''ਖਲੀ'' ਦੀ ਅਕਾਦਮੀ ''ਚ ਟ੍ਰੇਨਿੰਗ ਲੈ ਰਹੀ ਇਹ ''ਮਹਿਲਾ ਰੈਸਲਰ'' ਕਰੇਗੀ ਦੇਸ਼ ਦਾ ਨਾਂ ਰੌਸ਼ਨ

04/21/2017 2:36:37 PM

ਜਲੰਧਰ : ''ਦਿ ਗ੍ਰੇਟ ਖਲੀ'' ਦੀ ਅਕਾਦਮੀ ''ਚ ਟ੍ਰੇਨਿੰਗ ਲੈਣ ਵਾਲੀ ਮਹਿਲਾ ਰੈਸਲਰ ਕਵਿਤਾ ਦੀ ਚੋਣ ਦੁਬਈ ''ਚ ਹੋਣ ਵਾਲੇ ਮਸ਼ਹੂਰ ਡਬਲਿਊ. ਡਬਲਿਊ. ਈ. ਟਰਾਇਲ ਲਈ ਕੀਤੀ ਗਈ ਹੈ। ਖਲੀ ਦੀ ਅਕਾਦਮੀ ''ਚੋਂ ਕੁੱਲ 8 ਰੈਸਲਰ ਦੁਬਈ ''ਚ 25 ਅਪ੍ਰੈਲ ਨੂੰ ਹੋਣ ਵਾਲੇ ਡਬਲਿਊ. ਡਬਲਿਊ. ਈ. ਟਰਾਇਲ ਲਈ ਜਾਣਗੇ, ਜਿਨ੍ਹਾਂ ''ਚੋਂ ਕਵਿਤਾ ਮਹਿਲਾ ਰੈਸਲਰ ਹੈ। ਕਵਿਤਾ ਦਾ ਕਹਿਣਾ ਹੈ ਇਕ ਉਹ ਇਸ ਮੁਕਾਬਲੇ ਨੂੰ ਜਿੱਤਣ ਲਈ ਲਗਾਤਾਰ ਜੀਅ ਤੋੜ ਮਿਹਨਤ ਕਰ ਰਹੀ ਹੈ। ਕਵਿਤਾ ਨੂੰ ਪੂਰੀ ਉਮੀਦ ਹੈ ਕਿ ਉਹ ਜ਼ਰੂਰ ਸਿਲੈਕਟ ਹੋਵੇਗੀ। ਕਵਿਤਾ ਦੇ ਨਾਲ ਬਾਕੀ ਸਾਰੇ ਰੈਸਲਰਾਂ ਨੂੰ ਵੀ ਵਿਦੇਸ਼ੀ ਕੋਚਾਂ ਵਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਬਾਰੇ ਰੈਸਲਰ ਖਲੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੂਰਾ ਧਿਆਨ 25 ਅਪ੍ਰੈਲ ਨੂੰ ਹੋਣ ਵਾਲੀ ਚੋਣ ਪ੍ਰਕਿਰਿਆ ''ਤੇ ਹੈ। ਉਨ੍ਹਾਂ ਨੇ ਦੱਸਿਆ  ਕਿ ਕੁੱਲ 10 ਰੈਸਲਰਾਂ ਦੀ ਚੋਣ ਹੋਈ ਸੀ ਪਰ ਕੁਝ ਕਾਰਨਾਂ ਕਰਕੇ ਇਨ੍ਹਾਂ ''ਚੋਂ ਹੁਣ ਸਿਰਫ 8 ਰੈਸਲਰ ਹੀ ਦੁਬਾਈ ਜਾਣਗੇ।  ਜ਼ਿਕਰਯੋਗ ਹੈ ਕਿ ਖਲੀ ਵਰਗੇ ਖਿਡਾਰੀ ਨੇ ਡਬਲਿਊ. ਡਬਲਿਊ. ਈ. ''ਚ ਪੰਜਾਬ ਤੇ ਦੇਸ਼ ਦੇ ਨਾਂ ਰੌਸ਼ਨ ਕੀਤਾ ਸੀ, ਉੱਥੇ ਹੀ ਹੁਣ ਦੇਸ਼ ਦੀਆਂ ਧੀਆਂ ਗੀਤਾ, ਬਬੀਤਾ ਤੇ ਸਾਕਸ਼ੀ ਤੋਂ ਬਾਅਦ ਹੁਣ ਹਰਿਆਣਾ ਦੀ ਇਕ ਹੋਰ ਧੀ ਕਵਿਤਾ ਵੀ ਦੇਸ਼ ਦਾ ਨਾਂ ਰੌਸ਼ਨ ਕਰਨ ਜਾ ਰਹੀ ਹੈ। ਉਮੀਦ ਕਰਦੇ ਹਾਂ ਕਿ ਕਵਿਤਾ ਆਪਣੇ ਮਿਸ਼ਨ ''ਚ ਕਾਮਯਾਬ ਹੋਵੇਗੀ ਤੇ ਦੇਸ਼ ਦਾ ਨਾਂ ਹੋਰ ਬੁਲੰਦੀਆਂ ''ਤੇ ਪਹੁੰਚਾਵੇਗੀ। 

Babita Marhas

This news is News Editor Babita Marhas