ਸਲੋਗਨ ਰਾਈਟਿੰਗ ਤੇ ਕੈਲੀਗ੍ਰਾਫੀ ਕੰਪੀਟੀਸ਼ਨ ਕਰਵਾਏ

04/21/2019 4:50:50 AM

ਕਪੂਰਥਲਾ (ਧੀਰ/ਜੋਸ਼ੀ)-ਅਕਾਲ ਅਕੈਡਮੀ ਇੰਟਰਨੈਸ਼ਨਲ ’ਚ ਸਲੋਗਨ ਰਾਈਟਿੰਗ ਤੇ ਕੈਲੀਗ੍ਰਾਫੀ ਕੰਪੀਟੀਸ਼ਨ ਕਰਵਾਏ ਗਏ। ਜਿਸ ’ਚ ਬੱਚਿਆਂ ਨੇ ਵੱਖ-ਵੱਖ ਸਮਾਜਿਕ ਸਮੱਸਿਆਵਾਂ ਨੂੰ ਸਲੋਗਨ ਲਿਖ ਕੇ ਪੇਸ਼ ਕੀਤਾ ਤੇ ਇਨ੍ਹਾਂ ਬੁਰਾਈਆਂ ਨੂੰ ਦੂਰ ਕਰਨ ਲਈ ਪ੍ਰੇਰਨਾ ਦਿੱਤੀ। ਇਸ ’ਚ ਛੇਵੀਂ ਤੋਂ ਲੈ ਕੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਵਾਤਾਵਰਣ ਦੀ ਸੰਭਾਲ ਸਬੰਧੀ ਵੀ ਸਲੋਗਨ ਲਿਖੇ। ਇਸ ਮੌਕੇ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੇ ਕੈਲੀਗ੍ਰਾਫੀ ਕੰਪੀਟੀਸ਼ਨ ’ਚ ਭਾਗ ਲਿਆ। ਜਿਸ ’ਚ ਉਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਦੇ ਸੁਲੇਖ ਲਿਖੇ। ਇਸ ਮੌਕੇ ਇਨ੍ਹਾਂ ਮੁਕਾਬਲਿਆਂ ’ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਪ੍ਰਿੰ. ਗਗਨਦੀਪ ਕੌਰ ਜੱਜ ਵਲੋਂ ਇਨਾਮ ਦਿੱਤੇ ਗਏ ਤੇ ਉਨ੍ਹਾਂ ਵਿਦਿਆਰਥੀਆਂ ਦੇ ਇਸ ਮੁਕਾਬਲੇ ’ਚ ਵਧ ਚਡ਼੍ਹ ਕੇ ਹਿੱਸਾ ਲੈਣ ਦੇ ਜਜਬੇ ਦੀ ਸ਼ਲਾਘਾ ਕੀਤੀ ਤੇ ਭਵਿੱਖ ’ਚ ਵੀ ਇਨ੍ਹਾਂ ਮੁਕਾਬਲਿਆਂ ’ਚ ਵੱਧ-ਚਡ਼੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਕੋਆਰਡੀਨੇਟਰ ਨਵਨੀਤ ਕੌਰ, ਵਿਸ਼ਾਲ ਕੁਮਾਰ, ਅਨੂ ਸ਼ਰਮਾ, ਹਰਪ੍ਰੀਤ ਕੌਰ ਤੇ ਐਕਟੀਵਿਟੀ ਇੰਚਾਰਜ ਹਿਨਾ, ਬਲਜਿੰਦਰ, ਮਨਪ੍ਰੀਤ ਕੌਰ, ਰੁਕਮਣੀ ਆਦਿ ਹਾਜ਼ਰ ਸਨ।

Related News