ਕਲਾਥ ਹਾਊਸ ’ਚ ਨੌਕਰ ਨੇ ਬਲੇਡ ਨਾਲ ਕੱਟੀ ਗਰਦਨ ਤੇ ਨਸ

02/02/2019 9:25:59 AM

ਖੰਨਾ (ਸੁਨੀਲ)-ਸਥਾਨਕ ਸੁਭਾਸ਼ ਬਾਜ਼ਾਰ ’ਚ ਸ਼ੁੱਕਰਵਾਰ ਸਵੇਰੇ ਰਾਮਾ ਕਲਾਥ ਹਾਊਸ ’ਚ ਇਕ ਨੌਕਰ ਨੇ ਬਲੇਡ ਨਾਲ ਨਸ ਕੱਟਣ ਦੇ ਨਾਲ-ਨਾਲ ਗਰਦਨ ’ਤੇ ਕਈ ਕੱਟ ਮਾਰ ਲਏ, ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਉਸ ਨੂੰ ਸਥਾਨਕ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਨੌਕਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ (29) ਪੁੱਤਰ ਅਮਰਜੀਤ ਸਿੰਘ ਵਾਸੀ ਭੱਟੀਆਂ ਸੁਭਾਸ਼ ਬਾਜ਼ਾਰ ’ਚ ਰਾਮਾ ਕਲਾਥ ਹਾਊਸ ’ਤੇ ਨੌਕਰੀ ਕਰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਦੁਕਾਨ ’ਤੇ ਕੱਪਡ਼ੇ ਸੇਲ ਕਰ ਰਿਹਾ ਸੀ। ਇਸ ’ਚ ਉਸ ਨੇ ਦੁਕਾਨ ਦੇ ਪਿੱਛੇ ਕੋਈ ਸਾਮਾਨ ਦੇਖਣ ਲਈ ਮਾਲਕ ਦੇ ਬੇਟੇ ਨੂੰ ਭੇਜਿਆ ਤਾਂ ਉਦੋਂ ਜਸਵਿੰਦਰ ਮਾਲਕ ਬਬਲੀ ਦੀ ਕੁਰਸੀ ’ਤੇ ਬੈਠ ਗਿਆ। ਮਾਲਕ ਨੇ ਉਸ ਨੂੰ ਕੁਰਸੀ ਤੋਂ ਉੱਠਣ ਨੂੰ ਕਿਹਾ ਤਾਂ ਨੌਕਰ ਨੇ ਬਲੇਡ ਕੱਢ ਕੇ ਨਸ ਕੱਟਣ ਦੀ ਧਮਕੀ ਦਿੱਤੀ। ਉਦੋਂ ਬਾਜ਼ਾਰ ’ਚ ਗਸ਼ਤ ਕਰ ਰਹੀਆਂ ਮਹਿਲਾ ਪੀ. ਸੀ. ਆਰ. ਮੁਲਾਜ਼ਮਾਂ ਵੀ ਆ ਗਈਆਂ। ਉਹ ਵੀ ਉਸ ਨੂੰ ਕੁਰਸੀ ਤੋਂ ਨਹੀਂ ਉਠਾ ਸਕੀਆਂ। ਧਮਕੀਆਂ ਦੇਣ ’ਤੇ ਸਾਰੇ ਦੁਕਾਨ ਤੋਂ ਬਾਹਰ ਆ ਗਏ ਅਤੇ ਕੁਝ ਹੀ ਦੇਰ ਬਾਅਦ ਜਸਵਿੰਦਰ ਨੇ ਬਲੇਡ ਨਾਲ ਨਸ ਕੱਟਦੇ ਹੋਏ ਗਰਦਨ ’ਤੇ ਵੀ ਗੰਭੀਰ ਕੱਟ ਮਾਰ ਲਏ। 6 ਥਾਵਾਂ ’ਤੇ ਮਾਰੇ ਕੱਟ ਜਸਵਿੰਦਰ ਸਿੰਘ ਨੇ ਆਪਣੀ ਨਸ ਦੇ ਨਾਲ-ਨਾਲ ਬਾਂਹ, ਗਰਦਨ ਸਮੇਤ ਸਰੀਰ ਦੇ ਵੱਖ-ਵੱਖ ਅੰਗਾਂ ’ਤੇ ਬਲੇਡ ਨਾਲ 6 ਥਾਵਾਂ ’ਤੇ ਗੰਭੀਰ ਕੱਟ ਮਾਰੇ। ਕੱਟ ਮਾਰਨ ਦੀ ਵਜ੍ਹਾ ਹਾਲੇ ਨਹੀਂ ਪਤਾ ਲੱਗ ਸਕੀ ਸੀ ਕਿਉਂਕਿ ਜਸਵਿੰਦਰ ਸਿੰਘ ਬਿਆਨ ਦੇਣ ਦੇ ਲਾਇਕ ਨਹੀਂ ਸੀ। ਕੀ ਕਹਿਣੈ ਮਾਲਕ ਦਾ ਇਸ ਸਬੰਧ ੀ ਜਦੋਂ ਰਾਮਾ ਕਲਾਥ ਹਾਊਸ ਦੇ ਮਾਲਕ ਬਬਲੀ ਨੇ ਕਿਹਾ ਕਿ ਨੌਕਰ ਜਸਵਿੰਦਰ ਸਿੰਘ ਪਿਛਲੇ ਸਾਲ ਤੋਂ ਕੰਮ ਕਰ ਰਿਹਾ ਹੈ। ਕਈ ਕਈ ਦਿਨ ਉਹ ਕੰਮ ’ਤੇ ਆਉਂਦਾ ਵੀ ਨਹੀਂ। ਪਤਾ ਨਹੀਂ ਕਿਉਂ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਹੈ। ਬਿਨਾਂ ਕਿਸੇ ਕਾਰਨ ਉਸ ਨੇ ਦੁਕਾਨ ’ਤੇ ਡਰਾਮਾ ਕਰਦੇ ਹੋਏ ਇਹ ਹਰਕਤ ਕੀਤੀ। ਸਾਰੀ ਘਟਨਾ ਕੈਮਰੇ ’ਚ ਕੈਦ ਹੈ। ਕੀ ਕਿਹਾ ਥਾਣੇਦਾਰ ਨੇ ਇਸ ਸਬੰਧੀ ਜਦੋਂ ਕੇਸ ਨਾਲ ਸਬੰਧਤ ਥਾਣੇਦਾਰ ਜਗਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਜਸਵਿੰਦਰ ਸਿੰਘ ਹੋਸ਼ ਵਿਚ ਨਹੀਂ ਹੈ। ਹਾਲੇ ਉਹ ਬਿਆਨ ਦੇਣ ਦੇ ਲਾਇਕ ਨਹੀਂ ਹੈ। ਹੋਸ਼ ’ਚ ਆਉਣ ’ਤੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Related News