ਬੱਚਿਆਂ ਨੂੰ ਤੰਬਾਕੂਨੋਸ਼ੀ ਦੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਕਰਨਾ ਸਮੇਂ ਦੀ ਜ਼ਰੂਰਤ : ਡਾ. ਸੁਰਿੰਦਰ

02/16/2019 4:10:09 AM

ਕਪੂਰਥਲਾ (ਜ. ਬ.)-ਦੰਦਾਂ ਦੀ ਸਿਹਤ ਦੇ ਲਈ ਬੱਚਿਆਂ ਨੂੰ ਸ਼ੁਰੂਆਤੀ ਦੌਰ ’ਚ ਹੀ ਜਾਗਰੂਕ ਕਰਨਾ ਜ਼ਰੂਰੀ ਹੈ। ਇਸ ਸਬੰਧ ’ਚ ਤੇ ‘ਮਿਸ਼ਨ ਤੰਦਰੁਸਤ ਪੰਜਾਬ’ ਦੇ ਤਹਿਤ ਗੁਰੂ ਤੇਗ ਬਹਾਦੁਰ ਸਕੂਲ ਇਬਰਾਹੀਮਵਾਲ ਵਿਖੇ ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਨਿਰਦੇਸ਼ਾਂ ਹੇਠ ਗਰੁੱਪ ਡਿਸਕਸ਼ਨ ਦਾ ਆਯੋਜਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜ਼ਿਲੇ ’ਚ 31ਵਾਂ ਦੰਦਾਂ ਦਾ ਪੰਦਰਵਾਡ਼ਾ ਚੱਲ ਰਿਹਾ ਹੈ ਤੇ ਉਕਤ ਗਤੀਵਿਧੀ ਦੇ ਜ਼ਰੀਏ ਵਿਦਿਆਰਥੀਆਂ ਨੂੰ ਦੰਦਾਂ ਦੇ ਮਾਹਰ ਡਾਕਟਰਾਂ ਵੱਲੋਂ ਦੰਦਾਂ ਦੀਆਂ ਬੀਮਾਰੀਆਂ ਤੇ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਜਾਣਕਾਰੀ ਦਿੰਦਿਆਂ ਜ਼ਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਨੇ ਦੱਸਿਆ ਕਿ ਤੰਬਾਕੂਨੋਸ਼ੀ ਨਾਲ ਹੋਣ ਵਾਲਾ ਮੂੰਹ ਦਾ ਕੈਂਸਰ ਅੱਜ ਦੇ ਸਮੇਂ ਦੀ ਗੰਭੀਰ ਸਮੱਸਿਆ ਬਣ ਚੁੱਕਾ ਹੈ। ਵਿਦਿਆਰਥੀ ’ਚ ਤੰਬਾਕੂ ਤੇ ਸਿਗਰਟਨੋਸ਼ੀ ਦੇ ਬੁਰੇ ਪ੍ਰਭਾਵਾਂ ਦੀ ਜਾਗਰੂਕਤਾ ਕਰਨਾ ਸਮੇਂ ਦੀ ਜ਼ਰੂਰਤ ਬਣ ਚੁੱਕਿਆ ਹੈ ਕਿਉਂਕਿ ਕਈ ਵਾਰ ਗਾਈਡੈਂਸ ਦੀ ਕਮੀ ਦੇ ਚੱਲਦਿਆਂ ਅਤੇ ਗਲਤ ਸੰਗਤ ਵਿਚ ਪੈ ਕੇ ਉਹ ਸਿਗਰਟਨੋਸ਼ੀ ਨੂੰ ਇਕ ਸਟਾਈਲ ਆਈਕਨ ਦੀ ਤਰ੍ਹਾਂ ਲੈਂਦੇ ਹਨ। ਇਸ ਸਮੇਂ ਵਿਦਿਆਰਥੀਆਂ ਨੂੰ ਡਾ. ਬਰਿੰਦਰ, ਡਾ. ਹਰਪ੍ਰੀਤ ਤੇ ਡਾ. ਪ੍ਰੀਤਮ ਸਿੰਘ ਵੱਲੋਂ ਵਿਸਥਾਰ ਨਾਲ ਤੰਬਾਕੂਨੋਸ਼ੀ ਤੇ ਸਿਗਰਟਨੋਸ਼ੀ ਨਾਲ ਹੋਣ ਵਾਲੇ ਮੂੰਹ ਦੇ ਕੈਂਸਰ ਦੀ ਜਾਣਕਾਰੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੇ ਜ਼ਰੀਏ ਦਿੱਤੀ ਗਈ।