ਮੋਗਾ ਦੇ ਡੀ. ਸੀ. ਦਫਤਰ ''ਤੇ ਲਹਿਰਾਏ ਖਾਲਿਸਤਾਨੀ ਝੰਡੇ ਦੇ ਮਾਮਲੇ ''ਚ ਬਿੱਟੂ ਦਾ ਜਥੇਦਾਰ ਤੇ ਪੰਨੂ ''ਤੇ ਵੱਡਾ ਬਿਆਨ

08/14/2020 8:56:22 PM

ਲੁਧਿਆਣਾ : ਮੋਗਾ ਦੇ ਡੀ. ਸੀ. ਦਫਤਰ 'ਤੇ ਲਗਾਏ ਖਾਲਿਸਤਾਨੀ ਝੰਡੇ ਦੇ ਮਾਮਲੇ 'ਤੇ ਕਾਂਗਰਸ ਦੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਜਥੇਦਾਰ ਅਤੇ ਗੁਰਪਤਵੰਤ ਸਿੰਘ ਪੰਨੂ 'ਤੇ ਵੱਡਾ ਹਮਲਾ ਬੋਲਿਆ ਹੈ। ਬਿੱਟੂ ਨੇ ਕਿਹਾ ਹੈ ਕਿ ਪੰਨੂ ਅਤੇ ਜਥੇਦਾਰ ਸਾਹਿਬ ਵਲੋਂ ਫੈਲਾਏ ਜਾ ਰਹੇ ਜ਼ਹਿਰ ਨੇ ਮੋਗਾ ਵਿਖੇ ਆਪਣਾ ਅਸਰ ਦਿਖਾਇਆ ਹੈ, ਜਿੱਥੇ ਡੀ. ਸੀ. ਦਫ਼ਤਰ ਦੇ ਉਪਰ ਦੋ ਵਿਅਕਤੀਆਂ ਨੇ ਤਿਰੰਗਾ ਝੰਡਾ ਉਤਾਰ ਕੇ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ। ਕਾਨੂੰਨ ਨੂੰ ਇਨ੍ਹਾਂ ਦੇਸ਼ ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਮੱਥੇ 'ਤੇ ਖੁਰੇਦ ਦੇਣਾ ਚਾਹੀਦਾ ਹੈ ਕਿ ਉਹ ਗੱਦਾਰ ਹਨ। ਹੁਣ ਸਮਾਂ ਹੈ ਕਿ ਸਪੱਸ਼ਟ ਤੌਰ 'ਤੇ ਉਨ੍ਹਾਂ ਲੋਕਾਂ ਵਿਚ ਵਖਰੇਵਾਂ ਹੋਵੇ ਜਿਹੜੇ ਇਸ ਦੇਸ਼ ਨੂੰ ਪਿਆਰ ਕਰਦੇ ਹਨ ਅਤੇ ਜਿਹੜੇ ਇਸ ਦੇਸ਼ ਨੂੰ ਤੋੜਨਾ ਚਾਹੁੰਦੇ ਹਨ। 

ਇਹ ਵੀ ਪੜ੍ਹੋ : ਗਿੱਦੜਬਾਹਾ : ਦੋ ਧੜਿਆਂ 'ਚ ਖੂਨੀ ਭੇੜ, 200 ਤੋਂ ਵਧੇਰੇ ਨੌਜਵਾਨਾਂ ਨੇ ਚਲਾਏ ਬੇਸ ਬੈਟ, ਹਾਕੀਆਂ ਤੇ ਗੋਲੀਆਂ

PunjabKesari

ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਮੋਗਾ ਵਿਖੇ ਸ਼ੁੱਕਰਵਾਰ ਤੜਕਸਾਰ ਉਸ ਵੇਲੇ ਚਾਰੇ ਪਾਸੇ ਦਹਿਸ਼ਤ ਫੈਲ ਗਈ ਜਦੋਂ ਲੰਘੀਂ ਰਾਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਛੱਤ ਉਪਰ ਕਿਸੇ ਨੇ ਤਰਿੰਗੇ ਝੰਡੇ ਨੂੰ ਕੱਟ ਕੇ ਉਸ ਦਾ ਅਪਮਾਨ ਕਰਦੇ ਹੋਏ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ। ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਸ਼ਰਾਰਤੀਆਂ ਵਲੋਂ ਕੀਤੀ ਗਈ ਇਸ ਕਾਰਵਾਈ ਕਰਕੇ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਤਾਂ ਹੈ ਹੀ, ਸਗੋਂ ਖੁਫੀਆ ਤੰਤਰ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਕਿ ਆਖਿਰਕਾਰ ਅਜਿਹੀ ਵੱਡੀ ਕਾਰਵਾਈ ਕਿਵੇਂ ਕਰ ਦਿੱਤੀ ਗਈ। ਜ਼ਿਲ੍ਹਾ ਪੁਲਸ ਮੁਖੀ ਹਰਮਨਵੀਰ ਸਿੰਘ ਗਿੱਲ ਵਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਮਰੀਜ਼ ਦਾ ਪਿਉ ਬੋਲਿਆ, 3 ਕਤਲ ਕੀਤੇ, 30 ਸਾਲ ਜੇਲ ਕੱਟੀ, ਕਿਤੇ ਚੌਥਾ ਕਤਲ ਨਾ ਕਰਨਾ ਪੈ ਜਾਵੇ


Gurminder Singh

Content Editor

Related News