ਵਿਦਿਆਰਥੀਆਂ ਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦੈ : ਪ੍ਰਿੰ. ਰੂਬੀ ਭਗਤ

04/05/2019 4:30:08 AM

ਕਪੂਰਥਲਾ (ਧੀਰ)-ਲਾਰਡ ਕ੍ਰਿਸ਼ਨਾ ਕਾਲਜ ਆਫ ਐਜੂਕੇਸ਼ਨ ’ਚ ਬੀ. ਐੱਡ. ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਰੂਬੀ ਭਗਤ ਨੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਤੇ ਕਿਹਾ ਕਿ ਅਧਿਆਪਕ ਇਕ ਮਾਲੀ ਵਾਂਗ ਹੁੰਦਾ ਹੈ, ਜੋ ਵਿਦਿਆਰਥੀ ਰੂਪੀ ਫੁੱਲਾਂ ਨੂੰ ਸਿੱਖਿਆ ਤੇ ਸੰਸਕਾਰ ਦੇ ਕੇ ਤਿਆਰ ਕਰਦਾ ਹੈ ਤਾਂ ਕਿ ਇਹ ਬੱਚੇ ਭਵਿੱਖ ’ਚ ਸਮਾਜ ਨੂੰ ਆਪਣੇ ਚੰਗੇ ਕਾਰਜਾਂ ਦੀ ਖੁਸ਼ਬੂ ਨਾਲ ਮਹਿਕਾ ਸਕਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਡਿਆ ਦਾ ਸਤਿਕਾਰ ਕਰਨ ਚਾਹੀਦਾ ਹੈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮਾਡਲਿੰਗ ਦੇ ਮੁਕਾਬਲੇ ’ਚ ਹਿੱਸਾ ਲੈਂਦਿਆਂ ਸੁਮਨਪ੍ਰੀਤ ਕੌਰ ਨੇ ਮਿਸ ਫੇਅਰਵੈੱਲ ਦੇ ਖਿਤਾਬ ਤੇ ਕਬਜ਼ਾ ਕੀਤਾ ਜਦਕਿ ਬਲਜੀਤ ਸਿੰਘ ਨੂੰ ਮਿਸਟਰ ਫੇਅਰਵੈਲ ਐਲਾਨਿਆ ਗਿਆ। ਨੀਤਿਕਾ ਮਿਸ ਬਿਊਟੀਫੁੱਲ ਤੇ ਆਂਚਲ ਮਿਸ ਚਾਰਮਿੰਗ ਦਾ ਖਿਤਾਬ ਹਾਸਲ ਕਰਨ ’ਚ ਸਫਲ ਰਹੀ। ਜੇਤੂ ਵਿਦਿਆਰਥੀ ਨੂੰ ਪ੍ਰਿੰਸੀਪਲ ਰੂਬੀ ਭਗਤ ਵੱਲੋਂ ਸਨਮਾਨਤ ਕੀਤਾ ਗਿਆ। ਮੰਚ ਦਾ ਸੰਚਾਲਨ ਮੈਡਮ ਅੰਜਲੀ ਸ਼ਰਮਾ ਨੇ ਬਾਖੂਬੀ ਨਿਭਾਇਆ। ਇਸ ਮੌਕੇ ਪੁੱਜੇ ਵਿਸ਼ੇਸ਼ ਰੂਪ ’ਚ ਮੈਨੇਜਿੰਗ ਪ੍ਰਬੰਧਕ ਕਮੇਟੀ ਦੇ ਐੱਮ. ਡੀ. ਕਰਨ ਧੀਰ ਨੇ ਵਿਦਿਆਰਥੀ ਨੂੰ ਕਮੇਟੀ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਜੀਵਨ ’ਚ ਹੋਰ ਉਚਾਈਆਂ ’ਤੇ ਪਹੁੰਚਣ ਲਈ ਪ੍ਰੇਰਿਆ। ਇਸ ਸਮੇਂ ਪ੍ਰੋ. ਸੁੰਮੀ ਧੀਰ, ਕੁਲਦੀਪ ਕੌਰ, ਰਮਾ, ਸਚਿਨ, ਰਾਜੀਵ ਆਦਿ ਸਟਾਫ ਮੈਂਬਰ ਹਾਜ਼ਰ ਸਨ।

Related News