ਕਸ਼ਮੀਰੀ ਸਿੱਖਾਂ ਦਾ ਜੱਥਾ ਪੁੱਜਿਆ ਅੰਮ੍ਰਿਤਸਰ, ਸ਼੍ਰੀ ਅਕਾਲ ਤਖਤ ਨੂੰ ਲਾਈ ਗੁਹਾਰ (ਵੀਡੀਓ)

10/25/2016 4:47:47 PM

ਅੰਮ੍ਰਿਤਸਰ : ਕਸ਼ਮੀਰ ''ਚ ਸਿੱਖ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਕਸ਼ਮੀਰੀ ਸਿੱਖਾਂ ਦਾ ਇਕ ਵਫਦ ਅੰਮ੍ਰਿਤਸਰ ਪੁੱਜਿਆ, ਜਿੱਥੇ ਉਨ੍ਹਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕਸ਼ਮੀਰ ''ਚ ਸਿੱਖ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਾਇਆ। ਇਸ ਦੇ ਨਾਲ ਹੀ ਇਸ ਵਫਦ ਨੇ ਜੱਥੇਦਾਰ ਨੂੰ ਮੰਗ ਪੱਤਰ ਸੌਂਪਿਆ। ਵਫਦ ਦੇ ਨਾਲ ਆਏ ਸਿੱਖ ਸ਼ਾਮ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੰਗ ਕੀਤੀ ਕਿ ਕਸ਼ਮੀਰ ''ਚ ਸਿੱਖ ਸਕੂਲ ਖੋਲ੍ਹੇ ਜਾਣ। ਇਸ ਮਾਮਲੇ ਸੰਬੰਧੀ ਜੱਥੇਦਾਰ ਨੇ ਦੱਸਿਆ ਕਿ ਕਸ਼ਮੀਰ ਦੇ ਸਿੱਖਾਂ ਦੀਆਂ ਮੁਸ਼ਕਲਾਂ ਬਾਰੇ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਜਲਦ ਹੀ ਇਸ ਸਮੱਸਿਆ ਦਾ ਹੱਲ ਲੱਭਿਆ ਜਾਵੇਗਾ। ਦੱਸਣਯੋਗ ਹੈ ਕਿ ਕਸ਼ਮੀਰ ''ਚ ਜੋ ਹਾਲਾਤ ਚੱਲ ਰਹੇ ਹਨ, ਉਸ ਕਾਰਨ ਸਿੱਖ ਭਾਈਚਾਰੇ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

Babita Marhas

This news is News Editor Babita Marhas