ਜਿਹੋ ਜਿਹੇ ਕੰਮ ਕਰੋਗੇ, ਉਹੋ ਜਿਹਾ ਫਲ ਪ੍ਰਾਪਤ ਕਰੋਗੇ : ਸੰਤ ਹਰਖੋਵਾਲ

01/21/2019 10:38:41 AM

ਕਪੂਰਥਲਾ (ਸੋਢੀ)-ਇਤਿਹਾਸਕ ਗੁ. ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਫਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ । ਇਸ ਦੌਰਾਨ 21 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਉਪਰੰਤ ਭਾਈ ਸੁਰਜੀਤ ਸਿੰਘ ਸਭਰਾਅ ਹੈੱਡ ਗ੍ਰੰਥੀ ਦੀ ਦੇਖ-ਰੇਖ ਹੇਠ ਦੀਵਾਨ ਸਜਾਏ ਗਏ। ਜਿਸ ’ਚ ਗੁਰਬਾਣੀ ਦੀ ਲਡ਼ੀਵਾਰ ਕਥਾ ਵਿਦਵਾਨ ਮਹਾਪੁਰਸ਼ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਸੁਣਾਈ।ਉਨ੍ਹਾਂ ਕਿਹਾ ਕਿ ਹਜ਼ੂਰ ਪਾਤਸ਼ਾਹ ਸਾਨੂੰ ਗੁਰਬਾਣੀ ਰਾਹੀਂ ਸਮਝਾ ਰਹੇ ਹਨ ਕਿ ਹੇ ਭਾਈ ਜਿਹੋ ਜਿਹੇ ਕੰਮ ਕਰੋਗੇ, ਉਹੋ ਜਿਹਾ ਫਲ ਪ੍ਰਾਪਤ ਕਰੋਗੇ । ਉਨ੍ਹਾਂ ਕਿਹਾ ਕਿ ਸੱਚ ਸਾਰੇ ਰੋਗਾਂ ਦਾ ਦਾਰੂ ਹੈ । ਜਿਨ੍ਹਾਂ ਦੇ ਪੱਲੇ ਸੱਚ ਹੈ ਸਾਨੂੰ ਉਨ੍ਹਾਂ ਗੁਰਮੁੱਖਾਂ ਦੀ ਸੰਗਤ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਅੱਜ ਸੰਸਾਰ ਤੇ ਬੇਈਮਾਨੀ ਠੱਗੀ ਵੱਧ ਗਈ ਹੈ , ਧੰਨ ਇਕੱਠਾ ਕਰਨ ਲਈ ਲੋਕ ਰੱਬ ਨੂੰ ਭੁਲਾਈ ਬੈਠੇ ਹਨ । ਉਨ੍ਹਾਂ ਕਿਹਾ ਕਿ ਸਾਨੂੰ ਸਤਿਗੁਰੂ ਜੀ ਗੁਰਬਾਣੀ ਰਾਹੀਂ ਸਮਝਾਉਦੇ ਹਨ ਕਿ ਧਰਮ ਰਾਜ ਦੀ ਕਚਿਹਰੀ ’ਚ ਤੈਨੂੰ ਆਪਣੇ ਕੀਤੇ ਗੁਨਾਹ ਪਾਪਾਂ ਦਾ ਲੇਖਾ ਦੇਣਾ ਪੈਣਾ ਹੈ। ਸਮਾਗਮ ’ਚ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੇ ਇੰਚਾਰਜ ਸਕੱਤਰ ਸਿਮਰਨਜੀਤ ਸਿੰਘ , ਮੈਨੇਜਰ ਜਰਨੈਲ ਸਿੰਘ , ਐਡੀਸਨਲ ਮੈਨੇਜਰ ਸਰਬਜੀਤ ਸਿੰਘ ਧੂੰਦਾ , ਭਾਈ ਹਰਜਿੰਦਰ ਸਿੰਘ ਉਪ ਹੈੱਡ ਗ੍ਰੰਥੀ , ਭਾਈ ਗੁਰਦੀਪ ਸਿੰਘ , ਭੁਪਿੰਦਰ ਸਿੰਘ ਰਿਕਾਰਡ ਕੀਪਰ , ਕ੍ਰਿਸਨ ਸਿੰਘ ਅਕਾਊਂਟੈਟ, ਚੈਚਲ ਸਿੰਘ,ਸਰਵਣ ਸਿੰਘ ਚੱਕਾਂ , ਸਲਵੰਤ ਸਿੰਘ , ਭਾਈ ਸਤਨਾਮ ਸਿੰਘ , ਅਮਨਪ੍ਰੀਤ ਸਿੰਘ ਬੂਲੇ , ਸੁਰਿੰਦਰਪਾਲ ਸਿੰਘ ਸੇਵਾਦਾਰ , ਦਿਲਬਾਗ ਸਿੰਘ ਸੇਵਾਦਾਰ , ਆਦਿ ਨੇ ਸ਼ਿਰਕਤ ਕੀਤੀ ।