਲਰ ਮਹਿੰਦਰਪਾਲ ਸਿੰਘ ਜੱਸਲ ਤੇ ਸੰਤ ਸਿੰਘ ਫੌਜੀ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ। ਇਸ ਮੌਕੇ ਮੁਹੱਲਾ ਗੁਰੂ ਰਵਿਦਾਸਪੁਰੀ, ਕਰਤਾਰ ਨਗਰ, ਗੁਰੂ ਰਵਿਦਾਸ ਕਲਿਆਣ ਸੇਵਾ ਦਲ ਖੰਨਾ, ਪਿੰਡ ਕਲਾਲਮਾਜਰਾ, ਪਿੰਡ ਰਸੂਲਡ਼ਾ, ਡਾ. ਅੰਬੇਡਕਰ ਸੋਸਾਇਟੀ ਮਿਸ਼ਨ ਮੈਂਬਰਾਨ, ਜੁਮਲਾ ਪੰਚਾਇਤ ਖੰਨਾ ਤੇ ਖੰਨਾ ਖੁਰਦ ਨਾਲ ਸਬੰਧਤ ਇਲਾਕਿਆਂ ਤੋਂ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮਹਾਪੁਰਸ਼ ਸੰਤ ਸੁਰਿੰਦਰ ਦਾਸ ਬਾਵਾ, ਸੰਤ ਸੱਤਿਆਪਾਲ ਅਤੇ ਸੰਤ ਅਵਤਾਰ ਦਾਸ ਵਲੋਂ ਆਪਣੇ ਕਰ ਕਮਲਾ ਨਾਲ ਅਸਥਾਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸਮੂਹ ਮੈਂਬਰਾਨ ਧਰਮਪਾਲ ਜੱਸਲ, ਗੁਲਜ਼ਾਰ ਸਿੰਘ ਚੋਪਡ਼ਾ, ਹੰਸ ਰਾਜ ਚੋਪਡ਼ਾ, ਗੁਰਦੇਵ ਸਿੰਘ, ਬਹਾਦਰ, ਬਿੰਦਰ, ਮਾ. ਦੀਦਾਰ ਦੇਹਡ਼ੂ, ਪਾਲ ਚੌਹਾਨ, ਜਗਤਾਰ ਜਨਾਗਲ, ਮੇਹਰ ਜੱਸਲ, ਬਲਦੇਵ ਰਾਜ ਬੱਲੀ, ਭੁਪਿੰਦਰ ਜੱਸਲ, ਨਾਜੀ, ਬਿੱਲੂ, ਜੱਗਾ ਹਲਵਾਈ, ਸੁਰਿੰਦਰ ਕੁਮਾਰ ਰੱਲ, ਮਦਨ ਰੱਲ, ਪ੍ਰਧਾਨ ਰਾਮਪਾਲ, ਧਰਮਵੀਰ ਆਦਿ ਨੇ ਆਪਣਾ ਬਣਦਾ ਵਡਮੁੱਲਾ ਯੋਗਦਾਨ ਦਿੱਤਾ। ਸੰਚਾਲਕ ਤੇ ਚੇਅਰਮੈਨ ਬਾਬਾ ਬਲਵੀਰ ਦਾਸ ਵਲੋਂ ਆਏ ਸੰਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ।

Related News