ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ

02/18/2019 4:36:10 AM

ਕਪੂਰਥਲਾ (ਜੋਸ਼ੀ)-ਅੱਜ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ’ਚ ਸਰਬਸੰਮਤੀ ਨਾਲ ਮਤੇ ਪਾਸ ਕਰਦੇ ਹੋਏ 1 ਮਾਰਚ ਨੂੰ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦੇ ਦਫਤਰ ’ਚ ਜੇਲ ਭਰੋ ਮਾਰਚ ’ਚ ਪਰਿਵਾਰ ਸਮੇਤ ਪਹੁੰਚਣ ਲਈ ਕਿਹਾ। ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਗੁਰਲਾਲ ਸਿੰਘ ਪੰਡੋਰੀ, ਰਾਮ ਸਿੰਘ ਤੇ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਤੇ ਮਿਲਖਾ ਸਿੰਘ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁਕਰ ਰਹੀ ਹੈ, ਨਾ ਹੀ ਕਿਸੇ ਮਜ਼ਦੂਰ ਨੂੰ 5 ਮਰਲੇ ਦਾ, ਨਾ ਕਿਸੇ ਨੂੰ ਪੈਨਸ਼ਨ, ਨਾ ਕਰਜ਼ਾ ਮੁਆਫ, ਨਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਹੈ। ਉਨ੍ਹਾਂ ਕਿਹਾ ਪੰਜਾਬ ’ਚ ਬਿਜਲੀ ਸਾਰਿਆਂ ਤੋਂ ਵੱਧ ਮਹਿੰਗੀ ਹੈ ਤੇ ਇਕ ਰੁਪਏ ਯੂਨਿਟ ਦਿੱਤੀ ਜਾਵੇ। ਪਡ਼੍ਹੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ। ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਚੀਨੀ ਮਿਲ ਗੁਰਦਾਸਪੁਰ ’ਚ ਸ਼ਾਂਤੀਪੂਰਵਕ ਧਰਨਾ ਦੇ ਰਹੇ ਕਿਸਾਨਾਂ ’ਤੇ ਕੀਤੀ ਗਈ ਗੁੰਡਾਗਰਦੀ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਕਤ ਗੁੰਡਾਗਰਦੀ ਕਰਨ ਵਾਲਿਆਂ ਨੂੰ ਕਾਬੂ ਨਹੀਂ ਕੀਤਾ ਗਿਆ ਤਾਂ ਆਉਣ ਵਾਲੀਆਂ ਚੋਣਾਂ ’ਚ ਨਤੀਜੇ ਭੁਗਤਨ ਲਈ ਸਰਕਾਰ ਤਿਆਰ ਰਹੇ। ਇਸ ਮੌਕੇ ਜਥੇ. ਪਰਮਜੀਤ ਸਿੰਘ ਖਾਲਸਾ, ਗੁਰਲਾਲ ਸਿੰਘ, ਪੰਡੋਰੀ ਰਾਮ ਸਿੰਘ, ਮਿਲਖਾ ਸਿੰਘ, ਸੁਖਚੈਨ ਸਿੰਘ, ਬਲਜਿੰਦਰ ਸਿੰਘ, ਵਿੱਕੀ ਜੈਨਪੁਰ, ਭਜਨ ਸਿੰਘ, ਪਰਮਿੰਦਰ ਖਿਜਰਪੁਰ, ਹਾਕਮ ਸਿੰਘ, ਸਰਵਨ ਸਿੰਘ ਆਦਿ ਹਾਜ਼ਰ ਸਨ।