ਕਰਤਾਰਪੁਰ ਕਾਰੀਡੋਰ ਮਾਮਲਾ: ਸਿੱਖ ਜਥੇਬੰਦੀਆਂ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ

10/05/2018 4:01:39 PM

ਜਲੰਧਰ (ਸੋਨੂੰ)—ਸ਼ਹਿਰ ਦੀਆਂ ਕਰੀਬ ਦੋ ਦਰਜਨ ਤੋਂ ਵੱਧ ਸਿੱਖ ਜਥੇਬੰਦੀਆਂ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਤਾਰਪੁਰ ਕਾਰੀਡੋਰ ਖੁੱਲ੍ਹਵਾਉਣ ਲਈ ਪਹਿਲ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਤਕਰੀਬਨ 17 ਸਾਲਾਂ ਤੋਂ ਡੇਰਾ ਬਾਬਾ ਨਾਨਕ ਜਾ ਕੇ ਬਾਰਡਰ 'ਤੇ ਹਰ ਮਹੀਨੇ ਅਰਦਾਸ ਕਰਦੇ ਰਹੇ ਹਨ। ਇਸ ਬਾਰੇ 'ਚ ਨਵਜੋਤ ਸਿੰਘ ਸਿੱਧੂ ਨੇ ਵੀ ਗੱਲ ਕੀਤੀ ਹੈ। ਹੁਣ ਪ੍ਰਧਾਨ ਮੰਤਰੀ ਮੋਦੀ ਜੀ ਦਾ ਫਰਜ਼ ਬਣਦਾ ਹੈ ਕਿ ਕਰਤਾਰਪੁਰ ਸਾਹਿਬ ਦਾ ਕਾਰੀਡੋਰ ਖੁੱਲ੍ਹਵਾ ਕੇ ਸਿੱਖ ਕੌਮ ਦੀ ਸਾਲਾਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ।

ਸਰਦਾਰ ਪਰਮਜੀਤ ਸਿੰਘ ਸਰਨਾ ਨੇ ਦੋ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਲਈ ਸਿੱਖ ਜਥੇਬੰਦੀਆਂ ਡਟ ਕੇ ਸਾਥ ਦੇਣਗੀਆਂ  ਅਤੇ ਵੱਧ ਤੋਂ ਵੱਧ ਦਸਤਖਤ ਕਰਕੇ ਉਨ੍ਹਾਂ ਨੂੰ ਸੌਂਪਣਗੀਆਂ। ਇਸ ਮੌਕੇ 'ਤੇ ਸਿੱਖ ਤਾਲਮੇਲ ਕਮੇਟੀ, ਭਾਈ ਕਨੱਈਆ ਸੇਵਕ ਦਲ, ਦੁਸ਼ਟ ਦਮਨ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਹੋਰ ਜਥੇਬੰਦੀਆਂ ਦੇ ਮੈਂਬਰ ਮੌਜੂਦ ਸਨ।