ਬੀਬੀ ਬਲਵੰਤ ਕੌਰ ਕਾਨਵੈਂਟ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬਡ਼ਿਆ

01/20/2019 12:54:03 PM

ਕਪੂਰਥਲਾ (ਸੋਢੀ)-ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਵਲੋਂ ਚੇਅਰਮੈਨ ਜੈਪਾਲ ਸਿੰਘ ਯੂ. ਕੇ. ਤੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਚਾਨਾ ਦੀ ਅਗਵਾਈ ਅਤੇ ਟਰੱਸਟ ਦੇ ਸੈਕਟਰੀ ਐਡ. ਗੁਰਮੀਤ ਸਿੰਘ ਵਿਰਦੀ ਦੇ ਵਿਸ਼ੇਸ਼ ਪ੍ਰਬੰਧਾਂ ਹੇਠ ਬੀਬੀ ਬਲਵੰਤ ਕੌਰ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ’ਚ ਸਾਲਾਨਾ ਇਨਾਮ ਵੰਡ ਸਮਾਰੋਹ ਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਮਾਗਮ ਦਾ ਆਰੰਭ ਸ਼ਬਦ ਗਾਇਨ ਕਰ ਕੇ ਕੀਤਾ ਗਿਆ। ਇਸ ਦੌਰਾਨ ਸਕੂਲ ਦੀ ਪ੍ਰਿੰ. ਬਲਵੀਰ ਕੌਰ ਦੀ ਦੇਖ-ਰੇਖ ’ਚ ਸਕੂਲੀ ਬੱਚਿਆਂ ਵਲੋਂ ਪ੍ਰੋਗਰਾਮ ਗਿੱਧਾ, ਭੰਗਡ਼ਾ, ਡਾਂਸ ਤੇ ਪੰਜਾਬੀ ਗੀਤ ਆਦਿ ਪੇਸ਼ ਕੀਤੇ ਗਏ। ਸਮਾਗਮ ਦੀ ਪ੍ਰਧਾਨਗੀ ਐਡ. ਗੁਰਮੀਤ ਸਿੰਘ ਵਿਰਦੀ ਨੇ ਕੀਤੀ ਤੇ ਮੁੱਖ ਮਹਿਮਾਨ ਵਜੋਂ ਟਰੱਸਟੀ ਪਰਮਜੀਤ ਸਿੰਘ ਲੁਧਿਆਣਾ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਦੀ ਸੰਸਥਾਪਕ ਸੱਚਖੰਡ ਵਾਸੀ ਬੀਬੀ ਬਲਵੰਤ ਕੌਰ ਜੀ ਯੂ. ਕੇ. ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬੀਬੀ ਬਲਵੰਤ ਕੌਰ ਕਾਨਵੈਂਟ ਸਕੂਲ ਲਈ 21 ਹਜ਼ਾਰ ਰੁਪਏ ਨਕਦ ਤੇ 2 ਕੰਪਿਊਟਰ ਤੇ 1 ਪ੍ਰਿੰਟਰ ਦੇਣ ਦਾ ਐਲਾਨ ਕੀਤਾ।ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਕੌਂਸਲਰ ਤੇਜਵੰਤ ਸਿੰਘ ਸਾਬਕਾ ਪ੍ਰਧਾਨ, ਟਰੱਸਟੀ ਮੈਂਬਰ ਅਮਰਜੀਤ ਸਿੰਘ, ਰਮਿੰਦਰ ਕੌਰ, ਟਰੱਸਟ ਦੇ ਮੈਨੇਜਰ ਗੁਰਦਿਆਲ ਸਿੰਘ, ਜਸਵੰਤ ਸਿੰਘ, ਐਡ. ਸਤਨਾਮ ਮੋਮੀ, ਜਥੇ. ਕੁਲਵੰਤ ਜੋਸਨ, ਐਡ. ਗੁਰਮੀਤ ਢਿੱਲੋਂ, ਸੰਤੋਖ ਸਿੰਘ ਬਲਾਕ ਸਿੱਖਿਆ ਅਫਸਰ ਜਲੰਧਰ, ਐਡ. ਜਗਦੀਸ਼ ਸਿੰਘ ਸੋਢੀ ਤੇ ਡਾ. ਸਵਰਨ ਸਿੰਘ ਆਦਿ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਸਾਲਾਨਾ ਸਮਾਗਮ ਦੀ ਵਧਾਈ ਦਿੱਤੀ। ਇਸ ਸਮੇਂ ਸਮੂਹ ਮਹਿਮਾਨਾਂ ਵਲੋਂ ਸਕੂਲ ਦੇ ਵੱਖ-ਵੱਖ ਕਲਾਸਾਂ ’ਚੋਂ ਅੱਵਲ ਆਏ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਬਲਵਿੰਦਰ ਸਿੰਘ, ਨਰਿੰਦਰਜੀਤ ਸਿੰਘ, ਚਰਨ ਕਮਲ, ਹਰਜੀਤ ਸਿੰਘ, ਮਨਜੀਤ ਮੱਤੇਵਾਲ, ਡਾ. ਗੁਰਦੀਪ ਸਿੰਘ ਤੇ ਪ੍ਰਿੰ. ਬਲਬੀਰ ਕੌਰ ਆਦਿ ਹਾਜ਼ਰ ਸਨ।