ਕਪੂਰਥਲਾ ਜੇਲ੍ਹ ਸੁਰਖੀਆਂ ’ਚ, ਸਿਮ ਸਪਲਾਈ ਕਰਨ ਵਾਲਿਆਂ ਨੇ ਕੀਤੇ ਵੱਡੇ ਖ਼ੁਲਾਸੇ

01/08/2021 4:29:35 PM

ਕਪੂਰਥਲਾ (ਭੂਸ਼ਣ, ਮਹਾਜਨ)— ਪੁਲਸ ਨੇ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ’ਚ ਬੰਦ ਖ਼ਤਰਨਾਕ ਮੁਲਜ਼ਮਾਂ ਨੂੰ ਜਾਅਲੀ ਦਸਤਾਵੇਜ਼ ਦੇ ਆਧਾਰ ’ਤੇ ਬਣਾਏ ਗਏ ਸਿਮ ਕਾਰਡ ਸਪਲਾਈ ਕਰਨ ਵਾਲੇ ਇਕ ਗਿਰੋਹ ਦੇ 3 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ ਸਿਮ ਕਾਰਡ, ਕਾਰ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਜਾ ਚੁਕਾ ਹੈ। ਗਿ੍ਰਫ਼ਤਾਰ ਕੀਤੇ ਮੁਲਜ਼ਮਾਂ ਵੱਲੋਂ ਪੱੁਛਗਿੱਛ ਕਰਨ ’ਤੇ ਕਈ ਅਹਿਮ ਖੁਲਾਸੇ ਹੋਏ ਹਨ। ਜਿਸ ਦੇ ਆਧਾਰ ’ਤੇ ਪੁਲਸ ਆਉਣ ਵਾਲੇ ਦਿਨਾਂ ’ਚ ਕਈ ਹੋਰ ਵੀ ਖ਼ਤਰਨਾਕ ਮੁਲਜ਼ਮਾਂ ਦੀਆਂ ਗਿ੍ਰਫ਼ਤਾਰੀਆਂ ਕਰ ਸਕਦੀ ਹੈ। ਪੁਲਸ ਨੇ ਜਾਂਚ ਦਾ ਦੌਰ ਤੇਜ਼ ਕਰ ਦਿੱਤਾ ਹੈ।

ਇਹ ਵੀ ਪੜ੍ਹੋ :  ਇਨਸਾਨੀਅਤ ਸ਼ਰਮਸਾਰ: ਦੋਮੋਰੀਆ ਪੁਲ ਨੇੜੇ ਰੇਲਵੇ ਲਾਈਨਾਂ ਕੋਲ ਸੁੱਟਿਆ ਕਰੀਬ 6 ਮਹੀਨਿਆਂ ਦਾ ਭਰੂਣ

ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਨੇ ਦੱਸਿਆ ਕਿ ਗਿ੍ਰਫ਼ਤਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਉਹ ਜੇਲ ਦੇ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਲੰਬੇ ਸਮੇਂ ਤੋਂ ਸਿਮ ਕਾਰਡ ਸਪਲਾਈ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਬਰਾਮਦ ਸਿਮ ਜੇਲ ’ਚ ਬੰਦ ਵਿਕਾਸ ਜੌਲੀ ਪੁੱਤਰ ਸ਼ਿਵ ਕੁਮਾਰ ਵਾਸੀ ਹਾਊਸ ਨੰਬਰ 253, ਗਲੀ ਨੰਬਰ 4 ਗੋਪਾਲ ਨਗਰ ਮਜੀਠਾ ਰੋਡ ਅੰਮ੍ਰਿਤਸਰ, ਸੰਜੀਵ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਜੰਡਿਆਲਾ ਗੁਰੂ ਅੰਮ੍ਰਿਤਸਰ ਅਤੇ ਪੰਜਾਬ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਪਿੰਡ ਬੁਤਾਲਾ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਨੂੰ ਸਪਲਾਈ ਕਰਨੇ ਸੀ ਅਤੇ ਪਹਿਲਾ ਵੀ ਉਹ ਇਨ੍ਹਾਂ ਤਿੰਨਾਂ ਹਵਾਲਾਤੀਆਂ  ਸਮੇਤ ਕੈਦੀਆਂ ਨੂੰ ਵੱਡੀ ਗਿਣਤੀ ’ਚ ਸਿਮ ਕਾਰਡ ਸਪਲਾਈ ਕਰ ਚੁਕੇ ਹਨ।

ਇਹ ਵੀ ਪੜ੍ਹੋ :  ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ

ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਉਕਤ ਮੁਲਜ਼ਮ ਜੇਲ੍ਹ ’ਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਮਹਿੰਗੇ ਮੁੱਲ ’ਤੇ ਸਿਮ ਵੇਚ ਕੇ ਮੋਟੀ ਕਮਾਈ ਕਰਦੇ ਸਨ ਅਤੇ ਜੇਲ੍ਹ ਦਾ ਵਾਰਡਨ ਲਵਪ੍ਰੀਤ ਸਿੰਘ ਉਨ੍ਹਾਂ ਦੀ ਇਸ ਕੰਮ ਲਈ ਮਦਦ ਕਰਦਾ ਸੀ। ਗਿ੍ਰਫ਼ਤਾਰਮੁਲਜ਼ਮ ਸ਼ਿਵਮ ਅਤੇ ਵਿਜੈ ਅਪਰਾਧਿਕ ਕਿਸਮ ਦੇ ਵਿਅਕਤੀ ਹਨ। ਇਸ ਮੌਕੇ ਐੱਸ. ਪੀ. (ਡੀ) ਸਰਬਜੀਤ ਸਿੰਘ ਬਾਹੀਆ, ਡੀ. ਐੱਸ. ਪੀ. ਸਬ-ਡਿਵੀਜ਼ਨ ਸੁਰਿੰਦਰ ਸਿੰਘ ਅਤੇ ਐੱਸ. ਐੱਚ. ਓ. ਕੋਤਵਾਲੀ ਹਰਿੰਦਰ ਸਿੰਘ ਵੀ ਹਾਜ਼ਰ ਸਨ।

ਗਿ੍ਰਫ਼ਤਾਰ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਦਰਜ ਹਨ ਕਈ ਮਾਮਲੇ
ਐੱਸ. ਐੱਸ. ਪੀ. ਨੇ ਕਿਹਾ ਕਿ ਵਿਜੈ ਦੇ ਖਿਲਾਫ ਪਹਿਲਾਂ ਵੀ ਲੁੱਟ, ਚੋਰੀ ਤੇ ਇਰਾਦਾ ਕਤਲ ਵਰਗੇ 5 ਮਾਮਲੇ ਵੱਖ-ਵੱਖ ਥਾਣਿਆਂ ’ਚ ਦਰਜ ਹਨ ਅਤੇ ਉਹ 25 ਮਹੀਨੇ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ’ਚ ਬੰਦ ਰਹਿ ਚੁੱਕਾ ਹੈ। ਉਥੇ ਹੀ ਸ਼ਿਵਮ ਖ਼ਿਲਾਫ਼ ਵੀ ਲੜਾਈ ਝਗੜੇ ਦਾ ਇਕ ਮਾਮਲਾ ਥਾਣਾ ਸਿਟੀ ਕਪੂਰਥਲਾ ’ਚ ਦਰਜ ਹੈ ਅਤੇ ਸ਼ਿਵਮ ਵੀ 1 ਮਹੀਨਾ ਕੇਂਦਰੀ ਜੇਲ ’ਚ ਬੰਦ ਰਹਿ ਚੁਕਾ ਹੈ। ਇਨ੍ਹਾਂ ਦੋਹਾਂ ਮੁਲਜ਼ਮਾਂ ਦੇ ਜੇਲ ਦੇ ਅੰਦਰ ਬੰਦ ਹੋਣ ਦੇ ਦੌਰਾਨ ਅਪਰਾਧਿਕ ਅਨਸਰਾਂ ਨਾਲ ਸੰਪਰਕ ਬਣੇ ਸਨ।

ਇਹ ਵੀ ਪੜ੍ਹੋ :  ਗੋਰਾਇਆ ’ਚ ਵੱਡੀ ਵਾਰਦਾਤ, ਲਿਫ਼ਟ ਦੇਣ ਦੇ ਬਹਾਨੇ 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਪੁਲਸ ਲਵੇਗੀ ਪ੍ਰੋਡਕਸ਼ਨ ਵਾਰੰਟ
ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ’ਚ ਬੰਦ ਤਿੰਨੇ ਹਵਾਲਾਤੀਆਂ ਵਿਕਾਸ ਜੌਲੀ, ਪੰਜਾਬ ਸਿੰਘ ਅਤੇ ਸੰਜੀਵ ਕੁਮਾਰ ਨੂੰ ਜਲਦ ਹੀ ਪ੍ਰੋਡਕਸ਼ਨ ਵਾਰੰਟ ’ਤੇ ਪੁਛਗਿਛ ਲਈ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ। ਜਿਸ ਦੇ ਆਧਾਰ ’ਤੇ ਪੁਲਸ ਆਉਣ ਵਾਲੇ ਦਿਨਾਂ ’ਚ ਕਈ ਹੋਰ ਵੀ ਗਿ੍ਰਫ਼ਤਾਰੀਆਂ ਕਰ ਸਕਦੀ ਹੈ। ਤਿੰਨੋਂ ਮੁਲਜ਼ਮਾਂ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ।
ਇਹ ਵੀ ਪੜ੍ਹੋ :  ਹੁਸ਼ਿਆਰਪੁਰ ਦੇ ਇਕ ਨਾਮੀ ਕਾਲਜ ’ਚ ਬੀ. ਐੱਸ. ਈ. ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

shivani attri

This news is Content Editor shivani attri