ਇਸ ਕਥਾ ਨੂੰ ਪੜ੍ਹੇ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ ਕਰਵਾ ਚੌਥ ਦਾ ਵਰਤ, ਸੁਹਾਗਣਾਂ ਜ਼ਰੂਰ ਪੜ੍ਹਨ ਇਹ ਕਥਾ

10/23/2021 9:49:35 AM

ਜਲੰਧਰ (ਬਿਊਰੋ) : ਭਾਰਤ 'ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਜਿਵੇਂ ਹੀ ਦੁਸਹਿਰਾ ਲੰਘਿਆ ਲੋਕ ਕਰਵਾ ਚੌਥ 2021 ਦੀ ਤਿਆਰੀਆਂ 'ਚ ਲੱਗ ਗਏ। ਇਹ ਇਕ ਅਜਿਹਾ ਤਿਉਹਾਰ ਹੈ, ਜਿਥੇ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਤੇ ਖੁਸ਼ਹਾਲ ਜ਼ਿੰਦਗੀ ਲਈ ਵਰਤ ਰੱਖਦੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਕਰਵਾ ਚੌਥ ਦੇ ਦਿਨ ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਜਾਣੋ ਚੰਨ ਨਿਕਲਣ ਦਾ ਸਮਾਂ, ਸਭ ਤੋਂ ਪਹਿਲਾਂ ਇਸ ਜਗ੍ਹਾ ਆਵੇਗਾ ਨਜ਼ਰ

ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਾਰੀਖ ਨੂੰ ਔਰਤਾਂ ਆਪਣੇ ਪਤੀ ਦੇ ਮੰਗਲ, ਅਖੰਡ ਸੁਹਾਗ ਦੀ ਪ੍ਰਾਪਤੀ ਲਈ ਨਿਰਜਲ ਵਰਤ ਰੱਖਦੀਆਂ ਹਨ। ਕਰਵਾ ਚੌਥ ਦਾ ਵਰਤ ਪਤੀ-ਪਤਨੀ ਦੇ ਅਖੰਡ ਪ੍ਰੇਮ ਤੇ ਤਿਆਗ ਦੀ ਚੇਤਨਾ ਦਾ ਪ੍ਰਤੀਕ ਹੈ। ਇਸ ਦਿਨ ਮਹਿਲਾਵਾਂ ਵਰਤ ਰੱਖ ਕੇ ਦਿਨ ਭਰ ਭਗਵਾਨ ਤੋਂ ਆਪਣੇ ਪਤੀ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦੀਆਂ ਹਨ। ਮਹਿਲਾਵਾਂ ਦਿਨ ਭਰ ਵਰਤ ਰੱਖ ਕੇ ਸ਼ੁਭ ਮਹੂਰਤ 'ਚ ਚੰਦਰਮਾ ਦੇ ਨਾਲ-ਨਾਲ ਸ਼ਿਵ ਪਾਰਵਤੀ, ਗਣੇਸ਼ ਦੀ ਵੀ ਪੂਜਾ ਕਰਦੀਆਂ ਹਨ। ਅੱਜ ਦੇ ਸਮੇਂ 'ਚ ਕਰਵਾ ਚੌਥ ਵਰਤ ਨਾਰੀ ਸ਼ਕਤੀ ਦਾ ਪ੍ਰਤੀਕ ਤਿਉਹਾਰ ਹੈ। ਵਰਤ ਪੂਜਾ ਦੇ ਦੌਰਾਨ ਮਹਿਲਾਵਾਂ ਕਰਵਾ ਚੌਥ ਵਰਤ ਦੀ ਕਥਾ ਪੜ੍ਹਦੀਆਂ ਹਨ। ਕਿਹਾ ਜਾਂਦਾ ਹੈ ਕਿ ਵਰਤ ਕਥਾ ਪੜ੍ਹੇ ਬਿਨਾਂ ਅਧੂਰਾ ਰਹਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਕਰਵਾ ਚੌਥ 'ਤੇ ਇਸ ਵਾਰ ਬਣ ਰਿਹੈ ਮੰਗਲਕਾਰੀ ਯੋਗ, ਜਾਣੋ ਸ਼ੁੱਭ ਮਹੂਰਤ ਤੇ ਪੂਜਾ ਦੀ ਵਿਧੀ

ਕਰਵਾ ਚੌਥ ਵਰਤ ਕਥਾ
ਪ੍ਰਾਚੀਨ ਸਮੇਂ 'ਚ ਕਰਵਾ ਨਾਮਕ ਇਸਤਰੀ ਆਪਣੇ ਪਤੀ ਦੇ ਨਾਲ ਪਿੰਡ 'ਚ ਰਹਿੰਦੀ ਸੀ। ਇਕ ਦਿਨ ਉਸ ਦਾ ਪਤੀ ਨਦੀ 'ਚ ਇਸ਼ਨਾਨ ਕਰਨ ਗਿਆ ਨਦੀ 'ਚ ਮਗਰਮੱਛ ਉਸ ਦਾ ਪੈਰ ਫੜ੍ਹ ਕੇ ਅੰਦਰ ਲਿਜਾਣ ਲੱਗਾ। ਉਦੋਂ ਪਤੀ ਨੇ ਆਪਣੀ ਸੁਰੱਖਿਆ ਲਈ ਆਪਣੀ ਪਤਨੀ ਕਰਵਾ ਨੂੰ ਪੁਕਾਰਿਆ। ਉਸ ਦੀ ਪਤਨੀ ਨੇ ਭੱਜ ਕੇ ਪਤੀ ਦੀ ਰੱਖਿਆ ਲਈ ਇਕ ਧਾਗੇ ਨਾਲ ਮਗਰਮੱਛ ਨੂੰ ਬੰਨ੍ਹ ਦਿੱਤਾ। ਧਾਗੇ ਦਾ ਇਕ ਸਿਰਾ ਫੜ੍ਹ ਕੇ ਉਸ ਨੂੰ ਲੈ ਕੇ ਪਤੀ ਦੇ ਨਾਲ ਯਮਰਾਜ ਕੋਲ ਪਹੁੰਚੀ। ਕਰਵਾ ਨੇ ਬੜੇ ਹੀ ਸਾਹਸ ਨਾਲ ਯਮਰਾਜ ਦੇ ਪ੍ਰਸ਼ਨਾਂ ਦਾ ਉੱਤਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਗਰਭਵਤੀ ਤੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਔਰਤਾਂ ਕਰਵਾ ਚੌਥ ਦੇ ਵਰਤ ਮੌਕੇ ਵਰਤਣ ਇਹ ਸਾਵਧਾਨੀਆਂ

ਯਮਰਾਜ ਨੇ ਕਰਵਾ ਦੇ ਸਾਹਸ ਨੂੰ ਦੇਖਦਿਆਂ ਉਸ ਦੇ ਪਤੀ ਨੂੰ ਵਾਪਸ ਕਰ ਦਿੱਤਾ। ਨਾਲ ਹੀ ਕਰਵਾ ਨੂੰ ਸੁੱਖ-ਸਮ੍ਰਿੱਧੀ ਦਾ ਵਰ ਦਿੱਤਾ ਤੇ ਕਿਹਾ ਜੋ ਇਸਤਰੀ ਇਸ ਦਿਨ ਵਰਤ ਰੱਖ ਕੇ ਕਰਵਾ ਨੂੰ ਯਾਦ ਕਰੇਗੀ। ਉਨ੍ਹਾਂ ਦੀ ਮੈਂ ਰੱਖਿਆ ਕਰਾਂਗਾ। ਕਿਹਾ ਜਾਂਦਾ ਹੈ ਕਿ ਇਸ ਘਟਨਾ ਦੇ ਦਿਨ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਾਰੀਖ ਸੀ। ਉਦੋਂ ਤੋਂ ਕਰਵਾ ਚੌਥ ਦਾ ਵਰਤ ਰੱਖਣ ਦੀ ਰਵਾਇਤ ਚੱਲੀ ਆ ਰਹੀ ਹੈ।

sunita

This news is Content Editor sunita