'ਨਿੰਬੂ' ਨੇ ਮੁਸੀਬਤ 'ਚ ਪਾਇਆ ਕਪੂਰਥਲਾ ਜੇਲ੍ਹ ਦਾ ਸੁਪਰਡੈਂਟ, ਹੋਇਆ ਸਸਪੈਂਡ, ਜਾਣੋ ਪੂਰਾ ਮਾਮਲਾ

05/07/2022 6:15:57 PM

ਕਪੂਰਥਲਾ (ਚੰਦਰ)- ਨਿੰਬੂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਤੋਂ ਪਹਿਲਾਂ ਆਮ ਲੋਕ ਪਰੇਸ਼ਾਨ ਸਨ ਪਰ ਹੁਣ ਇਸ ਨਿੰਬੂ ਨੇ ਮਾਰਡਨ ਜੇਲ੍ਹ ਕਪੂਰਥਲਾ ਦੇ ਸੁਪਰਡੈਂਟ ਨੂੰ ਵੀ ਮੁਸੀਬਤ ਵਿੱਚ ਪਾ ਦਿੱਤਾ ਹੈ। ਗਰਮੀਆਂ ਦੇ ਮੌਸਮ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਦੇ ਮਨਾਂ ਨੂੰ ਠੰਡਾ ਕਰਨ ਲਈ ਸਥਾਨਕ ਜੇਲ੍ਹ ਸੁਪਰਡੈਂਟ ਨੂੰ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਾਸ਼ਨ ਵਿੱਚ ਅੱਧਾ ਕੁਇੰਟਲ ਨਿੰਬੂ ਸ਼ਾਮਲ ਕਰਨਾ ਭਾਰੀ ਪੈ ਗਿਆ। ਜਾਂਚ ਤੋਂ ਬਾਅਦ ਕਈ ਬੇਨਿਯਮੀਆਂ ਪਾਈਆਂ ਗਈਆਂ ਸਨ, ਜਿਸ ਵਿੱਚ ਗਬਨ ਅਤੇ ਪ੍ਰਬੰਧਨ ਸ਼ਾਮਲ ਸਨ। ਉਥੇ ਹੀ ਸਖ਼ਤ ਐਕਸ਼ਨ ਲੈਂਦੇ ਹੋਏ ਜੇਲ੍ਹ ਮੰਤਰੀ ਨੇ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। 

ਇਹ ਵੀ ਪੜ੍ਹੋ: ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਪਤੀ, ਹੋਰ ਬਦੱਤਰ ਹੋਏ ਹਾਲਾਤ, ਦੁਖ਼ੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਜ਼ਿਕਰਯੋਗ ਹੈ ਕਿ ਕਪੂਰਥਲਾ ਤੋਂ 8 ਕਿਲੋਮੀਟਰ ਦੂਰ ਸਥਿਤ ਥੇਹ ਕਾਜਲਾ ਵਿੱਚ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਲਈ ਕੇਂਦਰੀ ਮਾਡਰਨ ਜੇਲ੍ਹ ਦੇ ਅਧਿਕਾਰੀ ਨੇ ਅਪ੍ਰੈਲ ਵਿੱਚ 50 ਕਿਲੋ ਨਿੰਬੂਆਂ ਦੀ ਖ਼ਰੀਦ ਵਿਖਾਈ ਸੀ, ਜਦੋਂ ਇਥੇ ਨਿੰਬੂਆਂ ਦੀਆਂ ਕੀਮਤਾਂ 200 ਪ੍ਰਤੀ ਕਿਲੋ ਤੋਂ ਉਪਰ ਚੱਲ ਰਹੀਆਂ ਸਨ। ਇਥੋਂ ਤੱਕ ਕਿ ਕੈਦੀਆਂ ਨੇ ਦਾਅਵਾ ਕੀਤਾ ਹੈ ਕਿ ਰਸੋਈ ਵਿੱਚ ਨਿੰਬੂ ਦੀ ਵਰਤੋਂ ਕਦੇ ਨਹੀਂ ਕੀਤੀ ਗਈ ਸੀ।

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਗੁਰਨਾਮ ਲਾਲ ਨੂੰ ਕੈਦੀਆਂ ਲਈ ਰਾਸ਼ਨ ਦੀ ਦੁਰਵਰਤੋਂ ਅਤੇ ਦੁਰਵਿਵਹਾਰ ਦੇ ਦੋਸ਼ ਹੇਠ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। 
ਜੇਲ੍ਹ ਅਧਿਕਾਰੀ ਨੇ ਹੋਰ ਬੇਨਿਯਮੀਆਂ ਦੇ ਨਾਲ-ਨਾਲ 50 ਕਿਲੋਗ੍ਰਾਮ ਨਿੰਬੂ ਦੀ ਖ਼ਰੀਦਦਾਰੀ ਵਿਖਾਈ ਸੀ, ਜਦਕਿ ਕੈਦੀਆਂ ਨੇ ਦਾਅਵਾ ਕੀਤਾ ਸੀ ਕਿ ਜਾਂਚ ਕਮੇਟੀ ਦੇ ਨਤੀਜਿਆਂ ਅਨੁਸਾਰ ਜੇਲ੍ਹ ਦੀ ਰਸੋਈ ਵਿੱਚ ਕਦੇ ਵੀ ਨਿੰਬੂ ਦੀ ਵਰਤੋਂ ਨਹੀਂ ਕੀਤੀ ਗਈ ਸੀ। ਇਸ ਨਿੰਬੂ ਦੀ ਖ਼ਰੀਦ 15 ਤੋਂ 30 ਅਪ੍ਰੈਲ ਦਰਮਿਆਨ ਵਿਖਾਈ ਗਈ, ਜਦੋਂ ਨਿੰਬੂ ਦੀ ਕੀਮਤ 200 ਪ੍ਰਤੀ ਕਿਲੋ ਤੋਂ ਉੱਪਰ ਚੱਲ ਰਹੀ ਸੀ।

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਪੰਜਾਬ ’ਚ ਅੱਤਵਾਦ ਫ਼ੈਲਾਉਣ ਲਈ ਇਸਤੇਮਾਲ ਕੀਤੇ ਜਾ ਰਹੇ ਹਨ ਗ਼ਰੀਬ ਗ਼ੈਰ-ਸਿੱਖ ਨੌਜਵਾਨ

ਏ. ਡੀ. ਜੀ. ਪੀ. (ਜੇਲ੍ਹਾਂ) ਵਰਿੰਦਰ ਕੁਮਾਰ ਨੇ ਮਾਰਡਨ ਜੇਲ੍ਹ ਦੇ ਕੈਦੀਆਂ ਦੀਆਂ ਕਈ ਸ਼ਿਕਾਇਤਾਂ ਤੋਂ ਬਾਅਦ 1 ਮਈ ਨੂੰ ਡੀ. ਆਈ. ਜੀ. (ਜੇਲ੍ਹਾਂ) ਅਤੇ ਲੇਖਾ ਅਧਿਕਾਰੀ ਨੂੰ ਜੇਲ੍ਹ ਦਾ ਅਚਨਚੇਤ ਨਿਰੀਖਣ ਕਰਨ ਲਈ ਭੇਜਿਆ ਸੀ। ਇਸ ਜਾਂਚ ਪੈਨਲ ਨੇ ਆਪਣੀ ਰਿਪੋਰਟ ਵਿੱਚ ਪਾਇਆ ਕਿ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਮਾੜੀ ਸੀ ਅਤੇ ਜੇਲ੍ਹ ਮੈਨੂਅਲ ਦੁਆਰਾ ਨਿਰਧਾਰਤ ਮਾਤਰਾ ਕਾਫ਼ੀ ਨਹੀਂ ਸੀ। ਉਦਾਹਰਣ ਲਈ, ਹਰੇਕ ਚਪਾਤੀ ਦਾ ਵਜ਼ਨ 50 ਗ੍ਰਾਮ ਤੋਂ ਘੱਟ ਸੀ, ਜੋ ਇਹ ਦਰਸਾਉਂਦਾ ਹੈ ਕਿ ਕਈ ਕੁਇੰਟਲ ਆਟਾ ਵੀ ਗਬਨ ਕੀਤਾ ਗਿਆ ਸੀ। 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਲ੍ਹ ਅਧਿਕਾਰੀ ਦੀ ਸ਼ਹਿ ’ਤੇ ਸਬਜ਼ੀਆਂ ਦੀ ਖ਼ਰੀਦ ਵਿੱਚ ਵੀ ਬੇਨਿਯਮੀਆਂ ਹੋਈਆਂ ਹਨ। ਜੇਲ੍ਹ ਸੁਪਰਡੈਂਟ ਨੇ ਪੰਜ ਦਿਨਾਂ ਦੀ ਸਬਜ਼ੀ ਖ਼ਰੀਦੀ ਵਿਖਾਈ ਸੀ ਪਰ ਕੈਦੀ ਘੱਟ ਦਿਨਾਂ ਦੀ ਸਬਜ਼ੀ ਖ਼ਰੀਦਣ ਦਾ ਦਾਅਵਾ ਕਰ ਰਹੇ ਹਨ। ਉਕਤ ਰਿਪੋਰਟ 'ਚ ਦਵਾਈ ਦੀ ਅਣਉਪਲੱਬਧਤਾ, ਇਮਾਰਤ ਦੀ ਮਾੜੀ ਸਾਂਭ-ਸੰਭਾਲ ਅਤੇ ਜੂਨੀਅਰ ਅਧਿਕਾਰੀਆਂ 'ਤੇ ਕੰਟਰੋਲ ਦੀ ਕਮੀ ਦਾ ਵੀ ਜ਼ਿਕਰ ਕੀਤਾ ਗਿਆ ਹੈ। 

ਅਚਨਚੇਤ ਚੈਕਿੰਗ ਦੌਰਾਨ ਇਹ ਸਾਬਤ ਹੋ ਗਿਆ ਕਿ ਜੇਲ੍ਹ ਸੁਪਰਡੈਂਟ ਦਾ ਜੇਲ੍ਹ ਪ੍ਰਸ਼ਾਸਨ 'ਤੇ ਮੈਨੂਅਲ ਅਨੁਸਾਰ ਪੂਰਾ ਕੰਟਰੋਲ ਨਹੀਂ ਸੀ। ਜੇਲ੍ਹ ਵਿੱਚ ਕੁਪ੍ਰਬੰਧ ਅਤੇ ਫੰਡਾਂ ਦੀ ਦੁਰਵਰਤੋਂ ਦੀਆਂ ਮੁੱਢਲੀਆਂ ਰਿਪੋਰਟਾਂ ਤੋਂ ਇਲਾਵਾ ਇਹ ਅਧਿਕਾਰੀ ਆਪਣੇ ਫਰਜ਼ਾਂ ਅਤੇ ਜੇਲ੍ਹ ਪ੍ਰਸ਼ਾਸਨ ਪ੍ਰਤੀ ਲਾਪਰਵਾਹੀ ਵੀ ਪਾਇਆ ਗਿਆ ਹੈ। ਏ. ਡੀ. ਜੀ. ਪੀ. ਨੇ ਮੰਤਰੀ ਨੂੰ ਪੰਜ ਪੰਨਿਆਂ ਦੇ ਡੋਜ਼ੀਅਰ ਵਿੱਚ ਸਾਰੀ ਸਥਿਤੀ ਬਾਰੇ ਜਾਣੂੰ ਕਰਵਾਇਆ ਸੀ। ਇਸ ਤੋਂ ਬਾਅਦ ਜੇਲ੍ਹ ਮੰਤਰੀ ਨੇ ਵਧੀਕ ਮੁੱਖ ਸਕੱਤਰ ਨੂੰ ਗੁਰਨਾਮ ਲਾਲ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਕੁਤਾਹੀ ਲਈ ਗੁਰਨਾਮ ਲਾਲ ਜੋਕਿ ਪੰਜਾਬ ਜੇਲ੍ਹ ਮਹਿਕਮੇ ਵਿੱਚ ਡੈਪੂਟੇਸ਼ਨ ’ਤੇ ਬੀ. ਐੱਸ. ਐੱਫ਼ ਅਧਿਕਾਰੀ ਹੈ, ਖ਼ਿਲਾਫ਼ ਵੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਫਿਲੌਰ ਵਿਖੇ ਵਾਪਰੇ ਸੜਕ ਹਾਦਸੇ 'ਚ ਏ. ਐੱਸ. ਆਈ. ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri