ਖਾਲਿਸਤਾਨ ਦਾ ਸੁਪਨਾ ਦੇਖਣ ਵਾਲਿਆਂ ਦੀ ਢਿੱਲੋਂ ਨੇ ਬਣਾਈ ਰੇਲ (ਵੀਡੀਓ)

11/25/2015 8:02:43 PM

ਮੋਗਾ : ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਖਾਲਿਸਤਾਨ ਦਾ ਸੁਪਨਾ ਦੇਖਣ ਵਾਲਿਆਂ ਨੂੰ ਜਮ ਕੇ ਖਰੀਆਂ-ਖੋਟੀਆਂ ਸੁਣਾਈਆਂ ਹਨ। ਢਿੱਲੋਂ ਮੁਤਾਬਕ ਇਸ ਤੋਂ ਜ਼ਿਆਦਾ ਕੋਈ ਹਾਸੋਹੀਣੀ ਗੱਲ ਨਹੀਂ ਹੋ ਸਕਦੀ ਕਿ ਹੁਣ ਲੋਕਾਂ ਨੂੰ ਚੰਡੀਗੜ੍ਹ ਜਾਂ ਮੋਹਾਲੀ ਆਉਣ-ਜਾਣ ਲਈ ਵੀਜ਼ਾ ਲੈਣਾ ਪਵੇ।
ਅਕਾਲੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਅਮਰੀਕਾ-ਕੈਨੇਡਾ ''ਚ ਬੈਠੀਆਂ ਕੁਝ ਦੇਸ਼ ਵਿਰੋਧੀ ਤਾਕਤਾਂ ਗਰਮਦਲੀਆਂ ਨੂੰ ਹੁੰਗਾਰਾ ਦੇ ਕੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਹਨ।