ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਦੇ 25 ਮਰੀਜ਼ ਠੀਕ ਹੋ ਕੇ ਪਰਤੇ ਘਰ, 18 ਪਾਜ਼ੇਟਿਵ

12/10/2020 2:57:44 AM

ਕਪੂਰਥਲਾ, (ਮਹਾਜਨ)- ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜੇਕਰ ਅਜੇ ਵੀ ਲੋਕਾਂ ਨੇ ਧਿਆਨ ਨਾ ਦਿੱਤਾ ਤਾਂ ਇਹ ਮਹਾਮਾਰੀ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਬੁੱਧਵਾਰ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਕੋਰੋਨਾ ਰਿਪੋਰਟ ਦੇ ਆਧਾਰ ’ਤੇ ਜ਼ਿਲ੍ਹੇ ’ਚ 18 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ’ਚੋਂ 8 ਮਰੀਜ਼ ਕਪੂਰਥਲਾ ਸਬ-ਡਵੀਜ਼ਨ, 4 ਭੁਲੱਥ ਸਬ-ਡਵੀਜ਼ਨ ਤੇ 1 ਫਗਵਾਡ਼ਾ ਸਬ-ਡਵੀਜ਼ਨ ਨਾਲ ਸਬੰਧਤ ਹੈ, ਜਦਕਿ 1 ਜਲੰਧਰ, 1 ਹੁਸ਼ਿਆਰਪੁਰ ਤੇ 3 ਹੋਰ ਆਸ-ਪਾਸ ਦੇ ਖੇਤਰਾਂ ਨਾਲ ਸਬੰਧਤ ਹਨ। ਉਧਰ, ਸਿਹਤ ਵਿਭਾਗ ਦੀਆਂ ਟੀਮਾਂ ਦੀ ਨਿਗਰਾਨੀ ਹੇਠ ਇਲਾਜ ਕਰਵਾ ਰਹੇ 25 ਮਰੀਜ਼ਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ।

1422 ਲੋਕਾਂ ਦੇ ਲਏ ਸੈਂਪਲ : ਸਿਵਲ ਸਰਜਨ

ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਜ਼ਿਲ੍ਹੇ ’ਚ ਕੁੱਲ 1422 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ, ਜਿਨ੍ਹਾਂ ’ਚੋਂ ਕਪੂਰਥਲਾ ਤੋਂ 249, ਫਗਵਾਡ਼ਾ ਤੋਂ 266, ਭੁਲੱਥ ਤੋਂ 60, ਸੁਲਤਾਨਪੁਰ ਲੋਧੀ ਤੋਂ 68, ਬੇਗੋਵਾਲ ਤੋਂ 111, ਢਿੱਲਵਾਂ ਤੋਂ 150, ਕਾਲਾ ਸੰਘਿਆਂ ਤੋਂ 101, ਫੱਤੂਢੀਂਗਾ ਤੋਂ 106, ਪਾਂਛਟਾ ਤੋਂ 205 ਤੇ ਟਿੱਬਾ ਤੋਂ 106 ਲੋਕਾਂ ਦੇ ਸੈਂਪਲ ਲਏ ਗਏ।

ਕੋਰੋਨਾ ਅਪਡੇਟ

ਕੁੱਲ ਮਾਮਲੇ4516

ਠੀਕ ਹੋਏ4223

ਸਰਗਰਮ 107

ਕੁੱਲ ਮੌਤਾਂ186

Bharat Thapa

This news is Content Editor Bharat Thapa