ਪਿਤਾ ਸਣੇ 2 ਪੁੱਤਾਂ ਨੇ ਤਿੰਨਾਂ ਸੈਨਾਵਾਂ 'ਚ ਕੀਤਾ ਕੰਮ, ਹੁਣ ਕਰਮਬੀਰ ਬਣੇ ਜਲ ਸੈਨਾ ਮੁਖੀ

06/01/2019 6:27:50 PM

ਹੁਸ਼ਿਆਰਪੁਰ/ਜਲੰਧਰ— ਐਡਮਿਰਲ ਕਰਮਬੀਰ ਸਿੰਘ ਸ਼ੁੱਕਰਵਾਰ ਨੂੰ ਨੇਵੀ ਦੇ 24ਵੇਂ ਮੁਖੀ ਬਣੇ। ਉਨ੍ਹਾਂ ਨੇ ਸਾਬਕਾ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਦਾ ਸਥਾਨ ਲਿਆ। ਸਰਕਾਰ ਨੇ ਥਲ ਸੈਨਾ ਵਾਂਗ ਹੀ ਜਲ ਸੈਨਾ 'ਚ ਵੀ ਜੁਨੀਅਰ ਨੂੰ ਮੁਖੀ ਬਣਾਇਆ ਹੈ। 
ਜਲੰਧਰ ਦੇ ਪਿੰਡ ਫਤਿਹਪੁਰ ਤੋਂ ਹਨ ਕਰਮਬੀਰ ਸਿੰਘ
ਇੰਡੀਅਨ ਨੇਵੀ ਦੇ ਮੁਖੀ ਕਰਮਬੀਰ ਸਿੰਘ ਦਾ ਸਬੰਧ ਜਲੰਧਰ ਦੇ ਪਿੰਡ ਫਤਿਹਪੁਰ ਤੋਂ ਹੈ, ਜੋਕਿ ਆਦਮਪੁਰ ਏਅਰਫੋਰਸ ਸਟੇਸ਼ਨ ਨਾਲ ਲੱਗਦਾ ਹੈ। ਕਰਮਵੀਰ ਦੇ ਪਿਤਾ ਵਿੰਗ ਕਮਾਂਡਰ ਗੁਰਮਈਜੀਤ ਸਿੰਘ ਨਿੱਝਰ ਪ੍ਰਾਈਮਰੀ ਐਜੂਕੇਸ਼ਨ ਤੋਂ ਬਾਅਦ ਹੀ ਪਿੰਡ ਫਹਿਤਪੁਰ ਤੋਂ ਦਿੱਲੀ ਚਲੇ ਗਏ ਸਨ। ਉਥੇ ਉਨ੍ਹਾਂ ਨੇ 40 ਦੇ ਦਹਾਕੇ 'ਚ ਸੇਂਟ ਸਟੀਫਨ ਕਾਲਜ ਦਿੱਲੀ ਤੋਂ ਆਨਰ ਇਕੋਨਾਮਿਕਸ 'ਚ ਗਰੈਜੂਏਸ਼ਨ ਕੀਤੀ। 1951 'ਚ ਏਅਰਫੋਰਸ ਜੁਆਇਨ ਕੀਤੀ ਅਤੇ ਬਾਅਦ 'ਚ ਕਮਾਂਡਿੰਗ ਅਫਸਰ ਦੇ ਤੌਰ 'ਤੇ ਰਿਟਾਇਰ ਹੋਏ। ਕਰਮਵੀਰ ਦੇ ਛੋਟੇ ਭਰਾ ਪ੍ਰੇਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦੀ ਐਜੂਕੇਸ਼ਨ ਮਾਸਕੋ ਤੋਂ ਹੋਈ, ਕਿਉਂਕਿ ਉਨ੍ਹਾਂ ਦੇ ਪਿਤਾ ਏਸ਼ੀਆ ਸਥਿਤ ਇੰਡੀਅਨ ਅੰਬੈਸੀ 'ਚ ਸਨ। ਬਾਅਦ 'ਚ ਭਾਰਤ ਆ ਕੇ ਕਰਮਵੀਰ ਨੇ ਏਅਰਫੋਰਸ ਸਟੇਸ਼ਨ ਲੋਧੀ ਰੋਡ 'ਚ ਮੈਟ੍ਰਿਕ ਕੀਤੀ ਅਤੇ ਬਾਰਨੇਸ ਹਾਈਸਕੂਲ ਤੋਂ 11ਵੀਂ ਤੋਂ ਬਾਅਦ ਐੱਨ. ਡੀ. ਏ. 'ਚ ਚਲੇ ਗਏ। 


ਪਿਤਾ ਸਣੇ ਪੁੱਤਾਂ ਨੇ ਤਿੰਨੋਂ ਸੈਨਾਵਾਂ 'ਚ ਕੰਮ ਕਰਕੇ ਪਰਿਵਾਰ ਦਾ ਨਾਂ ਕੀਤਾ ਰੌਸ਼ਨ
ਜ਼ਿਕਰਯੋਗ ਹੈ ਕਿ ਇਹ ਇਕ ਅਜਿਹਾ ਪਰਿਵਾਰ ਹੈ, ਜਿਸ 'ਚ ਪਿਤਾ ਏਅਰਫੋਰਸ 'ਚ ਅਤੇ ਉਨ੍ਹਾਂ ਦੇ ਦੋਵੇਂ ਬੇਟੇ ਇਕ ਆਰਮੀ ਅਤੇ ਇਕ ਨੇਵੀ 'ਚ ਤਾਇਤਾਨ ਹਨ। ਤਿੰਨਾਂ ਨੇ ਤਿੰਨੋਂ ਸੇਨਾਵਾਂ 'ਚ ਕੰਮ ਕੀਤਾ ਹੈ। ਕਰਮਬੀਰ ਦੇ ਪਿਤਾ ਵਿੰਗ ਕਮਾਂਡਰ ਗੁਰਮਈਜੀਤ ਏਅਰਫੋਰਸ 'ਚ ਕਮਾਂਡਰ ਰਹੇ ਹਨ। ਭਰਾ ਪ੍ਰੇਮਜੀਤ ਸਿੰਘ ਖੁਦ ਥਲ ਸੈਨਾ ਤੋਂ ਕਰਨਲ ਰਿਟਾਇਰਡ ਹੋਏ ਹਨ ਅਤੇ ਕਰਮਬੀਰ ਜਲ ਸੈਨਾ ਦੇ ਮੁਖੀ ਬਣੇ ਹਨ । 
ਜਿਸ ਹੈਲੀਕਾਪਟਰ ਨੂੰ ਚਲਾਉਣ ਤੋਂ ਡਰਦੇ ਸਨ ਪਾਇਲਟ, ਉਸ ਨੂੰ ਉਡਾਇਆ ਕਰਮਬੀਰ ਸਿੰਘ ਨੇ 
ਛੋਟੇ ਭਰਾ ਪ੍ਰੇਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਹੈਲੀਕਾਪਟਰ ਦੇ ਵੀ ਪਾਇਲਟ ਹਨ, ਜੋ ਸਮੁੰਦਰ ਡੈੱਕ ਤੋਂਉਡਦੇ ਅਤੇ ਜੋ ਰੂਸ ਬਣਿਆ ਹੈ। ਉਸ ਨੇ ਦੱਸਿਆ ਕਿ ਹੈਲੀਕਾਪਟਰ ਕਾਮੋਵ 'ਚ ਕਈ ਤਰ੍ਹਾਂ ਦੀਆਂ ਤਕਨੀਕੀ ਕਮੀਆਂ ਸਨ। ਇਸ ਨੂੰ ਚਲਾਉਣ ਲਈ ਸਾਰੇ ਪਾਇਲਟ ਡਰਦੇ ਸਨ। ਇਹ ਹੈਲੀਕਾਪਟਰ ਸਮੁੰਦਰੀ ਜਹਾਜ ਨਾਲ ਉੱਡ ਕੇ ਮਰੀਨ ਡਰਾਈਵ ਨੂੰ ਤਬਾਹ ਕਰਨ 'ਚ ਸਮਰਥ ਮੰਨੇ ਜਾਂਦੇ ਹਨ। 


ਉਨ੍ਹਾਂ ਦੱਸਿਆ ਕਿ ਕਰਮਬੀਰ ਨੇ ਕਿਹਾ ਕਿ ਉਹ ਇਸ ਹੈਲੀਕਾਪਟਰ ਨੂੰ ਉਡਾ ਕੇ ਦੱਸਣਗੇ ਅਤੇ ਉਨ੍ਹਾਂ ਨੇ ਨੇਵੀ 'ਚ ਰਹਿੰਦੇ ਹੋਏ ਕਾਮੋਵ ਦੀਆਂ ਕਈ ਸਫਲਤਾ ਵਾਲੀਆਂ ਉਡਾਣਾਂ ਭਰੀਆਂ। ਕਰਮਬੀਰ ਸਿੰਘ ਬੇਸ਼ੱਕ ਦਿੱਲੀ ਚਲੇ ਗਏ ਪਰ ਪਰਿਵਾਰ ਦੇ ਕਈ ਲੋਕ ਹੁਣ ਵੀ ਫਤਿਹਪੁਰ 'ਚ ਰਹਿ ਰਹੇ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਕਰਮਬੀਰ ਦੇ ਦੋ ਚਾਚਾ ਮਹਿੰਦਰ ਸਿੰਘ ਅਤੇ ਬਲਜੀਤ ਸਿੰਘ ਏਅਰਫੋਰਸ 'ਚ ਰਹੇ ਹਨ। ਅਸੀਂ ਪਹਿਲਾਂ ਦਿੱਲੀ 'ਚ ਜਾ ਕੇ ਪਹਾੜਗੰਜ ਬਾਅਦ 'ਚ ਰਾਜੋਰੀ ਅਤੇ ਮਾਲਿਆ ਨਗਰ 'ਚ ਰਹੇ ਹਨ। ਉਨ੍ਹਾਂ ਕਿਹਾ ਕਿ ਕਰਮਬੀਰ ਸਿੰਘ ਨੇ ਫਤਿਹਪੁਰ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਕਰਮਬੀਰ ਸਿੰਘ ਦਾ ਬੇਟਾ ਕਬੀਰ ਨਿੱਝਰ ਆਰਕੀਟੈਕਚਰ ਅਤੇ ਬੇਟੀ ਨੈਣਾ ਨਿੱਝਰ ਦਿੱਲੀ ਹਾਈਕੋਰਟ 'ਚ ਵਕੀਲ ਹੈ।

shivani attri

This news is Content Editor shivani attri