ਪੰਜਾਬ ''ਚ ਵੱਡੇ ਹਮਲੇ ਦੀ ਫਿਰਾਕ ''ਚ ਹਨ ਖਾਲਿਸਤਾਨੀ ਅੱਤਵਾਦੀ

05/31/2016 12:56:51 PM

ਚੰਡੀਗੜ੍ਹ/ਜਲੰਧਰ, (ਇੰਟ., ਧਵਨ) : ਪਠਾਨਕੋਟ ਏਅਰਬੇਸ ''ਤੇ ਅੱਤਵਾਦੀ ਹਮਲੇ ਤੋਂ ਬਾਅਦ ਇਕ ਵਾਰ ਫਿਰ ਪੰਜਾਬ ਵਿਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਖੁਫੀਆ ਏਜੰਸੀਆਂ ਦੀ ਮੰਨੀਏ ਤਾਂ ਕੈਨੇਡਾ ਦਾ ਖਾਲਿਸਤਾਨ ਅੱਤਵਾਦੀ ਸੰਗਠਨ (ਕੇ. ਟੀ. ਐੱਫ.) ਪੰਜਾਬ ''ਚ ਵੱਡਾ ਹਮਲਾ ਕਰਨ ਦੀ ਫਿਰਾਕ ਵਿਚ ਹੈ। ਇਸ ਸਬੰਧੀ ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਸਿਟੀ ਨੇੜੇ ਕੈਂਪ ''ਚ ਅੱਤਵਾਦੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਏਜੰਸੀਆਂ ਨੇ ਇਸ ਸਬੰਧੀ ਕੈਨੇਡਾ ਦੀ ਟਰੂਡੋ ਸਰਕਾਰ ਨੂੰ ਅਲਰਟ ਵੀ ਭੇਜਿਆ ਹੈ। ਇੰਟੈਲੀਜੈਂਸ ਰਿਪੋਰਟ ਅਨੁਸਾਰ ਕੈਨੇਡੀਆਈ ਸਿੱਖ ਹਰਦੀਪ ਨਿੱਝਰ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ.) ਦਾ ਆਪ੍ਰੇਸ਼ਨਲ ਹੈੱਡ ਹੈ, ਜੋ ਪੰਜਾਬ ''ਚ ਹਮਲਾ ਕਰਨ ਲਈ ਸਿੱਖ ਨੌਜਵਾਨਾਂ ਦੀ ਭਰਤੀ ਕਰ ਰਿਹਾ ਹੈ। 
ਪੰਜਾਬ ਸਰਕਾਰ ਨੇ ਇਹ ਇੰਟੈਲੀਜੈਂਸ ਰਿਪੋਰਟ ਗ੍ਰਹਿ ਤੇ ਵਿਦੇਸ਼ ਮੰਤਰਾਲੇ ਨੂੰ ਵੀ ਸੌਂਪੀ ਹੈ, ਜਿਸ ਵਿਚ ਹਰਦੀਪ ਨਿੱਝਰ ਦੇ ਐਕਸਟ੍ਰਾਡਿਸ਼ਨ ਦੀ ਮੰਗ ਕੀਤੀ ਗਈ ਹੈ। ਰਿਪੋਰਟ ਵਿਚ 2 ਜਨਵਰੀ ਨੂੰ ਹੋਏ ਪਠਾਨਕੋਟ ਹਮਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਮੁਤਾਬਿਕ ਨਿੱਝਰ ਨੇ ਪਾਕਿਸਤਾਨ ਤੋਂ ਹਥਿਆਰਾਂ ਦਾ ਪ੍ਰਬੰਧ ਕੀਤਾ ਸੀ ਪਰ ਪਠਾਨਕੋਟ ਤੋਂ ਬਾਅਦ ਸਰਹੱਦ ''ਤੇ ਸੁਰੱਖਿਆ ਵਧਣ ਕਾਰਨ ਉਹ ਹਮਲੇ ਕਰਨ ''ਚ ਕਾਮਯਾਬ ਨਹੀਂ ਹੋ ਸਕਿਆ।  
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜਨਵਰੀ 2016 ''ਚ ਮਨਦੀਪ ਕੈਨੇਡਾ ਤੋਂ ਭਾਰਤ ਆਇਆ ਸੀ। ਪੁਲਸ ਅਫਸਰ, ਸ਼ਿਵ ਸੈਨਾ ਦੇ ਨੇਤਾ ਅਤੇ ਡੇਰਾ ਮੁਖੀ ਉਸ ਦੇ ਨਿਸ਼ਾਨੇ ''ਤੇ ਸਨ। ਭਾਰਤ ''ਚ ਰਹਿੰਦੇ ਹੋਏ ਨਿੱਝਰ ਤੇ ਗਜਿੰਦਰ ਸਿੰਘ ''ਚ ਲਗਾਤਾਰ ਸੰਪਰਕ ਵੀ ਸੀ। ਪਾਕਿਸਤਾਨ ਤੋਂ ਹਥਿਆਰਾਂ ਦਾ ਪ੍ਰਬੰਧ ਕਰ ਕੇ ਉਹ ਪਟਿਆਲਾ ਅਤੇ ਲੁਧਿਆਣਾ ''ਤੇ ਹਮਲਾ ਕਰਨਾ ਚਾਹੁੰਦੇ ਸਨ। ਨਿੱਝਰ ਈਸਾਈ ਧਰਮ ਅਪਣਾ ਚੁੱਕਾ ਹੈ ਅਤੇ 1995 ਤੋਂ ਕੈਨੇਡੀਆਈ ਪਾਸਪੋਰਟ ਨਾਲ ਸਰੀ ''ਚ ਰਹਿ ਰਿਹਾ ਹੈ। 2007 ''ਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਧਮਾਕਾ ਮਾਮਲੇ ''ਚ ਪੁਲਸ ਨੂੰ ਹਰਦੀਪ ਨਿੱਝਰ ਦੀ ਭਾਲ ਹੈ। ਇਸ ਧਮਾਕੇ ''ਚ 6 ਲੋਕ ਮਾਰੇ ਗਏ ਸਨ। 
ਕੇ. ਟੀ. ਐੱਫ. ਦੇ ਸਾਬਕਾ ਚੀਫ ਜਗਤਾਰ ਸਿੰਘ ਤਾਰਾ ਦੇ ਪਿਛਲੇ ਸਾਲ ਥਾਈਲੈਂਡ ''ਚ ਗ੍ਰਿਫਤਾਰ ਹੋਣ ਤੋਂ ਬਾਅਦ ਨਿੱਝਰ ਹੀ ਅੱਤਵਾਦੀਆਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਿੱਝਰ ਹੀ ਮਨਦੀਪ ਅਤੇ ਤਿੰਨ ਹੋਰ ਸਿੱਖਾਂ ਨੂੰ ਮਿਸ਼ਨ ਸਿਟੀ ਵਾਲੇ ਕੈਂਪ ''ਚ ਟ੍ਰੇਨਿੰਗ ਲਈ ਲਿਆਇਆ ਸੀ। ਪਿਛਲੇ ਸਾਲ ਲਾਹੌਰ ਤੋਂ ਵੈਨਕੂਵਰ ਜਾਂਦੇ ਹੋਏ ਥਾਈ ਅਧਿਕਾਰੀਆਂ ਨੇ ਨਿੱਝਰ ਨੂੰ ਡੀਟੇਨ ਵੀ ਕੀਤਾ ਸੀ।
ਕਿਵੇਂ ਹੋਇਆ ਖੁਲਾਸਾ
ਦੋ ਹਫਤੇ ਪਹਿਲਾਂ ਲੁਧਿਆਣਾ ਦੇ ਚੱਲ ਕਲਾਂ ਪਿੰਡ ਤੋਂ ਕੇ. ਟੀ. ਐੱਫ. ਦਾ ਇਕ ਅੱਤਵਾਦੀ ਮਨਦੀਪ ਸਿੰਘ ਗ੍ਰਿਫਤਾਰ ਹੋਇਆ ਸੀ। ਉਸ ਦੇ ਫੋਨ ਕਾਲ ਡਿਟੇਲ ਵਿਚ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਦਲ ਖਾਲਸਾ ਇੰਟਰਨੈਸ਼ਨਲ ਚੀਫ ਗਜਿੰਦਰ ਸਿੰਘ ਅਤੇ ਨਿੱਝਰ ਦਾ ਨਾਂ ਸੀ। 
ਰਿਪੋਰਟ ਮੁਤਾਬਕ 1981 ਵਿਚ ਸ਼੍ਰੀਨਗਰ-ਦਿੱਲੀ ਦੀ ਏਅਰ ਇੰਡੀਆ ਫਲਾਈਟ ਦੀ ਹੋਈਜੈਕਿੰਗ ਦੇ ਪਿੱਛੇ ਮਾਸਟਰਮਾਈਂਡ ਗਜਿੰਦਰ ਹੀ ਸੀ। ਰਿਪੋਰਟ ਦੇ ਮੁਤਾਬਕ ਨਿੱਜਰ ਅਤੇ ਮਨਦੀਪ ਟ੍ਰੇਨਿੰਗ ਲਈ ਕਈ ਵਾਰ ਪਾਕਿਸਤਾਨ ਜਾ ਚੁੱਕੇ ਹਨ। ਇਨ੍ਹਾਂ ਨੂੰ ਆਈ. ਐੱਸ. ਆਈ. ਨੇ ਟ੍ਰੇਨਿੰਗ ਦਿੱਤੀ ਸੀ। ਪਾਕਿਤਸਾਨ ਦੇ ਨਨਕਾਣਾ ਸਾਹਿਬ ਦੇ ਬਾਹਰ ਦੋਵਾਂ ਨੇ ਏ. ਕੇ.-47 ਦੇ ਨਾਲ ਫੋਟੋਆਂ ਵੀ ਖਿੱਚਵਾਈਆਂ ਸਨ।
ਹਿਜ਼ਬੁਲ ਨੇ ਦਿੱਤੀ ਭਾਰਤ ਖਿਲਾਫ ਜੰਗ ਦੀ ਧਮਕੀ, ਜਾਰੀ ਕੀਤਾ ਵੀਡੀਓ  
ਅੱਤਵਾਦੀ ਸੰਗਠਨ ਹਿਜ਼ਬੁਲ ਮੁ
ਜ਼ਾਹਿਦੀਨ ਦੇ ਇਕ ਟ੍ਰੇਨਿੰਗ ਕੈਂਪ ਦਾ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਸ ਵਲੋਂ ਭਾਰਤ ਖਿਲਾਫ ਜੰਗ ਛੇੜਣ ਦੀ ਚਿਤਾਵਨੀ ਦਿੱਤੀ ਗਈ ਹੈ। ਮੀਡੀਆ ''ਚ ਅੱਤਵਾਦੀਆਂ ਨੂੰ ਭਾਰੀ ਹਥਿਆਰਾਂ ਨਾਲ ਲੈਸ ਹੋ ਕੇ ਤੇਜ਼ ਆਵਾਜ਼ ਨਾਲ ਨਾਅਰੇ ਲਾਉਂਦੇ ਦੇਖਿਆ ਜਾ ਸਕਦਾ ਹੈ। ਇਸ ਵਿਚ ਅੱਤਵਾਦੀਆਂ ਨੂੰ ਕਿਹਾ ਜਾ ਰਿਹਾ ਹੈ, ''ਭਾਰਤ ਸਾਡੇ ਲਈ ਵੱਡਾ ਖਤਰਾ ਬਣ ਰਿਹਾ ਹੈ ਇਸ ਲਈ ਇਸ ਦੇ ਖਿਲਾਫ ਜੰਗ ਛੇੜੀ ਜਾਵੇਗੀ।''
ਵੀਡੀਓ ''ਚ ਦਿਖਾਏ ਗਏ ਟ੍ਰੇਨਿੰਗ ਕੈਂਪ ਦੇ ਮਕਬੂਜਾ ਕਸ਼ਮੀਰ (ਪੀ. ਓ. ਕੇ.) ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਇਥੇ ਹਾਲ ਹੀ ਵਿਚ ਹਾਫਿਜ ਸੱਈਦ ਅਤੇ ਸੈਯਦ ਸਲਾਊਦੀਨ ਨੇ ਨਵੇਂ ਚੁਣੇ ਗਏ ਅੱਤਵਾਦੀਆਂ ਨੂੰ ਸੰਬੋਧਨ ਕਰਨ ਲਈ ਹਿਜ਼ਬੁਲ ਟ੍ਰੇਨਿੰਗ ਕੈਂਪਾਂ ਦਾ ਦੌਰਾ ਕੀਤਾ ਸੀ।