ਲਾਰਡ ਕ੍ਰਿਸ਼ਨਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

04/10/2019 4:45:01 AM

ਕਪੂਰਥਲਾ (ਧੀਰ/ਜੋਸ਼ੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਬੀ. ਐਡ. ਦੇ ਨਤੀਜੇ ’ਚ ਸਥਾਨਕ ਲਾਰਡ ਕ੍ਰਿਸ਼ਨਾ ਕਾਲਜ ਆਫ ਐਜੂਕੇਸ਼ਨ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰੂਬੀ ਭਗਤ ਨੇ ਦੱਸਿਆ ਕਿ ਕਾਲਜ ਦਾ ਨਤੀਜਾ 100 ਫੀਸਦੀ ਰਿਹਾ, ਜਦਕਿ ਹੋਣਹਾਰ ਵਿਦਿਆਰਥਣਾਂ ਨੀਤੀਕਾ ਜੈਨ, ਆਂਚਲ, ਅਤੇ ਸੁਰਭੀ ਨੇ 83 ਫੀਸਦੀ ਅੰਕ ਲੈ ਕੇ ਕਾਲਜ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਐੱਮ. ਡੀ. ਕਰਨ ਧੀਰ ਅਤੇ ਪ੍ਰਿੰਸੀਪਲ ਰੂਬੀ ਭਗਤ ਨੇ ਹੋਣਹਾਰ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ।

Related News