Îਮਾਲੇਰਕੋਟਲਾ ਧਰਨੇ ’ਚ ਸ਼ਾਮਿਲ ਹੋਣ ਸਬੰਧੀ ਹੋਈ ਮੀਟਿੰਗ

02/09/2019 4:49:09 AM

ਖੰਨਾ (ਦਿਓਲ)- ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿਚ 1925 ਪੋਸਟਾਂ ’ਤੇ ਕੰਮ ਕਰਦੇੇ ਸਹਾਇਕ ਪ੍ਰੋਫੈਸਰਾਂ ਨੂੰ ਪੂਰੇ ਵਿੱਤੀ ਲਾਭ ਦੇ ਕੇ ਪੱਕਾ ਨਾ ਕਰਨ ਦੇ ਖਿਲਾਫ 1925 ਪੋਸਟਾਂ ਸਬੰਧੀ ਪੰਜਾਬ ਵਲੋਂ ਮਾਲੇਰਕੋਟਲਾ ਵਿਖੇ ਰਾਜ ਪੱਧਰੀ ਧਰਨਾ ਲਾਇਆ ਜਾ ਰਿਹਾ ਹੈ। ਇਸ ਧਰਨੇ ਵਿਚ ਸ਼ਾਮਿਲ ਹੋਣ ਲਈ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਇਨ੍ਹਾਂ ਪੋਸਟਾਂ ’ਤੇ ਕੰਮ ਕਰ ਰਹੇ ਸਹਾਇਕ ਪ੍ਰੋਫੈਸਰਾਂ ਦੀ ਧਰਨੇ ਵਿਚ ਸ਼ਾਮਿਲ ਹੋਣ ਲਈ ਮੀਟਿੰਗ ਹੋਈ। ਕਾਲਜ ਯੂਨਿਟ ਦੇ ਪ੍ਰਤੀਨਿਧੀ ਪ੍ਰੋ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਹਾਇਤਾ ਪ੍ਰਾਪਤ ਕਾਲਜਾਂ ਵਿਚ 1925 ਪੋਸਟਾਂ ਅਧੀਨ ਭਰਤੀ ਕੀਤੇ ਗਏ ਪ੍ਰੋਫੈਸਰਾਂ ਨੂੰ ਤਿੰਨ ਸਾਲ ਪੂਰੇ ਹੋਣ ’ਤੇ ਵੀ ਸਰਕਾਰ ਵਲੋਂ ਪੱਕਾ ਨਹੀਂ ਕੀਤਾ ਗਿਆ। ਪ੍ਰੋ. ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਠੇਕੇ ’ਤੇ ਰੱਖੇ ਪ੍ਰੋਫੈਸਰਾਂ ਨੂੰ ਪੱਕਾ ਨਾ ਕੀਤਾ ਤਾਂ ਫਰੰਟ ਵਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਪ੍ਰੋ. ਹਰਲੀਨ ਕੌਰ ਨੇ ਕਿਹਾ ਕਿ ਇਨ੍ਹਾਂ ਪੋਸਟਾਂ ’ਤੇ ਕੰੰਮ ਕਰ ਰਹੇ ਪ੍ਰੋਫੈਸਰਾਂ ਨੂੰ ਜਲਦੀ ਪੱਕਾ ਕਰੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਅੱਜ ਮੁਲਾਜ਼ਮ ਵਰਗ ਰੁਲ ਰਿਹਾ ਹੈ। ਇਸ ਮੀਟਿੰਗ ਵਿਚ ਮਾਲੇਰਕੋਟਲਾ ਵਿਖੇ ਲਾਏ ਜਾ ਰਹੇ ਰਾਜ ਪੱਧਰੀ ਧਰਨੇ ਵਿਚ ਸ਼ਾਮਿਲ ਲਈ ਮਤਾ ਪਾਇਆ ਗਿਆ ਹੈ। ਇਸ ਮੌਕੇ ਪ੍ਰੋ. ਰਮਨਦੀਪ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਪਰਮਜੀਤ ਕੌਰ, ਪ੍ਰੋ. ਜਸਕਰਨ ਸਿੰਘ, ਪ੍ਰੋ. ਮਨੀਸ਼ ਸੂਰ, ਪ੍ਰੋ. ਸੁਖਜੀਤ ਕੌਰ ਆਦਿ ਹਾਜ਼ਰ ਸਨ।

Related News