ਗੁਰਦੁਆਰਾ ਬਾਬਾ ਵਡਭਾਗ ਸਿੰਘ ਦੀਆਂ ਗੋਲਕਾਂ ਚੜ੍ਹਾਵੇ ਸਮੇਤ ਚੋਰੀ

01/05/2019 3:40:03 PM

ਕਰਤਾਰਪੁਰ (ਸਾਹਨੀ)— ਗੁਰਦੁਆਰਾ ਗੰਗਸਰ ਦੇ ਨਾਲ ਲੱਗਦੇ ਇਤਿਹਾਸਕ ਗੁਰਦੁਆਰਾ ਜਨਮ ਸਥਾਨ ਬਾਬਾ ਵਡਭਾਗ ਸਿੰਘ ਜੀ ਵਿਖੇ ਬੀਤੀ ਰਾਤ ਗੋਲਕਾਂ ਸਮੇਤ ਚੜ੍ਹਾਵਾ ਚੋਰੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਸਥਾਨ 'ਤੇ ਕੁੱਲ  6 ਗੋਲਕਾਂ ਹਨ ਜਿਨ੍ਹਾਂ ਨੂੰ ਰਾਤ ਸਮੇਂ ਗੁਰਦੁਆਰਾ ਸਾਹਿਬ ਵਿਖੇ ਹੀ ਇਕ ਕਮਰੇ 'ਚ ਸੁਰੱਖਿਅਤ ਰੱਖਿਆ ਜਾਂਦਾ ਹੈ। ਬੀਤੀ ਰਾਤ 8.30 ਵਜੇ ਮੈਨੇਜਰ ਸਤਨਾਮ ਸਿੰਘ  6 ਗੋਲਕਾਂ ਨੂੰ ਕਮਰੇ 'ਚ ਰੱਖ ਕੇ ਗਏ ਸਨ। ਰਾਤ ਕਰੀਬ 3 ਵਜੇ ਗੁਰਦੁਆਰਾ ਸਥਾਨ ਦੇ ਉਕਤ ਕਮਰੇ ਦੇ ਸੇਵਾਦਾਰ ਨੇ ਟੁੱਟੇ ਤਾਲੇ ਵੇਖੇ ਤਾਂ ਇਸ ਦੀ ਜਾਣਕਾਰੀ ਮੈਨੇਜਰ ਸਤਨਾਮ ਸਿੰਘ ਨੂੰ ਦਿੱਤੀ। ਸਤਨਾਮ ਸਿੰਘ ਨੇ ਪੁਲਸ ਨੂੰ ਸੂਚਿਤ ਕੀਤਾ। ਚੋਰੀ ਹੋਈਆਂ  3 ਗੋਲਕਾਂ ਨੇੜੇ ਦੀਆਂ ਝਾੜੀਆਂ 'ਚੋਂ ਖਾਲੀ ਮਿਲੀਆਂ। ਮੌਕੇ 'ਤੇ ਪੁੱਜੇ ਥਾਣਾ ਮੁਖੀ ਰਾਜੀਵ ਕੁਮਾਰ ਤੇ ਏ. ਐੱਸ. ਆਈ. ਇੰਦਰਜੀਤ ਸਿੰਘ ਨੇ ਜਾਂਚ ਆਰੰਭ ਦਿੱਤੀ ਹੈ। ਪੁਲਸ ਵੱਲੋਂ ਗੁਰਦੁਆਰਾ ਅਤੇ ਆਸ ਪਾਸ ਦੀ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਜਾ ਰਹੀ ਹੈ।

Shyna

This news is Content Editor Shyna