ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਵਾਧਾ

03/24/2019 4:18:27 AM

ਕਪੂਰਥਲਾ (ਗੌਰਵ)-ਸ਼੍ਰੀ ਸੈਨਾ ਸੰਗਠਨ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਤੇ ਸ਼ਹੀਦ ਰਾਜਗੁਰੂ ਦੇ ਸ਼ਹੀਦੀ ਦਿਵਸ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਸੰਗਠਨ ਦੇ ਪੰਜਾਬ ਪ੍ਰਧਾਨ ਰਾਕੇਸ਼ ਕੁਮਾਰ ਭਾਰਗਵ ਨੇ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦ ਹਿੰਦੁਸਤਾਨ ’ਚ ਸੁਖ ਦਾ ਸਾਹ ਲੈ ਰਹੇ ਹਾਂ। ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਦੀ ਬਦੌਲਤ ਹੀ ਦੇਸ਼ ਆਜ਼ਾਦ ਹੋਇਆ ਹੈ ਤੇ ਇਹ ਆਜ਼ਾਦੀ ਹਾਸਲ ਕਰਨ ਲਈ ਦੇਸ਼ ਦੇ ਕਰੀਬ 6 ਲੱਖ 32 ਹਜ਼ਾਰ ਕ੍ਰਾਂਤੀਕਾਰੀਆਂ ਨੇ ਆਪਣੀ ਸ਼ਹੀਦੀ ਦਿੱਤੀ। ਇੰਨੀਆਂ ਕੁਰਬਾਨੀਆਂ ਤੋਂ ਬਾਅਦ ਅਸੀਂ ਆਜ਼ਾਦੀ ਨਾਲ ਆਪਣੇ ਜੀਵਨ ਨੂੰ ਜੀਅ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਹਰ ਸਾਲ ਸ਼ਹੀਦਾਂ ਦੀ ਸ਼ਹਾਦਤ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਤੇ ਆਪਣੇ-ਆਪਣੇ ਘਰਾਂ ਨੂੰ ਮੁਡ਼ ਜਾਂਦੇ ਹਾਂ ਅਤੇ ਫਿਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮਕਾਜ ’ਚ ਲੱਗ ਜਾਂਦੇ ਹਾਂ ਪਰ ਇਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਨਹੀਂ ਹੈ। ਜੇਕਰ ਅਸੀਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣੀ ਹੈ ਤਾਂ ਸਾਨੂੰ ਉਨ੍ਹਾਂ ਵਲੋਂ ਦਿੱਤੇ ਗਏ ਵਿਚਾਰਾਂ ਤੇ ਉਨ੍ਹਾਂ ਸੋਚ ਨੂੰ ਅਪਣਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸ਼ਹੀਦਾਂ ਵਲੋਂ ਦਿੱਤੀਆਂ ਗਈਆਂ ਸਿੱਖਿਆਵਾਂ ’ਤੇ ਚੱਲਣਾ ਚਾਹੀਦਾ ਹੈ। ਦੇਸ਼ ਤੇ ਰਾਸ਼ਟਰ ਲਈ ਤਿਆਗ ਦੀ ਭਾਵਨਾ ਰੱਖਣੀ ਹੋਵੇਗੀ। ਦੇਸ਼ ਦੀ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਹੀ ਹਰ ਨਾਗਰਿਕ ਦਾ ਫਰਜ਼ ਹੋਣਾ ਚਾਹੀਦਾ ਹੈ। ਅੱਜ ਅਸੀਂ ਅੰਗਰੇਜ਼ੀ ਸ਼ਾਸਨ ਤੋਂ ਮੁਕਤ ਹਾਂ ਪਰ ਸਾਡੇ ਦੇਸ਼ ’ਚ ਅਜਿਹੇ ਕਾਲੇ ਅੰਗਰੇਜ਼ ਹਨ, ਜੋ ਦੇਸ਼ ’ਚ ਭ੍ਰਿਸ਼ਟਾਚਾਰ, ਨਸ਼ਾ, ਰਿਸ਼ਵਤ ਦਾ ਖੁੱਲ੍ਹਾ ਤਾਂਡਵ ਮਚਾ ਰਹੇ ਹਨ। ਅਜਿਹੇ ਲੋਕਾਂ ਨੂੰ ਫਡ਼ ਕੇ ਸਲਾਖਾਂ ਪਿੱਛੇ ਭੇਜਣ ਨਾਲ ਹੀ ਸਾਡਾ ਦੇਸ਼ ਸਾਫ ਸੁਥਰਾ ਹੋਵੇਗਾ। ਇਸ ਮੌਕੇ ਸੰਗਠਨ ਦੇ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਪ੍ਰਤਿਮਾ ’ਤੇ ਫੁੱਲਮਾਲਾਵਾਂ ਅਰਪਿਤ ਕੀਤੀਆਂ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪ੍ਰਧਾਨ ਰਾਕੇਸ਼ ਕੁਮਾਰ ਭਾਰਗਵ, ਸੰਗਠਨ ਸਕੱਤਰ ਗੌਰਵ ਸ਼ਰਮਾ, ਸੰਗਠਨ ਸ਼ਹਿਰੀ ਪ੍ਰਧਾਨ ਦਿਨੇਸ਼ ਭਾਰਗਵ, ਸ਼ਹਿਰੀ ਸਕੱਤਰ ਕਰਨ ਸ਼ਰਮਾ, ਅਜੈ ਕੁਮਾਰ, ਪੰਡਿਤ ਜੇ. ਪੀ. ਸ਼ਰਮਾ, ਵਿਨੋਦ ਕੁਮਾਰ, ਰਾਹੁਲ ਕੁਮਾਰ, ਸ਼੍ਰੀਕਾਂਤ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ।

Related News