ਸਮਰਾਲਾ ਦੇ ਪਿੰਡ ਬਘੌਰ ''ਚ ਲਿਖੇ ਗਏ ਖ਼ਾਲਿਸਤਾਨੀ ਪੱਖੀ ਨਾਅਰੇ

09/14/2021 2:48:19 PM

ਸਮਰਾਲਾ (ਗਰਗ) : ਸਮਰਾਲਾ 'ਚ ਇਕ ਵਾਰ ਫਿਰ ਸ਼ਰਾਰਾਤੀ ਅਨਸਰਾਂ ਵੱਲੋਂ ਖ਼ਾਲਿਸਤਾਨ ਦੇ ਨਾਅਰੇ ਲਿਖੇ ਗਏ ਹਨ। ਇੱਥੋਂ ਦੇ ਪਿੰਡ ਬਘੌਰ ਵਿਖੇ ਕਈ ਥਾਵਾਂ 'ਤੇ ਖ਼ਾਲਿਸਤਾਨ ਦੇ ਪੱਖ ਵਿਚ ਨਾਅਰੇ ਲਿਖਦੇ ਹੋਏ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ ਕੀਤੀ ਗਈ ਹੈ। ਪਿੰਡ ਦੀਆਂ ਕੰਧਾਂ ਅਤੇ ਪਿੰਡ ਨੂੰ ਜਾਣ ਵਾਲੀ ਸੜਕ ਦੇ ਮੀਲ ਪੱਥਰ 'ਤੇ ਬੀਤੀ ਰਾਤ ਲਿਖੇ ਗਏ ਇਨ੍ਹਾਂ ਨਾਅਰਿਆ ਵਿਚ 'ਪੰਜਾਬ ਦਾ ਹੱਲ ਖ਼ਾਲਿਸਤਾਨ' ਅਤੇ 'ਰੈਫਰੈਂਡਮ-2020' ਆਦਿ ਲਾਲ ਰੰਗ ਦੀ ਸਿਆਹੀ ਨਾਲ ਲਿਖਿਆ ਗਿਆ ਹੈ।


 ਇਸ ਤੋਂ ਪਹਿਲਾਂ ਪਿੰਡ ਚਹਿਲਾਂ ਅਤੇ ਨੀਲੋਂ ਪੁਲ 'ਤੇ ਵੀ ਅਜਿਹੇ ਹੀ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਸਨ, ਜਿਨ੍ਹਾਂ ਨੂੰ ਉਸ ਵੇਲੇ ਪੁਲਸ ਵੱਲੋਂ ਮਿਟਾ ਦਿੱਤਾ ਗਿਆ ਸੀ। ਉਧਰ ਪਿੰਡ ਬਘੌਰ ਦੇ ਕਈ ਲੋਕਾਂ ਨੇ ਦੱਸਿਆ ਕਿ ਇਹ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਇਕ ਬਹੁਤ ਵੱਡੀ ਸਾਜਿਸ਼ ਹੈ।

ਇਨ੍ਹਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਸਵੇਰੇ ਜਿਵੇਂ ਹੀ ਪਿੰਡ ਦੀਆਂ ਕੰਧਾਂ 'ਤੇ ਉਨ੍ਹਾਂ ਨੇ ਖ਼ਾਲਿਸਤਾਨੀ ਦੇ ਨਾਅਰੇ ਦੇਖੇ ਤਾਂ ਉਨ੍ਹਾਂ ਨੂੰ ਹੈਰਾਨੀ ਹੋਈ ਕਿ ਹਮੇਸ਼ਾ ਤੋਂ ਹੀ ਸ਼ਾਂਤ ਮਾਹੌਲ ਵਾਲੇ ਪਿੰਡ ਵਿਚ ਆਖ਼ਰ ਅਜਿਹੇ ਨਾਅਰੇ ਕਿਉਂ ਲਿਖੇ ਗਏ ਹਨ।
 

Babita

This news is Content Editor Babita