ਚੰਗੀ ਸਿਹਤ ਲਈ ਦੰਦਾਂ ਦੀ ਸੰਭਾਲ ਅਤੀ ਜ਼ਰੂਰੀ : ਡਾ. ਤਵਨੀਤ

02/16/2019 4:09:53 AM

ਕਪੂਰਥਲਾ (ਧੀਰ)-ਸਾਡੇ ਬਜ਼ੁਰਗਾਂ ਵੱਲੋਂ ਕਹੀ ਕਹਾਵਤ ਅੱਜ ਵੀ ਓਨੀ ਸਾਰਥਕ ਹੈ, ਜਿੰਨੀ ਪੁਰਾਣੇ ਸਮੇਂ ’ਚ ‘ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸੁਆਦ ਗਿਆ’। ਇਹ ਸ਼ਬਦ ਬੱਚਿਆਂ ਦੇ ਪ੍ਰਸਿੱਧ ਮਾਹਿਰ ਡਾ. ਤਵਨੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਅਦਾਲਤ ਚੱਕ ਵਿਖੇ ਆਰ. ਸੀ. ਸੀ. ਵਲੋਂ ਬੱਚਿਆਂ ਦੀ ਸਿਹਤ ਤੇ ਤੰਦਰੁਸਤੀ ਵਾਸਤੇ ਲਾਏ ਕੈਂਪ ਮੌਕੇ ਕਹੇ। ਡਾ. ਤਵਨੀਤ ਸਿੰਘ ਬੱਚਿਆਂ ਨੂੰ ਸਮਝਾਉਂਦੇ ਹੋਏ ਦੱਸਿਆ ਕਿ ਜਿਵੇਂ ਜ਼ਿਆਦਾ ਝੁੱਕ ਕੇ ਪਡ਼੍ਹਨ ਜਾਂ ਮੋਬਾਇਲ ਤੇ ਟੀ. ਵੀ. ਵਗੈਰਾ ਦੇਖਣ ’ਤੇ ਅੱਖਾਂ ਦੀ ਨਜ਼ਰ ਕੰਮਜ਼ੋਰ ਹੋ ਜਾਂਦੀ ਹੈ। ਉਸ ਤਰ੍ਹਾਂ ਦੰਦਾਂ ਦੀ ਸਹੀ ਸੰਭਾਲ ਨਾ ਕਰਨ ’ਤੇ ਵੀ ਦੰਦ ਜਲਦੀ ਹੀ ਖਰਾਬ ਹੋ ਜਾਂਦੇ ਹਨ। ਚਾਕਲੇਟ, ਟਾਫੀਆਂ ਤੇ ਹੋਰ ਫਾਸਟ ਫੂਡ ਵਗੈਰਾ ਦੀਆਂ ਆਈਟਮਾਂ ਖਾਣ ਨਾਲ ਬੱਚਿਆਂ ਦੇ ਦੰਦ ਜਲਦੀ ਖਰਾਬ ਹੋ ਜਾਂਦੇ ਹਨ। ਦੰਦਾਂ ਨੂੰ ਕੀਡ਼ਾ ਲੱਗ ਜਾਂਦਾ ਹੈ ਜਿਸ ਨਾਲ ਬੱਚੇ ਨੂੰ ਪੇਟ ਵਰਗੀ ਬੀਮਾਰੀ ਵੀ ਲੱਗ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਰੋਜ਼ਾਨਾ ਸਵੇਰੇ ਤੇ ਰਾਤ ਨੂੰ ਪੇਸਟ ਜ਼ਰੂਰ ਕਰਨੀ ਚਾਹੀਦੀ ਹੈ, ਜਿਸ ਨਾਲ ਦੰਦਾਂ ਨੂੰ ਜਲਦੀ ਕੋਈ ਬੀਮਾਰੀ ਨਹੀਂ ਲਗਦੀ ਤੇ ਦੰਦ ਸਾਫ ਸੁਥਰਾ ਰਹਿਣ ਤੇ ਦੰਦਾਂ ਦੀ ਮਜ਼ਬੂਤੀ ਵਧਦੀ ਹੈ। ਰੋਟੇ. ਡਾ. ਹਰਜੀਤ ਸਿੰਘ ਨੇ ਸਵਾਗਤ ਕੀਤਾ ਤੇ ਕਲੱਬ ਵਲੋਂ ਸਨਮਾਨਿਤ ਵੀ ਕੀਤਾ। ਇਸ ਸਮੇਂ ਬੱਚਿਆਂ ਨੂੰ ਪ੍ਰਧਾਨ ਅਭਿਸ਼ੇਕ ਵਲੋਂ ਬਰੱਸ਼ ਤੇ ਪੇਸਟ ਵੀ ਵੰਡੇ ਗਏ। ਇਸ ਮੌਕੇ ਰੋਟੇ. ਰਮਨੀਤ ਸਿੰਘ ਹੈੱਡ ਟੀਚਰ ਅਜੇ ਕੁਮਾਰ, ਵਰਿੰਦਰ ਸਿੰਘ, ਮੈਡਮ ਨੀਰਜ ਸ਼ਰਮਾ, ਮੈਡਮ ਮਨਜੀਤ ਕੌਰ, ਬਲਵਿੰਦਰ ਕੌਰ ਤੇ ਆਂਗਣਵਾਡ਼ੀ ਵਰਕਰ ਮਨਜੀਤ ਕੌਰ ਵੀ ਹਾਜ਼ਰ ਸਨ।