ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 6 ਦੀ ਮੌਤ, 60 ਹੋਰ ਨਵੇਂ ਕੇਸਾਂ ਦੀ ਹੋਈ ਪੁਸ਼ਟੀ

09/07/2020 12:32:54 AM

ਫਗਵਾਡ਼ਾ/ਕਪੂਰਥਲਾ,(ਹਰਜੋਤ, ਮਹਾਜਨ)- ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਐਤਵਾਰ ਜ਼ਿਲੇ ’ਚ 6 ਲੋਕਾਂ ਦੀ ਮੌਤ ਹੋ ਗਈ। ਫਗਵਾੜਾ ’ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ’ਚ ਬਤੌਰ ਸਹਾਇਕ ਐੱਸ. ਡੀ. ਓ. ਜਗਜੀਵਨ ਕੁਮਾਰ ਕੈਲੇ (54) ਦੀ ਮੌਤ ਹੋ ਗਈ ਉਕਤ ਅਧਿਕਾਰੀ ਹੁਸ਼ਿਆਰਪੁਰ ਰੋਡ ’ਤੇ ਸੁਵਿਧਾ ਕੇਂਦਰ ’ਚ ਤਾਇਨਾਤ ਸੀ। ਕੈਲੇ ਨੂੰ ਬੁਖ਼ਾਰ ਕਾਰਨ ਜਲੰਧਰ ਦੇ ਇਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਜਿਥੇ ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਫ਼ਰੈੱਡਜ਼ ਕਾਲੋਨੀ ਦੀ ਰਹਿਣ ਵਾਲੀ ਇਕ 27 ਸਾਲਾ ਲਡ਼ਕੀ ਕਿਰਨਪ੍ਰੀਤ ਦੀ ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿਖੇ ਮੌਤ ਹੋ ਗਈ। ਇਸੇ ਤਰ੍ਹਾਂ ਪਿੰਡ ਢੱਕਪੰਡੋਰੀ ਦੀ ਰਹਿਣ ਵਾਲੀ ਮਹਿਲਾ ਚਰਨੀ ਪਤਨੀ ਲੇਟ ਰਾਜੂ ਰਾਮ (80) ਦੀ ਅੰਮ੍ਰਿਤਸਰ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ’ਚ ਮੌਤ ਹੋ ਗਈ। ਇਸ ਦੀ ਪੁਸ਼ਟੀ ਕਰਦਿਆਂ ਪਾਂਸ਼ਟਾ ਦੇ ਐੱਸ. ਐੱਮ. ਓ. ਡਾ. ਕਾਤਾ ਨੇ ਦੱਸਿਆ ਕਿ ਮ੍ਰਿਤਕ ਔਰਤ ਕੁੱਝ ਹੋਰ ਬਿਮਾਰੀਆਂ ਤੋਂ ਵੀ ਪੀਡ਼੍ਹਤ ਸੀ ਪਰ ਉਨ੍ਹਾਂ ਦਾ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮਰਨ ਵਾਲਿਆਂ ’ਚ 3 ਕਪੂਰਥਲਾ ਨਾਲ ਸਬੰਧਤ ਹਨ, ਜਿਨ੍ਹਾਂ ’ਚ 54 ਸਾਲਾ ਪੁਰਸ਼ ਅਜੀਤ ਨਗਰ, 83 ਸਾਲਾ ਮਹਿਲਾ ਤੇ 70 ਸਾਲਾ ਪੁਰਸ਼ ਵਾਸੀ ਬਾਬਾ ਦੀਪ ਸਿੰਘ ਨਗਰ ਕਪੂਰਥਲਾ, ਜੋ ਕਿ ਬੀਤੇ ਦਿਨੀ ਪਾਜ਼ੇਟਿਵ ਪਾਏ ਗਏ ਸਨ, ਵੱਖ-ਵੱਖ ਹਸਪਤਾਲਾਂ ’ਚ ਇਲਾਜ ਕਰਵਾ ਰਹੇ ਸਨ ਪਰ ਹਾਲਤ ਗੰਭੀਰ ਹੋਣ ਦੇ ਕਾਰਣ ਉਨ੍ਹਾਂ ਦੀ ਮੌਤ ਹੋ ਗਈ।

ਦਸਣਯੋਗ ਹੈ ਕਿ ਐਤਵਾਰ ਜ਼ਿਲ੍ਹੇ ’ਚ 60 ਪਾਜ਼ੇਟਿਲ ਕੇਸ ਸਾਹਮਣੇ ਆਏ ਹਨ। ਹੁਣ ਤੱਕ ਕੋਰੋਨਾ ਸੰਕਰਮਣ 73 ਲੋਕਾਂ ਨੂੰ ਨਿਗਲ ਚੁੱਕਾ ਹੈ। ਉੱਥੇ ਹੀ ਸਤੰਬਰ ਮਹੀਨੇ ਦੇ ਸ਼ੁਰੂਆਤ ਦੇ ਬਾਅਦ ਇਨ੍ਹਾਂ 6 ਦਿਨਾਂ ’ਚ ਕਰੀਬ 25 ਲੋਕ ਕੋਰੋਨਾ ਦੇ ਕਾਰਨ ਜਾਨ ਗੁਆ ਚੁੱਕੇ ਹਨ। ਜਿਸ ਤੋਂ ਸਾਫ ਜਾਹਿਰ ਹੈ ਕਿ ਹੁਣ ਜਿਥੇ ਕੋਰੋਨਾ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ, ਉੱਥੇ ਤੇਜ਼ੀ ਨਾਲ ਮ੍ਰਿਤਕਾਂ ਦਾ ਅੰਕਡ਼ਾ ਵੀ ਵੱਧਣ ਲੱਗਾ ਹੈ, ਜੋ ਡਰਾਉਣ ਵਾਲਾ ਹੈ। ਇਸ ਤੋਂ ਇਲਾਵਾ ਐਤਵਾਰ ਨੂੰ ਜ਼ਿਲੇ ’ਚ 60 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਮਰੀਜ਼ਾਂ ’ਚੋਂ 57 ਲੋਕਾਂ ਦੇ ਠੀਕ ਹੋਣ ਕਾਰਣ ਉਨ੍ਹਾਂ ਘਰਾਂ ’ਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚੋਂ ਕਪੂਰਥਲਾ ਤੋਂ 37, ਆਰ. ਸੀ. ਐੱਫ. ਤੋਂ 7, ਟਿੱਬਾ ਤੋਂ 4, ਕਾਲਾ ਸੰਘਿਆਂ ਤੋਂ 2 ਤੇ ਫੱਤੂਢੀਂਗਾ ਨਾਲ ਸਬੰਧਤ 1 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ।

ਫਗਵਾੜਾ ’ਚ 13 ਨਵੇਂ ਮਾਮਲੇ

ਫਗਵਾਡ਼ਾ ਬਲਾਕ ’ਚ ਅੱਜ ਕੋਰੋਨਾ ਦੇ ਅੱਜ 13 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਮ. ਓ. ਸਿਵਲ ਹਸਪਤਾਲ ਫਗਵਾਡ਼ਾ ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਸਿਵਲ ਹਸਪਤਾਲ ’ਚ ਕੋਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਪਾਂਸ਼ਟਾ ਦੇ ਐੱਸ. ਐੱਮ. ਓ. ਡਾ. ਕਾਤਾ ਦੇ ਅਨੁਸਾਰ ਅੱਜ 5 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਡਾ. ਕਮਲ ਨੇ ਦੱਸਿਆ ਕਿ ਵਿਭਾਗ ਵੱਲੋਂ ਅੱਜ 25 ਨਵੇਂ ਸੈਂਪਲ ਲਏ ਗਏ ਹਨ, ਜਦਕਿ 36 ਕੇਸਾਂ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ।

ਪਾਜ਼ੇਟਿਵ ਮਰੀਜ਼ਾਂ ਦੀ ਸੂਚੀ

-57 ਸਾਲਾ ਪੁਰਸ਼ ਆਰ. ਸੀ. ਐੱਫ.।

-27 ਸਾਲਾ ਪੁਰਸ਼ ਬੀ. ਜੀ. ਐੱਸ. ਨਗਰ।

-20 ਸਾਲਾ ਪੁਰਸ਼ ਬੀ. ਡੀ. ਐੱਸ. ਨਗਰ।

-25 ਸਾਲਾ ਪੁਰਸ਼ ਟ੍ਰੇਨਿੰਗ ਕੈਂਪ ਆਰ. ਪੀ. ਐੱਫ.।

-59 ਸਾਲਾ ਪੁਰਸ਼ ਆਰ. ਸੀ. ਐੱਫ.।

-70 ਸਾਲਾ ਪੁਰਸ਼ ਆਰ. ਸੀ. ਐੱਫ.

-56 ਸਾਲਾ ਪੁਰਸ਼ ਆਰ. ਸੀ. ਐੱਫ.।

-45 ਸਾਲਾ ਪੁਰਸ਼ ਸਤਨਾਮਪੁਰਾ।

-27 ਸਾਲਾ ਨੌਜਵਾਨ ਸੰਨੀ ਸਾਈਡ ਮਾਲ ਰੋਡ।

-26 ਸਾਲਾ ਲਡ਼ਕੀ ਡਿਫੈਂਸ ਕਾਲੋਨੀ।

-67 ਸਾਲਾ ਪੁਰਸ਼ ਗੋਲਡਨ ਐਵੀਨਿਊ।

-75 ਸਾਲਾ ਔਰਤ ਅਸ਼ੋਕ ਵਿਹਾਰ।

-15 ਸਾਲਾ ਲਡ਼ਕੀ ਅਸ਼ੋਕ ਵਿਹਾਰ।

-45 ਸਾਲਾ ਔਰਤ ਅਸ਼ੋਕ ਵਿਹਾਰ।

-23 ਸਾਲਾ ਔਰਤ ਅਸ਼ੋਕ ਵਿਹਾਰ।

-18 ਸਾਲਾ ਨੌਜਵਾਨ ਅਸ਼ੋਕ ਵਿਹਾਰ।

-17 ਸਾਲਾ ਨੌਜਵਾਨ ਅਸ਼ੋਕ ਵਿਹਾਰ।

-51 ਸਾਲਾ ਪੁਰਸ਼ ਸਰਕੁਲਰ ਰੋਡ।

-56 ਸਾਲਾ ਪੁਰਸ਼ ਨਿਊ ਗੁਰੂ ਨਾਨਕ ਨਗਰ।

-45 ਸਾਲਾ ਔਰਤ ਕਾਲਾ ਸੰਘਿਆਂ

-55 ਸਾਲਾ ਪੁਰਸ਼ ਕਾਲਾ ਸੰਘਿਆਂ

-44 ਸਾਲਾ ਪੁਰਸ਼ ਬਿਧੀਪੁਰ

-57 ਸਾਲਾ ਪੁਰਸ਼ ਮੰਡੀ ਖਾਸੂ

-50 ਸਾਲਾ ਪੁਰਸ਼ ਬੀ. ਡੀ. ਪੀ. ਓ. ਦਫਤਰ ਸੁਲਤਾਨਪੁਰ।

-49 ਸਾਲਾ ਪੁਰਸ਼ ਬੀ. ਡੀ. ਪੀ. ਓ. ਦਫਤਰ ਸੁਲਤਾਨਪੁਰ ਲੋਧੀ।

-43 ਸਾਲਾ ਪੁਰਸ਼ ਪਿੰਡ ਪੱਡਾ ਬੇਟ।

-44 ਸਾਲਾ ਪੁਰਸ਼ ਅੰਮ੍ਰਿਤ ਬਾਜ਼ਾਰ।

-36 ਸਾਲਾ ਪੁਰਸ਼ ਅੰਮ੍ਰਿਤ ਬਾਜ਼ਾਰ

-31 ਸਾਲਾ ਔਰਤ ਅੰਮ੍ਰਿਤ ਬਾਜ਼ਾਰ।

-17 ਸਾਲਾ ਲਡ਼ਕੀ ਮੁਹੱਲਾ ਜੱਟਪੁਰਾ।

-42 ਸਾਲਾ ਪੁਰਸ਼ ਸੰਤਪੁਰਾ।

-16 ਸਾਲਾ ਲਡ਼ਕਾ ਮੁਹੱਲਾ ਸੰਤਪੁਰਾ।

-56 ਸਾਲਾ ਪੁਰਸ਼ ਮੇਜਰਵਾਲ।

-54 ਸਾਲਾ ਔਰਤ ਪਿੰਡ ਮੇਜਰਵਾਲ।

-27 ਸਾਲਾ ਔਰਤ ਮੇਜਰਵਾਲ।

-1 ਸਾਲਾ ਬੱਚੀ ਪਿੰਡ ਮੇਜਰਵਾਲ।

-50 ਸਾਲਾ ਔਰਤ ਜਾਤੀਕੇ।

-75 ਸਾਲਾ ਪੁਰਸ਼ ਪਿੰਡ ਜਾਤੀਕੇ।

-70 ਸਾਲਾ ਪੁਰਸ਼ ਕਾਲਾ ਸੰਘਿਆਂ।

-34 ਸਾਲਾ ਪੁਰਸ਼ ਮੁਹੱਲਾ ਅਰਫਾਂਵਾਲਾ।

-36 ਸਾਲਾ ਪੁਰਸ਼ ਪਿੰਡ ਦੰਦੂਪੁਰ।

-22 ਸਾਲਾ ਔਰਤ ਪਿੰਡ ਦੰਦੂਪੁਰ।

-45 ਸਾਲਾ ਔਰਤ ਕਾਂਗਰਾ।

-21 ਸਾਲਾ ਲਡ਼ਕੀ ਹਰਨਾਮ ਨਗਰ।

-31 ਸਾਲਾ ਪੁਰਸ਼ ਪੁੱਡਾ ਕਾਲੋਨੀ।

-29 ਸਾਲਾ ਪੁਰਸ਼ ਪੁੱਡਾ ਕਾਲੋਨੀ।

-64 ਸਾਲਾ ਪੁਰਸ਼ ਮੁਹੱਬਤ ਨਗਰ।

-59 ਸਾਲਾ ਔਰਤ ਗੋਲਡਨ ਐਵੀਨਿਊ।

-72 ਸਾਲਾ ਪੁਰਸ਼ ਪੰਜਾਬੀ ਬਾਗ।

-39 ਸਾਲਾ ਪੁਰਸ਼ ਗ੍ਰੀਨ ਐਵੀਨਿਊ।

-62 ਸਾਲਾ ਔਰਤ ਸ਼ੇਖੂਪੁਰ।

6 ਲੋਕਾਂ ਦੀ ਮੌਤ ਦੇ ਬਾਅਦ ਅੰਕਡ਼ਾ ਪੁੱਜਾ 73 ਤੱਕ

ਕੋਰੋਨਾ ਕਾਰਣ 6 ਲੋਕਾਂ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦਾ ਅੰਕਡ਼ਾ 73 ਤੱਕ ਪਹੁੰਚ ਗਿਆ ਹੈ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਐਤਵਾਰ ਨੂੰ ਜਿਥੇ 60 ਨਵੇਂ ਕੋਰੋਨਾ ਦੇ ਮਰੀਜ਼ ਪਾਏ ਗਏ ਹਨ, ਉੱਥੇ ਪਹਿਲਾਂ ਤੋਂ ਇਲਾਜ ਕਰਵਾ ਰਹੇ 57 ਮਰੀਜ਼ਾਂ ਦੇ ਠੀਕ ਹੋਣ ਦੇ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਜਿਸਦੇ ਬਾਅਦ ਐਕਟਿਵ ਮਰੀਜ਼ਾਂ ਦੀ ਗਿਣਤੀ 423 ਰਹਿ ਗਈ ਹੈ, ਉੱਥੇ ਹੀ ਠੀਕ ਹੋਏ ਮਰੀਜ਼ਾਂ ਦੀ ਗਿਣਤੀ 1066 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਹੁਣ ਤੱਕ ਕੋਰੋਨਾ ਕਾਰਨ 1661 ਲੋਕ ਸੰਕਰਮਿਤ ਹੋ ਚੁੱਕੇ ਹਨ।

Bharat Thapa

This news is Content Editor Bharat Thapa