ਲੋਕਾਂ ਨੂੰ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦੈ : ਡਾ. ਸੁਦੇਸ਼

02/16/2019 4:09:24 AM

ਕਪੂਰਥਲਾ (ਧੀਰ)-ਸਿਵਲ ਸਰਜਨ ਡਾ. ਬਲਵੰਤ ਸਿੰਘ ਕਪੂਰਥਲਾ ਦੇ ਨਿਰਦੇਸ਼ਾਂ ’ਤੇ ਸੀ. ਐੱਚ. ਸੀ. ਫੱਤੂਢੀਂਗਾ ਦੇ ਐੱਸ. ਐੱਮ. ਓ. ਡਾ. ਸੁਦੇਸ਼ ਮਹਿਮੀ ਦੀ ਰਹਿਨੁਮਾਈ ਹੇਠ ਤੇ ਡਾ. ਅਮਨਦੀਪ ਸਿੰਘ ਅਤੇ ਡਾ. ਗੁਰਨਾਮ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੀ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕੈਂਪ ਲਾ ਕੇ ਲੋਕਾਂ ਨੂੰ ਵੱਖ-ਵੱਖ ਬੀਮਾਰੀਆਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਡਾ. ਸੋਨਿਕਾ ਤੇ ਡਾ. ਜਸਮੀਨ ਕੌਰ ਪੀ. ਐੱਚ. ਸੀ. ਖਾਲੂ ਦੀ ਟੀਮ ਵਲੋਂ ਮਰੀਜ਼ਾਂ ਦਾ ਚੈੱਕਅਪ ਕਰ ਕੇ ਲੋਡ਼ਵੰਦਾਂ ਨੂੰ ਫ੍ਰੀ ਦਵਾਈਆਂ ਦੀ ਵੰਡ ਕੀਤੀ। ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਕੈਂਪ ਬਲਾਕ ਦੇ ਸਾਰੇ ਪਿੰਡਾਂ ਤੇ ਵਾਰਡਾਂ ’ਚ ਲਾਏ ਜਾਣਗੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਅਮਰਜੀਤ ਸਿੰਘ ਭੁੱਲਰ ਹੈਲਥ ਇੰਸਪੈਕਟਰ ਨੇ ਸਵਾਈਨ ਫਲੂ, ਮਲੇਰੀਆ, ਡੇਂਗੂ, ਕੈਂਸਰ ਆਦਿ ਬੀਮਾਰੀਆਂ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦਸਿਆ। ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਚੰਗੀ ਸਿਹਤ ਦੀ ਸਿਰਜਣਾ ਕਰਨ ਲਈ ਤੰਦਰੁਸਤ ਖੁਰਾਕ, ਨਸ਼ਿਆਂ ਦੇ ਸੇਵਨ ਤੋਂ ਪ੍ਰਹੇਜ, ਬਾਹਰੀ ਪਦਾਰਥਾਂ ਤੋਂ ਪ੍ਰਹੇਜ ਕਰਨ ਬਾਰੇ ਦਸਿਆ। ਅਖੀਰ ’ਚ ਐੱਸ. ਐੱਮ. ਓ. ਡਾ. ਸੁਦੇਸ਼ ਮਹਿਮੀ ਨੇ ਦੱਸਿਆ ਕਿ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਅਰਸ਼ਪ੍ਰੀਤ ਸਿੰਘ, ਮੇਲ ਵਰਕਰ, ਏ. ਐੱਨ. ਐੱਮ. ਪ੍ਰਵੇਸ਼ ਰਾਣੀ, ਅੰਮ੍ਰਿਤ ਕੌਰ, ਸਟਾਫ ਨਰਸ ਤੇ ਆਸ਼ਾ ਵਰਕਰ ਹਾਜ਼ਰ ਸਨ।