ਡਰੱਗ ਸਮੱਗਲਰ ਨਾਲ ਦਿਸੇ ਵਿਧਾਇਕ ਖਹਿਰਾ, ਵੀਡੀਓ ਹੋਇਆ ਵਾਇਰਲ

11/06/2017 6:25:15 AM

ਚੰਡੀਗੜ੍ਹ  (ਇੰਟ.) - ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਲੱਗਾ ਹੈ। ਪਹਿਲਾਂ ਫਾਜ਼ਿਲਕਾ ਅਦਾਲਤ ਤੋਂ 'ਆਪ' ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਸੰਮਨ ਮਿਲਿਆ ਅਤੇ ਹੁਣ ਉਨ੍ਹਾਂ ਦਾ ਇਕ ਵੀਡੀਓ ਸਾਹਮਣੇ ਆਇਆ, ਜਿਸ ਵਿਚ ਉਹ ਇਕ ਡਰੱਗ ਸਮੱਗਲਰ ਦੇ ਨਾਲ ਦਿਖਾਈ ਦੇ ਰਹੇ ਹਨ। ਇਹ ਵੀਡੀਓ 'ਆਪ' ਵਿਰੋਧੀ ਗਰੁੱਪਾਂ ਵਿਚ ਖੁੱਲ੍ਹ ਕੇ ਸ਼ੇਅਰ ਹੋ ਰਹੇ ਹਨ। ਇਸ ਵੀਡੀਓ ਮਗਰੋਂ ਪੰਜਾਬ ਦੀ ਸਿਆਸਤ ਵਿਚ ਖਲਬਲੀ ਮਚ ਗਈ ਹੈ।
ਤੁਹਾਨੂੰ ਦੱਸ ਦਈਏ ਕਿ 2015 ਵਿਚ ਪੰਜਾਬ ਪੁਲਸ ਨੇ ਡਰੱਗ ਰੈਕੇਟ ਚਲਾਉਣ ਵਾਲੇ ਕੁਝ ਲੋਕਾਂ ਨੂੰ ਦਬੋਚਿਆ ਸੀ ਜਿਨ੍ਹਾਂ ਕੋਲੋਂ ਸੋਨੇ ਦੇ ਬਿਸਕੁਟ, ਹਥਿਆਰ ਅਤੇ 2 ਪਾਕਿਸਤਾਨੀ ਸਿਮਾਂ ਵੀ ਬਰਾਮਦ ਹੋਈਆਂ ਸਨ।  ਪੁਲਸ ਬਿਆਨ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਇਨ੍ਹਾਂ ਸਮੱਗਲਰਾਂ ਨਾਲ ਸੁਖਪਾਲ ਸਿੰਘ ਖਹਿਰਾ ਦੇ ਨਜ਼ਦੀਕੀ ਸਬੰਧ ਸੀ। ਪੁਲਸ ਸੂਤਰਾਂ ਅਨੁਸਾਰ ਇਨ੍ਹਾਂ ਸਮੱਗਲਰਾਂ ਦਾ ਖਹਿਰਾ ਨਾਲ ਫੋਨ 'ਤੇ ਲਗਾਤਾਰ ਸੰਪਰਕ ਸੀ। ਪੰਜਾਬ ਪੁਲਸ ਨੇ ਆਪਣੀ ਰਿਪੋਰਟ ਹਾਈਕੋਰਟ ਵਿਚ ਜਮ੍ਹਾ ਕਰਵਾ ਦਿੱਤੀ।