ਜ਼ਰੂਰੀਵੀ. ਵੀ. ਪੈਟ. ਮਸ਼ੀਨ ਸਬੰਧੀ ਵੋਟਰਾਂ ਨੂੰ ਦਿੱਤੀ ਜਾਣਕਾਰੀ

01/30/2019 9:42:00 AM

ਖੰਨਾ (ਰਵਿੰਦਰ)-ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ’ਤੇ ਉੱਪ ਮੰਡਲ ਮੈਜਿਸਟਰੇਟ ਸ਼੍ਰੀ ਹਿਮਾਂਸ਼ੂ ਗੁਪਤਾ ਦੇ ਨਿਰਦੇਸ਼ਾਂ ’ਤੇ ਲੋਕ ਸਭਾ ਹਲਕਾ 0-69 ਰਾਏਕੋਟ ਦੇ ਪਿੰਡ ਨਵੀਂ ਅਬਾਦੀ ਅਕਾਲਗਡ਼੍ਹ ਦੇ ਸਰਕਾਰੀ ਮਿਡਲ ਸਕੂਲ ਪੁਲ ਅਕਾਲਗਡ਼੍ਹ ਵਿਖੇ ਈ.ਵੀ.ਐੱਮ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਅਤੇ ਵੀ.ਵੀ.ਪੈਟ. ਮਸ਼ੀਨ ਸਬੰਧੀ ਜਾਣਕਾਰੀ ਕੈਂਪ ਲਗਾਇਆ ਗਿਆ। ਇਸ ਸਮੇਂ ਸੈਕਟਰ ਅਫਸਰ ਗੁਰਪ੍ਰੀਤ ਸਿੰਘ ਨੇ ਵੋਟਰਾਂ ਨੂੰ ਉਕਤ ਮਸ਼ੀਨਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀ.ਵੀ.ਪੈਟ. ਮਸ਼ੀਨ ਰਾਹੀਂ ਵੋਟਰ ਉਸ ਵੱਲੋਂ ਪਾਈ ਵੋਟ ਵਾਲੇ ਉਮੀਦਵਾਰ ਦਾ ਨਾਂ ਅਤੇ ਚੋਣ ਨਿਸ਼ਾਨ ਸਕਰੀਨ ਉੱਪਰ ਦੇਖ ਸਕਦਾ ਹੈ ਅਤੇ 6 ਸੈਕਿੰਡ ਉਪਰੰਤ ਉਹ ਪਰਚੀ ਮਸ਼ੀਨ ਅੰਦਰ ਹੀ ਡਿਗ ਪਵੇਗੀ। ਇਸ ਦੌਰਾਨ ਵੋਟਰਾਂ ਨੂੰ ਪਤਵੰਤਿਆਂ ਦੀ ਹਾਜ਼ਰੀ ’ਚ ਮਸ਼ੀਨ ਦਾ ਬਟਨ ਦਬਾ ਕੇ ਵੀ ਇਸ ਸਬੰਧੀ ਹੋਰ ਜਾਣਕਾਰੀ ਦਿੱਤੀ ਗਈ। ਵੋਟਰਾਂ ਵੱਲੋਂ ਪੁੱਛੇ ਸਵਾਲਾਂ ਦੇ ਵਿਸਥਾਰਤ ਜਵਾਬ ਵੀ ਸੈਕਟਰ ਅਫਸਰ ਵੱਲੋਂ ਦਿੱਤੇ ਗਏ। ਇਸ ਸਮੇਂ ਸੁਰਜੀਤ ਸਿੰਘ, ਕਰਮਜੀਤ ਸਿੰਘ ਗਿੱਲ, ਸ਼ਾਮ ਲਾਲ, ਰਾਕੇਸ਼ ਕੁਮਾਰ, ਬਾਬੂ ਨਾਇਕ, ਜਸਵਿੰਦਰ ਸਿੰਘ ਜੌਨੀ, ਰਾਣੀ ਕਾਕਡ਼ੇ, ਪਰਮਿੰਦਰ ਲਾਲ ਪੰਮੀ, ਬਾਬੂ ਸ਼ਾਹ, ਸਮਨਦੀਪ ਕੌਰ, ਤਰਸੇਮ ਸਿੰਘ ਤੇ ਗੁਰਦੀਪ ਸਿੰਘ ਆਦਿ ਪਤਵੰਤੇ ਹਾਜ਼ਿਰ ਸਨ। ਫੋਟੋ ਕਲ ਵਾਲੀ