NIA ਵਲੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਪ੍ਰਮੁੱਖ ਦਾ ਨਾਂ ਹਟਾਉਣ ਲਈ ਅਰਜ਼ੀ ਦਾਇਰ

03/19/2020 4:28:37 PM

ਮੋਹਾਲੀ (ਰਾਣਾ) : ਪੰਜਾਬ 'ਚ ਹੋਈ ਹਿੰਦੂ ਨੇਤਾਵਾਂ ਦੀ ਟਾਰਗੇਟ ਕੀਲਿੰਗ ਦੇ ਮਾਮਲਿਆਂ 'ਚ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਦੇ ਪ੍ਰਮੁੱਖ ਹਰਮੀਤ ਸਿੰਘ ਉਰਫ਼ ਪੀ. ਐੱਚ. ਡੀ. ਦੀ ਮੌਤ ਹੋ ਗਈ ਸੀ। ਉਸ ਦਾ ਨਾਂ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) 'ਚੋਂ ਹਟਾਉਣ ਲਈ ਐੱਨ. ਆਈ. ਏ. ਵਲੋਂ ਮੋਹਾਲੀ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਗਈ ਹੈ ਪਰ ਅਦਾਲਤ ਵਲੋਂ ਐੱਨ. ਆਈ. ਏ. ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਹਰਮੀਤ ਸਿੰਘ ਦੀ ਡੈੱਥ ਵੈਰੀਫਿਕੇਸ਼ਨ ਰਿਪੋਰਟ ਪੇਸ਼ ਕਰੇ, ਜੋ ਹੁਣ ਐੱਨ. ਆਈ. ਏ. ਦੀ ਗਲੇ ਦੀ ਹੱਡੀ ਬਣ ਗਈ ਹੈ ਕਿਉਂਕਿ ਹਰਮੀਤ ਸਿੰਘ ਦੀ ਮੌਤ ਪਾਕਿਸਤਾਨ 'ਚ ਹੋਈ ਹੈ, ਉਥੋਂ ਉਸ ਦੀ ਮੌਤ ਦੀ ਡੈਥ ਵੈਰੀਫਿਕੇਸ਼ਨ ਰਿਪੋਰਟ ਕਿਵੇਂ ਲਿਆਂਦੀ ਜਾਵੇ?

ਯਾਦ ਰਹੇ ਕਿ ਪੰਜਾਬ 'ਚ ਟਾਰਗੇਟ ਕਿਲਿੰਗ ਦੌਰਾਨ ਆਰ. ਐਸ. ਐਸ. ਲੀਡਰ ਬ੍ਰਿਗੇਡੀਅਰ ਜਗਦੀਸ਼ ਗਗਨੇਜਾ,  ਸੁਲਤਾਨ ਮਸੀਹ ਸਮੇਤ ਕਈ ਲੋਕਾਂ ਦੀ ਹੱਤਿਆ ਹੋਈ ਸੀ। ਇਸ ਤੋਂ ਬਾਅਦ ਪੁਲਸ ਨੇ ਹਰਮੀਤ ਸਿੰਘ ਪੀ. ਐਚ. ਡੀ., ਹਰਦੀਪ ਸਿੰਘ ਸ਼ੇਰਾ ਰਮਨਦੀਪ ਸਿੰਘ ਉਰਫ਼ ਕੈਨੇਡੀਅਨ, ਅਨਿਲ ਕੁਮਾਰ ਉਰਫ਼ ਕਾਲ਼ਾ, ਧਰਮਿੰਦਰ ਸਿੰਘ, ਗੁਰਜਿਦੰਰ ਸਿੰਘ ਉਰਫ਼ ਸ਼ਾਸਤਰੀ, ਗੁਰਸ਼ਰਨਵੀਰ ਸਿੰਘ ਅਤੇ ਗੁਰਜੰਟ ਸ਼ਾਮਲ ਸਨ। ਇਨ੍ਹਾਂ 'ਚੋਂ ਸ਼ਾਸਤਰੀ, ਪੀ.ਐੱਚ.ਡੀ. ਅਤੇ ਗੁਰਸ਼ਨਰਵੀਰ ਸਿੰਘ ਨੂੰ ਭਗੌੜਾ ਐਲਾਨਿਆ ਗਿਆ ਸੀ।

Babita

This news is Content Editor Babita