ਕਰਤਾਰਪੁਰ ਕੋਰੀਡੋਰ ''ਤੇ ਨਹੀਂ ਹੋਣੀ ਚਾਹੀਦੀ ਰਾਜਨੀਤੀ : ਭਗਵੰਤ ਮਾਨ

03/14/2019 6:52:51 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਆਗੂ ਭਗਵੰਤ ਮਾਨ ਨੇ ਕਰਤਾਰਪੁਰ ਕੋਰੀਡੋਰ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਕਰਤਾਰਪੁਰ ਕਾਰੀਡੋਰ ਦੇ ਮੁੱਦੇ 'ਤੇ ਗੱਲਬਾਤ ਹੋ ਰਹੀ ਹੈ ਤਾਂ ਇਸ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਸ ਦੌਰਾਨ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਕੰਮ ਕਰਾਇਆ, ਮੈਂ ਕੰਮ ਕਰਵਾਇਆ ਹੈ। ਜਿਸ ਦੇ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਕਿਉਂਕਿ ਗੁਰੂ ਸਾਹਿਬ ਨੇ ਇਥੇ 16 ਸਾਲ ਬਤੀਤ ਕੀਤੇ ਹਨ। ਮਾਨ ਨੇ ਕਿਹਾ ਕਿ ਦੋਵੇਂ ਸਰਕਾਰਾਂ ਲਈ ਇਹ ਬਹੁਤ ਚੰਗਾ ਕੰਮ ਹੈ, ਇਸ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ, ਜਿੰਨੀ ਜ਼ਲਦੀ ਹੋ ਸਕੇ ਇਸ ਕੰਮ ਨੂੰ ਪੂਰਾ ਕਰਨਾ ਚਾਹੀਦਾ ਹੈ। ਚਾਈਨਾ ਵਲੋਂ ਮਸੂਦ ਅਜ਼ਹਰ ਦਾ ਵਿਚਾਰ ਕੀਤੇ ਜਾਣ 'ਤੇ ਭਗਵਾਨ ਨੇ ਕਿਹਾ ਕਿ ਜੇਕਰ ਅਸੀਂ ਅੱਤਵਾਦੀਆਂ ਨੂੰ ਪਾਬੰਦੀ ਲਗਾਉਣ 'ਚ ਸਫਲ ਨਹੀਂ ਹੋ ਪਾ ਰਹੇ ਹਾਂ, ਇਹ ਭਾਰਤ ਦੀਆਂ ਵਿਦੇਸ਼ ਨੀਤੀਆਂ ਦੀ ਕਮੀ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹੋਰ ਮਜ਼ਬੂਤ ਵਿਦੇਸ਼ ਨੀਤੀ ਅਪਣਾਉਣੀ ਚਾਹੀਦੀ ਹੈ।

Deepak Kumar

This news is Content Editor Deepak Kumar