ਕਰਵਾਚੌਥ ਦੇ ਪਵਿੱਤਰ ਤਿਉਹਾਰ ''ਚ ਬਾਜ਼ਾਰਾਂ ''ਚ ਭਾਰੀ ਚਹਿਲ-ਪਹਿਲ

10/08/2017 4:34:15 PM

ਕਪੂਰਥਲਾ(ਮਲਹੋਤਰਾ)— ਕਰਵਾਚੌਥ ਦੇ ਪਵਿੱਤਰ ਤਿਉਹਾਰ ਅਤੇ ਸ਼ਹਿਰ ਦੇ ਬਾਜ਼ਾਰਾਂ 'ਚ ਕਾਫੀ ਚਹਿਲ-ਪਹਿਲ ਦੇਖਣ ਨੂੰ ਮਿਲੀ। ਔਰਤਾਂ ਅਤੇ ਲੜਕੀਆਂ ਖਰੀਦਦਾਰੀ ਕਰਨ 'ਚ ਮਗਨ ਸੀ। ਬਾਜ਼ਾਰਾਂ 'ਚ ਔਰਤਾਂ ਅਤੇ ਲੜਕੀਆਂ ਜ਼ਮੀਨ 'ਤੇ ਬੈਠ ਕੇ ਆਪਣੇ ਹੱਥਾਂ 'ਤੇ ਰਾਜਸਥਾਨ ਦੇ ਵਿਸ਼ੇਸ਼ ਕਾਰੀਗਰਾਂ ਤੋਂ ਮਹਿੰਦੀ ਲਗਵਾਉਂਦੀਆਂ ਨਜ਼ਰ ਆਈਆਂ। ਮਹਿੰਦੀ ਲਗਵਾਉਣ ਦੇ ਲਈ ਔਰਤਾਂ 'ਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਹਲਵਾਈਆਂ ਦੀਆਂ ਦੁਕਾਨਾਂ 'ਤੇ ਮਠਿਆਈਆਂ, ਮੱਠੇ ਤੇ ਫੈਨੀਆਂ ਖਰੀਦਣ ਦੇ ਲਈ ਲੋਕਾਂ ਦੀ ਭੀੜ ਸੀ। ਔਰਤਾਂ ਨੇ ਦੁਕਾਨਾਂ 'ਚੋਂ ਚੂੜੀਆਂ ਤੇ ਮੇਕਅੱਪ ਦਾ ਸਾਮਾਨ ਧੜੱਲੇ ਨਾਲ ਖਰੀਦਿਆ। ਕੱਪੜੇ ਦੀ ਦੁਕਾਨ ਤੋਂ ਔਰਤਾਂ ਸੁੰਦਰ ਸੂਟ ਖਰੀਦ ਰਹੀਆਂ ਸਨ। ਔਰਤਾਂ 'ਚ ਪਹਿਲੇ ਕਰਵਾਚੌਥ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਪਾਇਆ ਗਿਆ।