ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

07/02/2022 2:21:43 PM

ਗੁਰਦਾਸਪੁਰ (ਵਿਨੋਦ) - ਪੁਰਾਣੀ ਰੰਜਿਸ਼ ਦੇ ਚੱਲਦੇ ਕਬੱਡੀ ਟੂਰਨਾਮੈਂਟ ਖੇਡਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਇਕ ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਦਾਤਰਾਂ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਬੱਡੀ ਖਿਡਾਰੀ ਨੂੰ ਜ਼ਖ਼ਮੀ ਕਰਨ, ਉਸ ਦੀ ਜੇਬ ਤੋਂ ਕਬੱਡੀ ਟੂਰਨਾਂਮੈਂਟ ਦੌਰਾਨ ਮਿਲੇ 7 ਹਜ਼ਾਰ ਰੁਪਏ ਖੋਹਣ ਵਾਲੇ ਛੇ ਦੋਸ਼ੀਆਂ ਖ਼ਿਲਾਫ਼ ਥਾਣਾ ਕਾਹਨੂੰਵਾਨ ਦੀ ਪੁਲਸ ਨੇ ਧਾਰਾ 324, 323, 379ਬੀ, 148, 149, ਹਥਿਆਰ ਐਕਟ 25-54-59 ਦੇ ਤਹਿਤ ਮਾਮਲਾ ਦਰਜ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ: ਅਫਗਾਨਿਸਤਾਨ ਤੋਂ ਭਾਰਤ ਪੁੱਜੇ 11 ਸਿੱਖਾਂ ਦਾ SGPC ਵੱਲੋਂ ਸਵਾਗਤ, ਹਵਾਈ ਸਫਰ ’ਤੇ ਆਇਆ ਖ਼ਰਚ ਕੀਤਾ ਅਦਾ

ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਜਗਦੀਸ ਸਿੰਘ ਨੇ ਦੱਸਿਆ ਕਿ ਕਬੱਡੀ ਖਿਡਾਰੀ ਸੁਨੀਲ ਮਸੀਹ ਪੁੱਤਰ ਅਮਰੀਕ ਮਸੀਹ ਵਾਸੀ ਫੈਰੋਚੀਚੀ ਥਾਣਾ ਭੈਣੀ ਮੀਆਂ ਖਾਂ ਨੇ ਬਿਆਨ ਦਿੱਤਾ ਹੈ ਕਿ 29 ਜੂਨ ਨੂੰ ਆਪਣੇ ਦੋਸਤ ਗੁਰਜੋਤ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਫੈਰੋਚੀਚੀ ਨਾਲ ਪਿੰਡ ਭੱਟੀਆਂ ਤੋਂ ਕਬੱਡੀ ਟੂਰਨਾਂਮੈਂਟ ਖੇਡਣ ਤੋਂ ਬਾਅਦ ਪਿੰਡ ਬਗੋਲ ਥਾਣਾ ਕਾਹਨੂੰਵਾਨ ਢਾਬੇ ’ਤੇ ਖਾਣਾ ਖਾਣ ਚਲੇ ਗਏ ਸੀ। ਇਸ ਦੌਰਾਨ ਦੋਸ਼ੀ ਜਸਬੀਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਕੋਟ ਖਾਨ ਮੁਹੰਮਦ ਆਪਣੇ ਪਿਸਟਲ ਤੇ ਬਾਕੀ ਸਾਥੀ ਗੋਰਵ ਠਾਕੁਰ , ਰਾਜ ਕੁਮਾਰ ਵਾਸੀ ਕੋਟ ਖਾਨ ਮੁਹੰਮਦ, ਸੁਖਰਾਜ ਸਿੰਘ ਪੁੱਤਰ ਦਾਤਾਰਪੁਰ, ਫੋਜਾ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਖੁਸ਼ਹਾਲਪੁਰ, ਰਣਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮੋਚਪੁਰ ਦਾਤਰਾਂ ਲੈ ਕੇ ਢਾਬੇ ’ਤੇ ਆਏ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)

ਖਾਣੇ ਦੌਰਾਨ ਉਕਤ ਸਾਰੇ ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗੰਭੀਰ ਸੱਟਾਂ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਉਕਤ ਲੋਕ ਉਸ ਦੀ ਜੇਬ ਵਿਚੋਂ 7 ਹਜ਼ਾਰ ਰੁਪਏ, ਜੋ ਉਸ ਨੂੰ ਕਬੱਡੀ ਟੂਰਨਾਮੈਂਟ ਤੋਂ ਮਿਲੇ ਸਨ, ਕੱਢ ਕੇ ਲੈ ਗਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਛੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਿੰਨ ਦੋਸ਼ੀਆਂ ਜਸਬੀਰ ਸਿੰਘ, ਰਾਜ ਕੁਮਾਰ ਵਾਸੀਆਨ ਕੋਟ ਖਾਨ ਮੁਹੰਮਦ ਤੇ ਸੁਖਰਾਜ ਸਿੰਘ  ਵਾਸੀ ਦਾਤਾਰਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।  

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਵਿਜੀਲੈਂਸ ਵਿਭਾਗ ਦੀ ਟੀਮ ਨੇ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ GNDU ਤੋਂ ਕੀਤਾ ਗ੍ਰਿਫ਼ਤਾਰ


rajwinder kaur

Content Editor

Related News