ਕਪੂਰਥਲਾ ਦੀ ਮਾਡਰਨ ਜੇਲ ''ਚ ਬੰਦ 5,000 ਕੈਦੀਆਂ ਤੇ ਕਰਮਚਾਰੀਆਂ ਦੀ ਖਤਰੇ ''ਚ ਹੈ ਜਾਨ

11/30/2015 2:42:25 PM

ਕਪੂਰਥਲਾ (ਮਹਾਜਨ) : ਤਿੰਨ ਜ਼ਿਲਿਆਂ ਦੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਰੱਖਣ ਲਈ ਉਤਰਦਾਈ ਮਾਡਰਨ ਜੇਲ ਕਪੂਰਥਲਾ ਵਿਚ ਬੰਦ 4 ਹਜ਼ਾਰ ਕੈਦੀਆਂ ਤੇ ਹਵਾਲਾਤੀਆਂ ਸਮੇਤ ਜੇਲ ਕੰਪਲੈਕਸ ਵਿਚ ਰਹਿੰਦੇ ਕੁਲ 5 ਹਜ਼ਾਰ ਲੋਕ ਡੇਂਗੂ ਦੇ ਕਹਿਰ ਦਾ ਕਦੇ ਵੀ ਸ਼ਿਕਾਰ ਹੋ ਸਕਦੇ ਹਨ । 
70 ਏਕੜ ਦੇ ਵਿਸ਼ਾਲ ਖੇਤਰ ਵਿਚ ਫੈਲੇ ਜੇਲ ਕੰੰਪਲੈਕਸ ਦੀਆਂ ਕੰਧਾਂ ਦੇ ਨਾਲ ਲੱਗਦੇ ਵਿਸ਼ਾਲ ਛੱਪੜ ਤੋਂ ਨਿਕਲਣ ਵਾਲੇ ਖਤਰਨਾਕ ਮੱਛਰਾਂ ਦੇ ਕਹਿਰ ਤੋਂ ਵੱਡੀ ਮਹਾਮਾਰੀ ਫੈਲਣ ਦਾ ਡਰ ਪੈਦਾ ਹੋ ਗਿਆ ਹੈ । ਪਹਿਲਾਂ ਹੀ ਡੇਂਗੂ ਦੇ ਕਹਿਰ ਤੋਂ ਜੂਝ ਰਹੇ ਜ਼ਿਲਾ ਨਿਵਾਸੀਆਂ ਦੇ ਬਾਅਦ ਜੇਲ ਵਿਚ ਲੋਕ ਅਤੇ ਜੇਲ ਕਰਮਚਾਰੀ ਵੀ ਡੇਂਗੂ ਮੱਛਰਾਂ ਦੇ ਇਸ ਕਹਿਰ ਦਾ ਸ਼ਿਕਾਰ ਹੋ ਸਕਦੇ ਹਨ , ਹਾਲਾਂਕਿ ਸਬੰਧਤ ਵਿਭਾਗ ਭਿਆਨਕ ਮਹਾਮਾਰੀ ਦਾ ਕਾਰਨ ਬਣ ਸਕਦੇ ਹਨ। ਇਸ ਗੰਦੇ ਤਲਾਬ ਨੂੰ ਹਟਾਉਣ ਵੱਲ ਕੋਈ ਕਦਮ ਨਹੀਂ ਚੁੱਕਿਆ ਹੈ , ਉਥੇ ਹੀ ਡੇਂਗੂ ਦੇ ਕਹਿਰ ਤੋਂ ਨਿਬੜਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲਾ ਸਿਹਤ ਵਿਭਾਗ ਵੀ ਇਸ ਦਿਸ਼ਾ ਵਿਚ ਖਾਮੋਸ਼ ਹੈ ।  

Babita Marhas

This news is News Editor Babita Marhas