ਹੁਣ ਬਾਦਲਾਂ ਦੇ ਗੜ੍ਹ 'ਚ ਲਹਿਰਾਇਆ 'ਖਾਲਿਸਤਾਨੀ ਝੰਡਾ', ਖੁਫ਼ੀਆ ਮਹਿਕਮਾ ਤੇ ਪੁਲਸ ਚੌਕਸ

09/08/2020 9:44:02 AM

ਸੰਗਤ ਮੰਡੀ (ਮਨਜੀਤ) : ਵੱਖਵਾਦੀਆਂ ਦੇ ਝਾਂਸੇ ’ਚ ਆਏ ਕੁੱਝ ਨੌਜਵਾਨਾਂ ਵੱਲੋਂ ਬਠਿੰਡਾ-ਬਾਦਲ ਸੜਕ ’ਤੇ ਪੈਂਦੇ ਪਿੰਡ ਨਰੂਆਣਾ ਨੇੜੇ ਸੜਕ ਵਿਚਕਾਰ ਬਣੇ ਡਿਵਾਈਡਰ ’ਤੇ ਲੱਗੇ ਸਾਈਨ ਬੋਰਡ ’ਤੇ ਸਵੇਰ ਸਮੇਂ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ ਗਿਆ, ਜਿਸ ਕਾਰਣ ਖੁਫੀਆ ਮਹਿਕਮੇ ਅਤੇ ਥਾਣਾ ਸਦਰ ਦੀ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲਸ ਮੌਕੇ ’ਤੇ ਪਹੁੰਚ ਕੇ ਝੰਡੇ ਨੂੰ ਉਤਾਰ ਕੇ ਆਪਣੇ ਨਾਲ ਲੈ ਗਈ।

ਇਹ ਵੀ ਪੜ੍ਹੋ : 'ਕੋਰੋਨਾ' ਟੈਸਟ ਦੇਣ ਲਈ ਕਹਿਣ ਵਾਲੀ 'ਆਸ਼ਾ ਵਰਕਰ' 'ਤੇ ਹਮਲਾ, ਪੁਲਸ ਨੇ ਇੰਝ ਸਾਂਭਿਆ ਮੌਕਾ

ਜਾਣਕਾਰੀ ਅਨੁਸਾਰ ਸਵੇਰ ਸਮੇਂ ਖਾਲਿਸਤਾਨੀ ਝੰਡੇ ਨੂੰ ਸੜਕ ਵਿਚਕਾਰ ਬਣੇ ਡਿਵਾਈਡਰ ’ਤੇ ਲੱਗੇ ਸਾਈਨ ਬੋਰਡ ਨਾਲ ਬੰਨ੍ਹਿਆ ਗਿਆ ਸੀ। ਉਕਤ ਨੌਜਵਾਨ ਬਾਹਰ ਦੇ ਇਲਾਕੇ ਦੇ ਦੱਸੇ ਜਾ ਰਹੇ ਹਨ। ਇਸ ਤੋਂ ਪਹਿਲਾਂ ਖਾਲਿਸਤਾਨੀ ਝੰਡਾ 15 ਅਗਸਤ ਵਾਲੇ ਦਿਨ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਭੁੱਚੋ ਮੰਡੀ ਦੇ ਮਾਰਕਿਟ ਕਮੇਟੀ ਦਫ਼ਤਰ ’ਚ ਲਹਿਰਾਇਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ : JEE Main ਤੋਂ ਬਾਅਦ ਹੁਣ 13 ਨੂੰ ਹੋਵੇਗੀ 'ਨੀਟ' ਦੀ ਪ੍ਰੀਖਿਆ, NTA ਨੇ ਖਿੱਚੀ ਤਿਆਰੀ

ਬਾਦਲਾਂ ਦੇ ਗੜ੍ਹ ’ਚ ਖਾਲਿਸਤਾਨੀ ਝੰਡਾ ਲਹਿਰਾਉਣ ਨਾਲ ਪੁਲਸ ਅਤੇ ਖੁਫੀਆ ਮਹਿਕਮਾ ਚੌਕਸ ਹੋ ਗਿਆ ਹੈ। ਵਿਦੇਸ਼ਾਂ ’ਚ ਬੈਠ ਕੇ ਖਾਲਿਸਤਾਨੀ ਲਹਿਰ ਚਲਾ ਰਿਹਾ ਗੁਰਪਤਵੰਤ ਸਿੰਘ ਪੰਨੂੰ ਰੈਫਰੰਡਮ-2020 ਦੇ ਨਾਂ ’ਤੇ ਪੰਜਾਬ ਦੀ ਜਵਾਨੀ ਨੂੰ ਗੁੰਮਰਾਹ ਕਰ ਰਿਹਾ ਹੈ। ਉਹ ਸੋਸ਼ਲ ਮੀਡੀਆ ’ਤੇ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਨੂੰ ਵੱਡਾ ਇਨਾਮ ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ, ਜਿਸ ਕਾਰਣ ਉਸ ਦੇ ਝਾਂਸੇ ’ਚ ਆ ਕੇ ਨੌਜਵਾਨ ਇਹ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : 'ਕੋਰੋਨਾ ਮਰੀਜ਼ਾਂ' ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮੁਫ਼ਤ ਦਿੱਤੀ ਜਾਵੇਗੀ ਇਹ ਖ਼ਾਸ ਸਹੂਲਤ
ਕੀ ਕਹਿੰਦੇ ਨੇ ਬਠਿੰਡਾ ਦਿਹਾਤੀ ਦੇ ਡੀ. ਐੱਸ. ਪੀ.
ਬਠਿੰਡਾ ਦਿਹਾਤੀ ਦੇ ਡੀ. ਐੱਸ. ਪੀ. ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ, ਜੇਕਰ ਅਜਿਹਾ ਕੋਈ ਮਾਮਲਾ ਹੈ ਤਾਂ ਉਹ ਇਸ ਬਾਰੇ ਪਤਾ ਕਰ ਲੈਂਦੇ ਹਨ।

 

Babita

This news is Content Editor Babita