ਕਪੂਰਥਲਾ DC ਵੱਲੋਂ ‘ਅਨਲਾਕ 3’ ਸਬੰਧੀ ਹੁਕਮ ਜਾਰੀ, ਦਿੱਤੀਆਂ ਇਹ ਹਦਾਇਤਾਂ

08/02/2020 1:50:50 PM

ਕਪੂਰਥਲਾ (ਮਹਾਜਨ) - ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਪੰਜਾਬ ਸਰਕਾਰ ਵੱਲੋਂ ਜਾਰੀ ‘ਅਨਲਾਕ 3’ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲੇ ਅੰਦਰ ਨਵੇਂ ਹੁਕਮ ਜਾਰੀ ਕੀਤੇ ਹਨ। ਇਹ ਹੁਕਮਪਹਿਲੀ ਅਗਸਤ ਤੋਂ 31 ਅਗਸਤ ਤੱਕ ਲਾਗੂ ਰਹਿਣਗੇ।

ਸ਼ਹਿਰੀ ਅਤੇ ਦਿਹਾਤੀ ਦੋਵਾਂ ਖੇਤਰਾਂ ਦੇ ਮੁੱਖ ਬਜ਼ਾਰਾਂ ’ਚ ਦੁਕਾਨਾਂ ਸਮੇਤ ਸਾਰੇ ਸ਼ਾਪਿੰਗ ਮਾਲ ਅਤੇ ਦੁਕਾਨਾਂ ਨੂੰ ਸਵੇਰੇ 7.00 ਵਜੇ ਤੋਂ ਸ਼ਾਮ 8.00 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ। ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ 9 ਵਜੇ ਤੱਕ ਖੁੱਲ੍ਹੇ ਰਹਿਣਗੇ। ਪੰਜਾਬ ਸਿਹਤ ਵਿਭਾਗ ਦੁਆਰਾ ਜਾਰੀ ਐੱਸ. ਓ. ਪੀਜ਼ ਤਹਿਤ ਨਾਈ ਦੀਆਂ ਦੁਕਾਨਾਂ, ਵਾਲ ਕੱਟਣ ਵਾਲੇ ਸੈਲੂਨ, ਬਿਊਟੀ ਪਾਰਲਰ ਅਤੇ ਸਪਾ ਨੂੰ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲ੍ਹਣ ਦੀ ਆਗਿਆ ਹੋਵੇਗੀ। ਦੁਕਾਨਾਂ-ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ (ਦੁੱਧ ਦੀ ਸਪਲਾਈ, ਫਲ ਅਤੇ ਸ਼ਬਜ਼ੀਆਂ, ਬੇਕਰੀ, ਕੈਮਿਸਟ ਅਤੇ ਮੈਡੀਕਲ ਇਸਟੈਬਲਿਸ਼ਮੈਂਟ ਅਤੇ ਮਠਿਆਈ ਵਾਲੀਆਂ ਦੁਕਾਨ) ਨੂੰ ਸਾਰੇ ਦਿਨ ਰਾਤ 8 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਐਤਵਾਰ ਨੂੰ ਦੁਕਾਨਾਂ (ਜ਼ਰੂਰੀ ਚੀਜ਼ਾਂ ਤੋਂ ਇਲਾਵਾ) ਅਤੇ ਸ਼ਾਪਿੰਗ ਮਾਲ ਬੰਦ ਰਹਿਣਗੇ ਪਰ ਕੱਲ੍ਹ ਐਤਵਾਰ 2 ਅਗਸਤ 2020 ਨੂੰ ਸਾਰੀਆਂ ਦੁਕਾਨਾਂ, ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ ਰਾਤ 8 ਵਜੇ ਤਕ ਰੱਖਡ਼ੀ ਦੇ ਤਿਉਹਾਰ ਕਾਰਨ ਖੁੱਲ ਸਕਣਗੀਆਂ। ਰਾਜ ਦੇ ਸਿਹਤ ਵਿਭਾਗ ਦੇ ਐਸਓਪੀਜ਼ ਅਨੁਸਾਰ ਸਪੋਰਟਸ ਕੰਪਲੈਕਸ, ਸਟੇਡੀਅਮ ਅਤੇ ਜਨਤਕ ਪਾਰਕਾਂ ਨੂੰ ਬਿਨਾਂ ਦਰਸ਼ਕਾਂ ਦੇ ਸਵੇਰੇ 5 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਣ ਦਿੱਤਾ ਜਾਵੇਗਾ।

-ਸਕੂਲ, ਕਾਲਜ, ਵਿੱਦਿਅਕ ਅਤੇ ਕੋਚਿੰਗ ਸੰਸਥਾਵਾਂ 31 ਅਗਸਤ 2020 ਤੱਕ ਬੰਦ ਰਹਿਣਗੀਆਂ।

-ਆਨਲਾਈਨ/ਡਿਸਟੈਂਸ ਲਰਨਿੰਗ ਦੀ ਆਗਿਆ ਨੂੰ ਹੋਰ ਉਤਸ਼ਾਹਤ ਕੀਤਾ ਜਾਵੇਗਾ।

-ਐੱਮ. ਐੱਚ. ਏ. ਤੋਂ ਬਿਨ੍ਹਾਂ ਅੰਤਰਰਾਸ਼ਟਰੀ ਹਵਾਈ ਯਾਤਰਾ ’ਤੇ ਵੀ ਪਾਬੰਦੀ ਹੋਵੇਗੀ।

-ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਸਮਾਨ ਥਾਵਾਂ ਬੰਦ ਰਹਿਣਗੇ।

-ਯੋਗਾ ਸੰਸਥਾਵਾਂ ਅਤੇ ਜਿਮਨੇਜ਼ੀਅਮ 05 ਅਗਸਤ 2020 ਤੋਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐੱਸ. ਓ. ਪੀ.) ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਭਾਰਤ ਸਰਕਾਰ ਦੀਆਂ ਹਦਦਾਇਤਾਂ ਤਹਿਤ ਖੋਲ੍ਹੇ ਜਾ ਸਕਣਗੇ।

-ਸ਼ੋਸਲ/ਰਾਜਨੀਤਿਕ/ਖੇਡਾਂ/ਮਨੋਰੰਜਨ/ਅਕੈਡਮਿਕ/ਸੱਭਿਆਚਾਰਕ/ਧਾਰਮਿਕ ਪ੍ਰੋਗਰਾਮ ਅਤੇ ਹੋਰ ਵੱਡੇ ਇਕੱਠੇ ਨਹੀਂ ਕੀਤੇ ਜਾ ਸਕਣਗੇ।

-ਜ਼ਿਲੇ ਅੰਦਰ ਸਾਰੇ ਗੈਰ ਜ਼ਰੂਰੀ ਕੰਮਾਂ ਲਈ ਵਿਅਕਤੀਆਂ ਦੀ ਆਵਾਜਾਈ ਦੀ ਰਾਜ ਭਰ ਵਿਚ ਰਾਤ 11.00 ਵਜੇ ਤੋਂ ਸਵੇਰੇ 5.00 ਵਜੇ ਤੱਕ ਰੋਕ ਰਹੇਗੀ।

-65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਸਹਿ ਰੋਗ ਵਾਲੇ ਵਿਅਕਤੀਆਂ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ਰੂਰੀ ਵਸਤਾਂ ਅਤੇ ਸਿਹਤ ਦੇ ਉਦੇਸ਼ਾਂ ਨੂੰ ਛੱਡ ਕੇ ਘਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

-ਸਕੂਲ, ਕਾਲਜ, ਵਿੱਦਿਅਕ ਸੰਸਥਾਵਾਂ ਅਤੇ ਕੋਚਿੰਗ ਸੰਸਥਾਵਾਂ ਆਪਣੇ ਦਫਤਰੀ ਕੰਮ ਕਰ ਸਕਦੀਆਂ ਹਨ, ਸਿਰਫ ਆਨਲਾਈਨ ਪਡ਼੍ਹਾਈ ਅਤੇ ਕਿਤਾਬਾਂ ਵੰਡ ਸਕਦੇ ਹਨ।

-ਵਿਆਹ/ਹੋਰ ਸਮਾਜਿਕ ਸਮਾਗਮਾਂ ਵਿਚ 30 ਵਿਅਕਤੀਆਂ ਤੋਂ ਵੱਧ ਦੀ ਇਕੱਤਰਤਾ ਨਹੀਂ ਕੀਤੀ ਜਾ ਸਕੇਗੀ।

-ਅੰਤਿਮ ਸਸਕਾਰ ਮੌਕੇ 10 ਅਤੇ ਆਖਰੀ ਰੀਤੀ ਰਿਵਾਜ਼ਾਂ ਦੌਰਾਨ ਸਿਰਫ 20 ਵਿਅਕਤੀ ਇਕੱਤਰ ਹੋਣਗੇ।

-ਰੈਸਟੋਰੈਂਟਾਂ ਨੂੰ 50 ਫੀਸਦੀ ਸਮਰੱਥਾ ਜਾਂ 50 ਮਹਿਮਾਨਾਂ ਜਾਂ ਇਸ ਤੋਂ ਘੱਟ ਨਾਲ ਰਾਤ ਦੇ 10 ਵਜੇ ਤੱਕ ਖੁੱਲ੍ਹਣ ਦੀ ਆਗਿਆ ਦਿੱਤੀ ਗਈ ਹੈ। ਜੇਕਰ ਰੈਸਟੋਰੈਂਟ ਵਿਚ ਆਬਕਾਰੀ ਵਿਭਾਗ ਦੀ ਮਨਜ਼ੂਰੀ ਹੋਵੇ ਤਾਂ ਸ਼ਰਾਬ ਵਰਤਾਇਆ ਜਾ ਸਕਦਾ ਹੈ। ਬਾਰਾਂ ਬੰਦ ਰਹਿਣਗੀਆਂ।
 

Harinder Kaur

This news is Content Editor Harinder Kaur