ਸਡ਼ਕ ਹਾਦਸੇ ’ਚ ਨੌਜਵਾਨ ਦੀ ਜੀਭ ਕੱਟੀ

03/10/2019 4:29:03 AM

ਖੰਨਾ (ਸੁਨੀਲ)-ਬੀਜਾ ਜੀ. ਟੀ. ਰੋਡ ’ਤੇ ਵਾਪਰੇ ਸਡ਼ਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਜੀਭ ਕੱਟੀ ਗਈ। ਉਸਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾ. ਰਵਿੰਦਰ ਕੌਰ ਨੇ ਜੀਭ ’ਤੇ ਟਾਂਕੇ ਲਾ ਕੇ ਇਸਨੂੰ ਜੋਡ਼ਿਆ। ਮਿਲੀ ਜਾਣਕਾਰੀ ਅਨੁਸਾਰ ਦੀਨਾ ਸਾਹਨੀ (24) ਪੁੱਤਰ ਪ੍ਰਸ਼ਾਂਤ ਸਾਹਨੀ ਵਾਸੀ ਗੋਰਖਪੁਰ (ਉੱਤਰ ਪ੍ਰਦੇਸ਼) ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਹਰ ਰੋਜ਼ ਦੀ ਤਰ੍ਹਾਂ ਉਹ ਆਪਣੇ ਮੋਟਰਸਾਈਕਲ ’ਤੇ ਕਸਬਾ ਬੀਜਾ ’ਚ ਕੰਮ ਕਰਨ ਜਾ ਰਿਹਾ ਸੀ। ਜਿਵੇਂ ਹੀ ਉਹ ਆਪਣੇ ਮੋਟਰਸਾਈਕਲ ’ਤੇ ਬੀਜਾ ਦੇ ਮੋਡ਼ ’ਤੇ ਪਹੁੰਚਿਆ ਤਾਂ ਅੱਗੇ ਪੁਲ ’ਤੇ ਜਾ ਰਹੀ ਇਕ ਗੱਡੀ ਦੇ ਡਰਾਈਵਰ ਨੇ ਅਚਾਨਕ ਕੱਟ ਮਾਰ ਦਿੱਤਾ, ਜਿਸ ਕਾਰਨ ਪਿੱਛੇ ਆ ਰਹੇ ਦੀਨਾ ਸਾਹਿਨੀ ਦੇ ਮੋਟਰਸਾਈਕਲ ਦਾ ਸੰਤੁਲਨ ਵਿਗਡ਼ ਗਿਆ ਅਤੇ ਉਹ ਸਰਵਿਸ ਲਾਈਨ ’ਤੇ ਜਾ ਕੇ ਡਿੱਗ ਗਿਆ। ਹਾਦਸੇ ’ਚ ਦੀਨਾ ਸਾਹਿਨੀ ਦੀ ਜੀਭ ਕੱਟੀ ਗਈ। ਜ਼ਖ਼ਮੀ ਹਾਲਤ ’ਚ ਰਾਹਗੀਰਾਂ ਨੇ ਉਸਨੂੰ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ----------

Related News