ਕੈਂਡਲ ਮਾਰਚਵਾਧਾ

02/18/2019 4:35:39 AM

ਕਪੂਰਥਲਾ (ਗੌਰਵ)-ਪੁਲਵਾਮਾ ਵਿਖੇ ਹੋਈ ਅੱਤਵਾਦੀ ਘਟਨਾ ਨਾਲ ਸ਼ਹੀਦ ਹੋਏ 44 ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਯੂਥ ਕਾਂਗਰਸੀ ਆਗੂ ਅਵੀ ਰਾਜਪੂਤ ਦੀ ਅਗਵਾਈ ਹੇਠ ਸੈਂਕਡ਼ੇ ਯੂਥ ਆਗੂਆਂ ਨੇ ਵੱਖ-ਵੱਖ ਬਾਜ਼ਾਰਾਂ ਤੋਂ ਕੈਂਡਲ ਮਾਰਚ ਕੱਢਦੇ ਹੋਏ ਸ਼ਹੀਦ ਭਗਤ ਸਿੰਘ ਚੌਕ ਵਿਖੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸੰਬੋਧਨ ਕਰਦਿਆਂ ਅਵੀ ਰਾਜਪੂਤ ਨੇ ਕਿਹਾ ਕਿ ਸਾਨੂੰ ਪਾਕਿਸਤਾਨ ਦਾ ਹਰ ਪੱਖੋਂ ਬਾਈਕਾਟ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਪਾਕਿਸਤਾਨ ਨਾਲ ਵਪਾਰਕ, ਖੇਡ ਤੇ ਹੋਰ ਤਰ੍ਹਾਂ ਦੇ ਸਬੰਧ ਖਤਮ ਕਰਦੇ ਹੋਏ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ। ਪਾਕਿਸਤਾਨ ਇਕ ਟੈਰੇਰਿਸਟ ਘੋਸ਼ਿਤ ਦੇਸ਼ ਹੈ, ਇਸ ਲਈ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਰੱਖਣਾ ਸਮੂਹ ਮਾਨਵਤਾ ਨਾਲ ਧੋਖਾ ਹੈ। ਇਸਦਾ ਬਾਈਕਾਟ ਕਰਕੇ ਹੀ ਇਸਨੂੰ ਸਾਰੀ ਦੁਨੀਆ ’ਚ ਅਲੱਗ ਥਲੱਗ ਕਰਨਾ ਚਾਹੀਦਾ ਹੈ ਤੇ ਦੇਸ਼ ਦੀ ਕੇਂਦਰ ਸਰਕਾਰ ਨੂੰ ਇਸਦੇ ਖਿਲਾਫ ਗੰਭੀਰ ਹੁੰਦੇ ਹੋਏ ਜਲਦ ਹੀ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਇਸ ਸਮੇਂ ਸ਼ਹੀਦ ਹੋਏ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਮੌਨ ਰੱਖਿਆ ਗਿਆ। ਇਸ ਮੌਕੇ ਸੰਨੀ ਅਨੇਜਾ, ਹਰਮਨ ਸੇਖਡ਼ੀ, ਜੱਸਾ ਲਹੌਰੀਆ, ਰਮਨ ਅਰੋਡ਼ਾ, ਅਨਿਲ ਕੁਮਾਰ ਮੈਨੇਜਰ, ਭੁਪਿੰਦਰ, ਅਸ਼ੋਕ ਕੁਮਾਰ, ਕਾਲਾ, ਜੋਧਾ, ਜਿੰਦਾ ਕੋਲੀਆਂਵਾਲ, ਗੋਪੀ ਕਾਲੀਆ, ਸਾਹਿਲ, ਮਿੰਟੂ, ਗਗਨ ਜਲੋਟਾ ਆਦਿ ਵੱਡੀ ਗਿਣਤੀ ’ਚ ਨੌਜਵਾਨ ਹਾਜ਼ਰ ਸਨ।