ਪੰਜਾਬ ਦੇ ਗੱਭਰੂ ਜਸਕਰਨ ਨੇ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ, ਭਾਈ ਹਰਜਿੰਦਰ ਸਿੰਘ ਨਾਲ ਕੀਤੀ ਮੁਲਾਕਾਤ

09/07/2023 10:42:53 AM

ਜਲੰਧਰ  (ਬਿਊਰੋ) - ਤਰਨਤਾਰਨ ਦੇ ਛੋਟੇ ਜਿਹੇ ਪਿੰਡ ਖਾਲੜਾ ਦੇ ਜਸਕਰਨ ਸਿੰਘ ਨੇ ਬੀਤੇ ਹਫ਼ਤੇ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਦੇ ਸ਼ੋਅ 'ਕੌਨ ਬਣੇਗਾ ਕਰੋੜਪਤੀ' ਤੋਂ 1 ਕਰੋੜ ਰੁਪਏ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਤੋਂ ਬਾਅਦ ਜਸਕਰਨ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਗੁਰਦੁਆਰਾ ਸਾਹਿਬ ਵੀ ਪਹੁੰਚੇ ਸਨ, ਉਥੇ ਹੀ ਉਨ੍ਹਾਂ ਨੇ ਮਹਾਨ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨਾਲ ਵੀ ਮੁਲਾਕਾਤ ਕੀਤੀ। ਇਸ ਦਾ ਇੱਕ ਵੀਡੀਓ ਭਾਈ ਹਰਜਿੰਦਰ ਸਿੰਘ ਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ, ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਭਾਈ ਸਾਹਿਬ ਜਸਕਰਨ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਜਸਕਰਨ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਜਸਕਰਨ ਨੇ ਜਿੱਤਿਆ 1 ਕਰੋੜ
ਦੱਸ ਦਈਏ ਕਿ ਤਰਨਤਾਰਨ ਦੇ ਪਿੰਡ ਖਾਲੜਾ ਦੇ ਰਹਿਣ ਵਾਲੇ ਜਸਕਰਨ ਸਿੰਘ ਨੇ ‘ਕੌਨ ਬਣੇਗਾ ਕਰੋੜਪਤੀ’ ਸੀਜ਼ਨ 15 ਦੇ ਪਹਿਲੇ ਜੇਤੂ ਬਣੇ ਹਨ, ਜਿਨ੍ਹਾਂ ਨੇ ਇੱਕ ਕਰੋੜ ਰੁਪਏ ਜਿੱਤੇ ਹਨ। ਆਪਣੀ ਮਿਹਨਤ ਦੀ ਬਦੌਲਤ ਜਸਕਰਨ ਇੱਕ ਕਰੋੜ ਰੁਪਏ ਦਾ ਇਨਾਮ ਜਿੱਤਣ ‘ਚ ਕਾਮਯਾਬ ਹੋ ਸਕਿਆ ਹੈ। ਜਸਕਰਨ ਨੇ ਸਰਹੱਦੀ ਇਲਾਕੇ ਤੋਂ ਉੱਠ ਕੇ ਕਰੋੜਪਤੀ ਤੱਕ ਦਾ ਸਫ਼ਰ ਤੈਅ ਕੀਤਾ ਹੈ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਸੇ ਤਰ੍ਹਾਂ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵੱਧਦਾ ਰਹੇ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਦਾ ਰਹੇ।

'ਕੇਬੀਸੀ' ਤੋਂ ਜਿੱਤੀ ਰਕਮ ਹੈ ਪਹਿਲੀ ਕਮਾਈ 
ਜਸਕਰਨ ਪੰਜਾਬ ਦੇ ਪਿੰਡ ਖਾਲੜਾ ਦਾ ਵਸਨੀਕ ਹੈ, ਜੋ ਕਿ ਬਹੁਤ ਛੋਟਾ ਪਿੰਡ ਹੈ। ਜਸਕਰਨ ਦੱਸਦਾ ਹੈ ਕਿ ਉਸ ਦੇ ਪਿੰਡ ਦੇ ਗਿਣੇ- ਚੁਣੇ ਹੋਏ ਲੋਕ ਹੀ ਗ੍ਰੈਜੂਏਟ ਹਨ ਅਤੇ ਉਹ ਉਨ੍ਹਾਂ ਲੋਕਾਂ 'ਚ ਆਉਂਦਾ ਹੈ। ਉਸ ਨੂੰ ਆਪਣੇ ਪਿੰਡ ਤੋਂ ਕਾਲਜ ਜਾਣ ਲਈ ਚਾਰ ਘੰਟੇ ਲੱਗ ਜਾਂਦੇ ਹਨ। ਜਸਕਰਨ ਸਿਵਲ ਸੇਵਾਵਾਂ ਲਈ ਤਿਆਰੀ ਕਰ ਰਿਹਾ ਹੈ। ਅਗਲੇ ਸਾਲ ਉਹ ਪਹਿਲੀ ਵਾਰ ਪੇਪਰ ਦੇਵੇਗਾ। ਜਸਕਰਨ ਦਾ ਕਹਿਣਾ ਹੈ ਕਿ 'ਕੇਬੀਸੀ' ਤੋਂ ਜਿੱਤੀ ਗਈ ਰਕਮ ਉਸ ਦੀ ਪਹਿਲੀ ਕਮਾਈ ਹੈ।

'ਕੌਨ ਬਣੇਗਾ ਕਰੋੜਪਤੀ 15' 'ਚ ਆਏ ਦੋ ਵੱਡੇ ਬਦਲਾਅ
ਦੱਸ ਦੇਈਏ ਕਿ 'ਕੌਨ ਬਣੇਗਾ ਕਰੋੜਪਤੀ' ਦੇ 15ਵੇਂ ਸੀਜ਼ਨ 'ਚ ਦੋ ਵੱਡੇ ਬਦਲਾਅ ਹੋਏ ਹਨ। ਨਵੀਂ ਲਾਈਫਲਾਈਨ ਡਬਲ ਡਿੱਪ ਪੇਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਸ਼ੋਅ 'ਚ ਸੁਪਰ ਸੰਦੂਕ ਨਾਮ ਦਾ ਇੱਕ ਨਵਾਂ ਫਾਰਮੈਟ ਆਇਆ ਹੈ। ਇਹ ਦੋ ਕੀ ਹਨ? ਅਸੀਂ ਤੁਹਾਨੂੰ ਇਹ ਜਾਣਕਾਰੀ ਦਿੰਦੇ ਹਾਂ।

ਡਬਲ ਡਿੱਪ ਕੀ ਹੈ?
ਇਸ ਦੇ ਨਾਲ ਹੀ ਇਸ ਸੀਜ਼ਨ 'ਚ ਡਬਲ ਡਿਪ ਦਾ ਨਵਾਂ ਸੰਕਲਪ ਵੀ ਆਇਆ ਹੈ। ਇਹ ਇੱਕ ਅਜਿਹੀ ਲਾਈਫਲਾਈਨ ਹੈ, ਜਿਸ ਦੀ ਵਰਤੋਂ ਕਰਕੇ ਪ੍ਰਤੀਯੋਗੀ ਇੱਕ ਸਵਾਲ ਦਾ ਦੋ ਵਾਰ ਜਵਾਬ ਦੇ ਸਕਦਾ ਹੈ। ਯਾਨੀ ਜੇਕਰ ਇਸ ਲਾਈਫਲਾਈਨ ਨੂੰ ਚੁਣਨ ਤੋਂ ਬਾਅਦ, ਉਹ ਕਿਸੇ ਸਵਾਲ ਦਾ ਗ਼ਲਤ ਜਵਾਬ ਦਿੰਦਾ ਹੈ ਤਾਂ ਉਹ ਇੱਕ ਵਾਰ ਹੋਰ ਕੋਸ਼ਿਸ਼ ਕਰ ਸਕਦਾ ਹੈ ਯਾਨੀ ਇੱਕ ਵਾਰ ਫਿਰ ਜਵਾਬ ਚੁਣ ਸਕਦਾ ਹੈ।

ਇੱਕ ਸੁਪਰ ਟਰੰਕ ਕੀ ਹੈ?
'ਕੌਨ ਬਣੇਗਾ ਕਰੋੜਪਤੀ' ਦੇ 15ਵੇਂ ਸੀਜ਼ਨ 'ਚ ਸੁਪਰ ਸੰਦੂਕ ਦਾ ਨਵਾਂ ਸੰਕਲਪ ਪੇਸ਼ ਕੀਤਾ ਗਿਆ ਹੈ। ਇਸ 'ਚ ਇੱਕ ਮਿੰਟ 'ਚ ਇੱਕ ਰੈਪਿਡ ਫਾਇਰ ਪੁੱਛਿਆ ਜਾਂਦਾ ਹੈ। ਯਾਨੀਕਿ ਲਗਾਤਾਰ ਕਈ ਸਵਾਲ ਪੁੱਛੇ ਜਾਂਦੇ ਹਨ, ਜਿਹੜੇ ਸਵਾਲ ਦਾ ਜਵਾਬ ਨਾ ਪਤਾ ਹੋਵੇ, ਉਸ ਪ੍ਰਤੀਯੋਗੀ ਨੂੰ ਪਾਸ ਕਰ ਦਿੰਦਾ ਹੈ। ਹਰੇਕ ਸਵਾਲ ਦੇ ਸਹੀ ਜਵਾਬ ਲਈ 10,000 ਰੁਪਏ ਮਿਲਦੇ ਹਨ। ਜੇਕਰ ਪ੍ਰਤੀਯੋਗੀ 50 ਹਜ਼ਾਰ ਰੁਪਏ ਦੀ ਰਕਮ ਜਿੱਤਦਾ ਹੈ ਤਾਂ ਉਹ ਇਨ੍ਹਾਂ ਪੈਸਿਆਂ ਨਾਲ ਲਾਈਫਲਾਈਨ ਨੂੰ ਮੁੜ ਜ਼ਿੰਦਾ ਕਰ ਸਕਦਾ ਹੈ, ਯਾਨੀਕਿ ਇਕ ਲਾਈਫਲਾਈਨ ਜ਼ਿੰਦਾ ਕਰਨ ਦੀ ਕੀਮਤ 50 ਹਜ਼ਾਰ ਰੁਪਏ ਹੁੰਦੀ ਹੈ।

sunita

This news is Content Editor sunita