ਢੀਂਡਸਿਆਂ ਤੇ ਅਕਾਲੀਆਂ ਦੀ ਲੜਾਈ ਗੁਰੂ ਘਰਾਂ ਦੀਆਂ ਗੋਲਕਾਂ ਕਰਕੇ ਹੈ ਨਾ ਕਿ ਸਿਧਾਂਤਾਂ ਕਰਕੇ : ਭੱਠਲ

01/30/2020 10:51:00 AM

ਖਨੌਰੀ (ਹਰਜੀਤ) : ''ਅਕਾਲੀ ਢੀਂਡਸਿਆਂ ਤੋਂ ਮਸਤੂਆਣਾ ਸਾਹਿਬ ਦਾ ਕਬਜ਼ਾ ਛੁਡਵਾਉਣਾ ਚਾਹੁੰਦੇ ਹਨ ਅਤੇ ਢੀਂਡਸਾ ਅਕਾਲੀ ਤੋਂ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਛੁਡਵਾਉਣਾ ਚਾਹੁੰਦਾ ਹੈ, ਸਾਰਾ ਰੌਲਾ ਸਿਰਫ਼ ਗੋਲਕ ਦਾ ਹੈ।'' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਯੋਜਨਾ ਬੋਰਡ ਪੰਜਾਬ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਨਗਰ ਪੰਚਾਇਤ ਖਨੌਰੀ ਦੇ ਕੌਂਸਲਰ ਜੈ ਨਰਾਇਣ ਕਾਂਸਲ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਢੀਂਡਸਿਆਂ ਅਤੇ ਅਕਾਲੀਆਂ ਦੀ ਲੜਾਈ ਸਿਧਾਂਤਾਂ ਦੀ ਨਹੀਂ ਗੋਲਕਾਂ 'ਤੇ ਕਬਜ਼ੇ ਦੀ ਹੈ।

ਅਕਾਲੀ ਢੀਂਡਸਿਆਂ ਤੋਂ ਮਸਤੂਆਣਾ ਸਾਹਿਬ ਦਾ ਕਬਜ਼ਾ ਛੁਡਵਾਉਣਾ ਚਾਹੁੰਦੇ ਹਨ ਅਤੇ ਢੀਂਡਸਾ ਅਕਾਲੀ ਤੋਂ ਸ਼੍ਰੋਮਣੀ ਕਮੇਟੀ ਦਾ ਸਾਰਾ ਰੌਲਾ ਸਿਰਫ਼ ਗੋਲਕ ਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਕਦੇ ਸੱਤਾ ਅਤੇ ਕਦੇ ਵਿਰੋਧੀ ਧਿਰ 'ਚ ਹੁੰਦੇ ਸੀ ਪਰ ਹੁਣ ਲੋਕਾਂ ਨੂੰ ਇਨ੍ਹਾਂ ਦਾ ਪਤਾ ਲੱਗ ਚੁੱਕਾ ਹੈ ਤੇ ਇਹ ਪਹਿਲੀ ਵਾਰ ਹੈ ਕਿ ਨਾ ਅਕਾਲੀ ਸੱਤਾ 'ਚ ਅਤੇ ਨਾ ਵਿਰੋਧੀ ਧਿਰ ਵਿਚ ਹਨ ਅਤੇ ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਹੋਰ ਕਈ ਟੁਕੜਿਆਂ 'ਚ ਵੰਡਿਆ ਜਾਵੇਗਾ ਅਤੇ ਅਕਾਲੀ ਦਲ, ਟਕਸਾਲੀ ਦਲ, ਦਲਾਲੀ ਦਲ, ਖ਼ਾਲੀ ਦਲ ਬਣ ਕੇ ਰਹਿ ਜਾਵੇਗਾ।

ਇਸ ਮੌਕੇ ਸਿਆਸੀ ਸਕੱਤਰ ਰਵਿੰਦਰ ਸਿੰਘ ਟੁਰਨਾ, ਨਗਰ ਪੰਚਾਇਤ ਖਨੌਰੀ ਦੇ ਪ੍ਰਧਾਨ ਗਿਰਧਾਰੀ ਲਾਲ ਗਰਗ, ਸ਼ਹਿਰੀ ਕਾਂਗਰਸ ਪ੍ਰਧਾਨ ਸੱਸੀ ਸਿੰਗਲਾ, ਜ਼ਿਲਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਚੌਧਰੀ ਰਘਵੀਰ ਬਨਾਰਸੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਮੌਜੂਦ ਸਨ।

cherry

This news is Content Editor cherry