ਅਖਾਡ਼ਾ ਦੇ 2 ਵਿਦਿਆਰਥੀਆਂ ਦੀ ਨੈਸ਼ਨਲ ਖੋ-ਖੋ ਚੈਂਪੀਅਨਸ਼ਿਪ ਲਈ ਚੋਣ

01/29/2019 11:02:07 AM

ਕਪੂਰਥਲਾ (ਭੁਪੇਸ਼)-ਸਰਕਾਰੀ ਮਿਡਲ ਸਕੂਲ ਅਖਾਡ਼ਾ (ਜਲੰਧਰ) ਦੇ 2 ਖਿਡਾਰੀਆਂ ਦੀ ਚੋਣ ਸਕੂਲ ਨੈਸ਼ਨਲ ਖੋ ਖੋ ਚੈਂਪੀਅਨਸ਼ਿਪ ਲਈ ਹੋਈ।ਜਾਣਕਾਰੀ ਦਿੰਦੇ ਹੋਏ ਹੈੱਡ ਮਾਸਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਡ਼ੀਆ (ਕਰਨਾਟਕ) ਵਿਖੇ ਅੰਡਰ 14 ਸਾਲ ਖੋ-ਖੋ ਸਕੂਲ ਨੈਸ਼ਨਲ ਲਈ ਸਕੂਲ ਦੇ ਦੋ ਖਿਡਾਰੀਆਂ ਸੈਮੂਅਲ ਅਤੇ ਰਾਹੁਲ ਕੁਮਾਰ ਦੀ ਚੋਣ ਹੋਣ ਨਾਲ ਸਕੂਲ ਤੇ ਪਿੰਡ ’ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਦੀ ਚੋਣ ਹੋਣ ਦਾ ਸਿਹਰਾ ਸਕੂਲ ਦੇ ਪੀ. ਟੀ. ਆਈ. ਦਿਨੇਸ਼ ਸ਼ਰਮਾ (ਗੋਲਡਮੈਡਲਿਸਟ) ਨੂੰ ਜਾਂਦਾ ਹੈ, ਜਿਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਸਖਤ ਮਿਹਨਤ ਨਾਲ ਸਵੇਰ-ਸ਼ਾਮ ਦੀ ਪ੍ਰੈਕਟਿਸ ਕਰਵਾਈ ਜਾਂਦੀ ਹੈ, ਜਿਸ ਕਾਰਨ ਹੀ ਹਰ ਸਾਲ ਸਕੂਲ ਦੇ ਖਿਡਾਰੀਆਂ ਪੰਜਾਬ ਦੀ ਟੀਮ ਦੇ ਹਿੱਸਾ ਬਣਦੇ ਹਨ।ਇਸ ਮੌਕੇ ਪੀ. ਟੀ. ਆਈ. ਦਿਨੇਸ਼ ਸ਼ਰਮਾ, ਕਪਿਲ ਦੇਵ, ਹਰਪਾਲ ਸਿੰਘ, ਮੈਡਮ ਕੁਲਵੀਰ ਕੌਰ, ਮੈਡਮ ਜਤਿੰਦਰ ਕੌਰ ਹਾਜ਼ਰ ਸਨ।

Related News