ਕਰਤਾਰਪੁਰ ਵਿਖੇ ਪੁਲਸ ਨੂੰ ਲੋੜੀਂਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਦੱਸਿਆ ਕਾਰਨ

07/05/2021 12:32:03 PM

ਕਰਤਾਰਪੁਰ (ਸਾਹਨੀ)- ਕਰਤਾਰਪੁਰ ਵਿਖੇ ਪੁਲਸ ਨੂੰ ਲੋੜੀਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬੀਤੀ 1 ਜੁਲਾਈ ਨੂੰ ਸਥਾਨਕ ਕਿਲਾ ਕੋਠੀ ਚੌਕ ਤੋਂ ਫੁੱਲਾਂ ਦੀ ਦੁਕਾਨ ਲਾਗੇ ਪੈਦਲ ਆ ਰਹੀ ਇਕ ਔਰਤ ਨਾਲ ਕਥਿਤ ਤੌਰ ’ਤੇ 2 ਵਿਅਕਤੀਆਂ (ਪਿਉ-ਪੁੱਤ) ਵੱਲੋਂ ਤੇਜ਼ਧਾਰ ਦਾਤਰ ਨਾਲ ਮਾਰਕੁਟ ਕਰ ਦਿੱਤੀ ਗਈ ਸੀ। ਜਿਸ ਸਬੰਧੀ ਸਥਾਨਕ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਦਿੱਲੀ ਤੋਂ ਭੱਜ ਕੇ ਜਲੰਧਰ ਪੁੱਜਾ ਪ੍ਰੇਮੀ ਜੋੜਾ, ਕੁੜੀ ਦੇ ਪਰਿਵਾਰ ਨੇ ਪ੍ਰੇਮੀ ਦੀ ਸੜਕ ’ਤੇ ਕੀਤੀ ਛਿੱਤਰ-ਪਰੇਡ

ਇਸ ਮਾਮਲੇ ਵਿਚ ਲੋੜੀਂਦੇ ਨੌਜਵਾਨ ਮੋਨੂੰ ਪੁੱਤਰ ਮੇਲਾ ਰਾਮ ਵਾਸੀ ਰਿਸ਼ੀ ਨਗਰ ਦੀ ਬੀਤੀ ਦੇਰ ਰਾਤ ਮੱਲ੍ਹੀਆਂ ਰੋਡ ’ਤੇ ਇਕ ਬੇਆਬਾਦ ਮੋਟਰ (ਖੂਹ) ਤੋਂ ਲਾਸ਼ ਮਿਲੀ, ਜਿਸ ਦੀ ਪਛਾਣ ਮੋਨੂੰ ਦੇ ਜੀਜਾ ਜਸਵਿੰਦਰ ਪੁੱਤਰ ਚਰੰਜੀ ਲਾਲ ਵਾਸੀ ਬਸਤੀ ਸ਼ੇਖ ਜਲੰਧਰ ਨੇ ਕੀਤੀ। ਉਕਤ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। 

ਇਹ ਵੀ ਪੜ੍ਹੋ: ਮਜੀਠੀਆ ਦਾ ਵੱਡਾ ਇਲਜ਼ਾਮ, ਕੈਪਟਨ ਦੀ ਸ਼ਹਿ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ  (ਵੀਡੀਓ)

ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸੁਖਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੋਨੂੰ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਮੋਨੂੰ ਨੇ ਤਨੂੰ, ਕਾਲਾ ਅਤੇ ਪ੍ਰਕਾਸ਼ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀ ਗੱਲ ਕੀਤੀ ਹੈ। ਇਸ ਮਾਮਲੇ ਪਿੱਛੇ ਪੈਸਿਆਂ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਲਾਸ਼ ਦੀ ਹਾਲਾਤ ਵੇਖ ਕੇ ਲਗਦਾ ਹੈ ਕਿ ਮੋਨੂੰ ਦੀ 2 ਦਿਨ ਪਹਿਲਾਂ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਸ ’ਤੇ ਸਰਵੇ: ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਉਣ ’ਤੇ 98 ਫ਼ੀਸਦੀ ਮੌਤ ਦਾ ਖ਼ਤਰਾ ਘੱਟ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri