ਕਰਤਾਰਪੁਰ ਲਾਂਘੇ ''ਤੇ ਬਾਜਵਾ ਦੀ ਕੇਂਦਰ, ਪੰਜਾਬ ਸਰਕਾਰ ਤੇ ਐੱਸ. ਜੀ. ਪੀ. ਸੀ. ਨੂੰ ਨੇਕ ਸਲਾਹ

10/30/2019 6:48:33 PM

ਨਵੀਂ ਦਿੱਲੀ/ਚੰਡੀਗੜ੍ਹ (ਕਮਲ ਕਾਂਸਲ) : ਕਰਤਾਰਪੁਰ ਸਾਹਿਬ 'ਤੇ ਪਾਕਿਸਤਾਨ ਸਰਕਾਰ ਵਲੋਂ ਰੱਖੀ ਗਈ 20 ਅਮਰੀਕੀ ਡਾਲਰ ਦੀ ਫੀਸ ਨੂੰ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਜਾਇਜ਼ ਕਰਾਰ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਅਸੀਂ ਵੀ ਸੜਕਾਂ 'ਤੇ ਟੋਲ ਟੈਕਸ ਲੈਂਦੇ ਹਾਂ ਜਦਕਿ ਪਾਕਿਸਤਾਨ ਨੇ ਤਾਂ ਇੰਨਾ ਵੱਡਾ ਇਨਫਰਾਸਟਰੱਕਚਰ ਤਿਆਰ ਕੀਤਾ ਹੈ, ਲਿਹਾਜ਼ਾ ਉਸ ਵਲੋਂ ਲਈ ਜਾਣ ਵਾਲੀ ਫੀਸ ਜਾਇਜ਼ ਹੈ। ਬਾਜਵਾ ਨੇ ਆਖਿਆ ਕਿ ਕੇਂਦਰ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲ ਕੇ ਗਰੀਬ ਵਿਅਕਤੀ ਦੀ ਫੀਸ ਚੁਕਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਰਫ ਉਸੇ ਵਿਅਕਤੀ ਦੀ ਫੀਸ ਚੁਕਾਈ ਜਾਵੇ ਜਿਹੜਾ ਗਰੀਬ ਹੈ। 

ਬਾਜਵਾ ਦਾ ਕਹਿਣਾ ਹੈ ਕਿ ਜਿਹੜਾ ਵੀ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਂਦਾ ਹੈ ਤਾਂ ਉਸ ਨੂੰ ਆਪਣੀ ਜੇਬ 'ਚੋਂ ਫੀਸ ਚੁਕਾਉਣੀ ਚਾਹੀਦੀ ਹੈ ਅਤੇ ਬਾਅਦ ਵਿਚ ਇਹ ਫੀਸ ਰੀਫੰਡ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੱਜ ਲਈ ਸਬਸਿਡੀ ਦਿੱਤੀ ਜਾਂਦੀ ਹੈ, ਲਿਹਾਜ਼ਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀ ਕੇਂਦਰ ਨੂੰ ਸਬਸਿਡੀ ਦੇਣੀ ਚਾਹੀਦੀ ਹੈ।

Gurminder Singh

This news is Content Editor Gurminder Singh