ਰਾਧਾ ਵਾਟਿਕਾ ਸਕੂਲ ਦਾ ਸੈਸ਼ਨ ਹਵਨਯੱਗ ਨਾਲ ਹੋਇਆ ਆਰੰਭ

Tuesday, Mar 26, 2019 - 05:10 AM (IST)

ਖੰਨਾ (ਸੁਖਵਿੰਦਰ ਕੌਰ) -ਸਥਾਨਕ ਅਮਲੋਹ ਰੋਡ ਸਥਿਤ ਵਿੱਦਿਆ ਦੇ ਮੰਦਰ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਸ਼ੁਰੂ ਹੋਏ ਨਵੇਂ ਵਿੱਦਿਅਕ ਸੈਸ਼ਨ ਲਈ ਪ੍ਰਮਾਤਮਾ ਦਾ ਅਸ਼ੀਰਵਾਦ ਲੈਂਦਿਆਂ ਹਵਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਰਮਹੰਸ ਆਸ਼ਰਮ (ਗੋਂਸੂ ਦੀ ਖੂੁਹੀ) ਦੇ ਸਵਾਮੀ ਸਚਿਦਾਨੰਦ ਜੀ ਮਹਾਰਾਜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਹਵਨ ਯੱਗ ’ਚ ਪੂਰਨ ਅਹੂਤੀ ਪਾਈ ਅਤੇ ਸਮੂਹ ਪ੍ਰਬੰਧਕਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨਿਰਮਲ ਪ੍ਰਕਾਸ਼ ਸੋਫ਼ਤ, ਜਨਰਲ ਸਕੱਤਰ ਕੁਲਭੂਸ਼ਨ ਰਾਏ ਸੋਫ਼ਤ, ਡਾਇਰੈਕਟਰ ਅਰਵਿੰਦ ਸਕਰਸ਼ੁਧਾ, ਪ੍ਰਿੰਸੀਪਲ ਅਨੁਪਮਾ ਸ਼ਰਮਾ ਅਤੇ ਪ੍ਰਿੰਸੀਪਲ ਮੰਜਲੀ ਮੈਨਨ (ਆਰ. ਵੀ. ਮਾਡਲ ਸਕੂਲ), ਸਮੂਹ ਸਟਾਫ਼, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਹੋਏ। ਇਸ ਮੌਕੇ ਚੇਅਰਮੈਨ ਨਿਰਮਲ ਪ੍ਰਕਾਸ਼ ਸੋਫ਼ਤ ਨੇ ਸਮੂਹ ਵਿਦਿਆਰਥੀਆਂ ਨੂੰ ਨਵੇਂ ਵਿੱਦਿਅਕ ਵਰ੍ਹੇ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਮਿਹਨਤ ਅਤੇ ਲਗਨ ਨਾਲ ਪਡ਼੍ਹਾਈ ਕਰਨ ਲਈ ਪ੍ਰੇਰਿਤ ਕੀਤਾ।

Related News